
ਮਾਸੂਮ ਬੱਚੀ ਨੇ ਅੱਖੀਂ ਦੇਖਿਆ 'ਮਾਂ' 'ਤੇ ਹੁੰਦੇ ਅਤਿਆਚਾਰਾਂ ਨੂੰ
ਲਾਲਚੀ ਸਹੁਰਿਆਂ ਵਲੋਂ ਆਪਣੀ ਨਹੁੰਆਂ 'ਤੇ ਤਸ਼ੱਦਦ ਕਰਨ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ| ਅਜਿਹਾ ਹੀ ਇੱਕ ਮਾਮਲਾ ਦਸੂਆ ਤੋਂ ਸਾਹਮਣੇ ਆਇਆ ਹੈ, ਜਿਥੇ ਦਾਜ ਦੇ ਲੋਭੀਆਂ ਨੇ ਆਪਣੀ ਨਹੁੰ ਨਾਲ ਕੁੱਟਮਾਰ ਕੀਤੀ | ਤੁਹਾਨੂੰ ਦੱਸ ਦੇਈਏ ਕਿ ਦਸੂਆ ਦੀ ਰਹਿਣ ਵਾਲੀ ਚਰਨਜੀਤ ਕੌਰ ਜੋ ਕਿ ਬੋਲਣ ਅਤੇ ਸੁਨਣ ਪੱਖੋਂ ਅਸਮਰਥ ਹੈ ਦਾ ਵਿਆਹ 4 ਸਾਲ ਪਹਿਲਾ ਜਲੰਧਰ ਦੇ ਸਨੀ ਨਾਲ ਹੋਇਆ ਸੀ | ਸਨੀ ਵੀ ਚਰਨਜੀਤ ਵਾਂਗ ਹੀ ਬੋਲ ਅਤੇ ਸੁਨ ਨਹੀਂ ਸਕਦਾ | ਵਿਆਹ ਦੇ ਕੁਝ ਸਮੇਂ ਪਿੱਛੋਂ ਚਰਨਜੀਤ ਦੇ ਸਹੁਰਾ ਪਰਿਵਾਰ ਨੇ ਉਸਨੂੰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਾਲ ਹੀ ਵਿਚ 10 ਲੱਖ ਰੁਪਏ ਪਿੱਛੇ ਚਰਨਜੀਤ ਦੇ ਸਹੁਰਾ ਪਰਿਵਾਰ ਨੇ ਉਸਨਾਲ ਕੁੱਟ ਮਾਰ ਵੀ ਕੀਤੀ | ਇਸ ਕੁੱਟਮਾਰ ਦੀ ਚਸ਼ਮਦੀਦ ਗਵਾਹ ਚਰਨਜੀਤ ਦੀ 3 ਸਾਲਾ ਪੁੱਤਰੀ ਨੇ ਆਪਣੀ ਮਾਂ 'ਤੇ ਹੋਏ ਅਤਿਆਚਾਰ ਦੀ ਕਹਾਣੀ ਬਿਆਨ ਕੀਤੀ |