
ਸਾਢੇ 18 ਕਰੋੜ ਦੀ ਲਾਗਤ ਨਾਲ ਬਣੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਦੇਖੋ ਹਾਲ, ਲੋਕ ਪ੍ਰੇਸ਼ਾਨ
ਇਹ ਤੇਜ਼ੀ ਨਾਲ ਵਹਿ ਰਹੇ ਗੰਦੇ ਪਾਣੀ ਦੀਆਂ ਤਸਵੀਰਾਂ ਹਨ ਪਠਾਨਕੋਟ ਦੀਆਂ। ਜਿਥੇ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਟਰੀਟਮੈਂਟ ਪਲਾਂਟ ਲੋਕਾਂ ਦੀਆਂ ਵੱਡੀਆਂ ਮੁਸੀਬਤਾਂ ਬਣਿਆ ਹੋਇਆ ਹੈ। ਦਰਅਸਲ ਇਹ ਪਲਾਂਟ ਪਿਛਲੇ 1 ਸਾਲ ਤੋਂ ਪੂਰੀ ਤਰ੍ਹਾਂ ਨਾਲ ਬੰਦ ਹੈ, ਜਿਸ ਕਾਰਨ ਇਹ ਪਾਣੀ ਬਿਨ੍ਹਾਂ ਸਾਫ਼ ਹੋਏ ਸਿੱਧਾ ਨਹਿਰਾਂ ਚ ਵਹਿ ਰਿਹਾ ਹੈ ਅਤੇ ਇਸ ਸਮੱਸਿਆ ਨੂੰ ਭੁਗਤਣਾ ਆਮ ਲੋਕਾਂ ਨੂੰ ਪੈ ਰਿਹਾ ਹੈ। ਵਸਨੀਕ ਲੋਕਾਂ ਦਾ ਕਹਿਣਾ ਹੈ ਕਿ ਇਹ ਗੰਦਾ ਪਾਣੀ ਜਦੋਂ ਉਹਨਾਂ ਦੇ ਪਸ਼ੂ ਪੀਂਦੇ ਹਨ ਤਾਂ ਉਹ ਵੀ ਬਿਮਾਰ ਪੈ ਜਾਂਦੇ ਹਨ। ਉਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਇਸ ਪਾਣੀ ਨੂੰ ਆਪਣੀਆਂ ਫਸਲਾਂ ਲਈ ਵੀ ਵਰਤਦੇ ਹਨ ਤਾਂ ਉਹਨਾਂ ਦੀ ਫਸਲ ਨੂੰ ਵੀ ਨੁਕਸਾਨ ਪੁਹੰਚਦਾ ਹੈ। ਉਹਨਾਂ ਵਲੋਂ ਕਈ ਵਾਰ ਸ਼ਿਕਾਇਤ ਵੀ ਕੀਤੀ ਪਰ ਉਹਨਾਂ ਦੀ ਇਸ ਮੁਸੀਬਤ 'ਤੇ ਕਿਸੇ ਅਧਿਕਾਰੀ ਨੇ ਕੋਈ ਧਿਆਨ ਨਹੀਂ ਦਿੱਤਾ।