4 ਮਹੀਨੇ ਦੀ ਗਰਭਵਤੀ ਮਹਿਲਾ ਦੀ ਮੌਤ, ਡਾਕਟਰਾਂ 'ਤੇ ਲਾਪਰਵਾਹੀ ਦੇ ਲੱਗੇ ਇਲਜ਼ਾਮ
Published : Apr 23, 2018, 3:29 pm IST | Updated : Apr 23, 2018, 3:29 pm IST
SHARE VIDEO
4 months Pregnant women's death
4 months Pregnant women's death

4 ਮਹੀਨੇ ਦੀ ਗਰਭਵਤੀ ਮਹਿਲਾ ਦੀ ਮੌਤ, ਡਾਕਟਰਾਂ 'ਤੇ ਲਾਪਰਵਾਹੀ ਦੇ ਲੱਗੇ ਇਲਜ਼ਾਮ

ਹੁਸ਼ਿਆਰਪੁਰ ਦੇ ਦਸੂਹਾ ਵਿਖੇ ਇਹ ਪਰਿਵਾਰ ਇਸ ਕਰਕੇ ਰੋਸ ਜ਼ਾਹਿਰ ਕਰ ਰਿਹਾ ਕਿਉਂਕਿ ਇਸ ਪਰਿਵਾਰ ਦਾ ਮੰਨਣਾ ਹੈ ਕਿ ਇਕ ਨਿਜੀ ਹਸਪਤਾਲ ਦੀ ਲਾਪਰਵਾਹੀ ਕਾਰਨ ਚਾਰ ਮਹੀਨੇ ਦੀ ਗਰਭਵਤੀ ਮਹਿਲਾ ਦੀ ਮੌਤ ਹੋ ਗਈ....ਪਰਿਵਾਰ ਨੇ ਹਸਪਤਾਲ 'ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਹੈ....ਜਿਸ ਕਾਰਨ ਪਰਿਵਾਰ ਨੇ ਜਲੰਧਰ-ਜੰਮੂ ਰਾਸ਼ਟਰੀ ਮਾਰਗ 'ਤੇ ਹਸਪਤਾਲ ਵਿਰੁਧ ਨਾਅਰੇਬਾਜੀ ਕੀਤੀ ਹੈ....ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦਸਿਆ ਕਿ ਉਨ੍ਹਾਂ ਦੀ ਲੜਕੀ ਚਾਰ ਮਹੀਨਿਆ ਤੋਂ ਗਰਭਵਤੀ ਸੀ....ਤੇ ਪਿਛਲੇ ਇਕ ਹਫਤੇ ਤੋਂ ਚੌਪੜਾ ਹਸਪਤਾਲ 'ਚ ਦਾਖਲ ਵੀ ਸੀ....ਪੀੜਤ ਪਰਿਵਾਰ ਨੇ ਕਿਹਾ ਕਿ ਇਲਾਜ ਦੌਰਾਨ ਡਾਕਟਰਾਂ ਨੇ ਲਾਪਰਵਾਹੀ ਵਰਤੀ ਜਿਸ ਨਾਲ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਗਈ..

ਸਪੋਕਸਮੈਨ ਸਮਾਚਾਰ ਸੇਵਾ

SHARE VIDEO