
ਆਪਣੇ ਬੱਚਿਆਂ ਵੱਲ ਧਿਆਨ ਦਿਓ ਨਹੀਂ ਤਾਂ ਆਹ ਜਵਾਕ ਦਾ ਹਾਲ ਵੇਖੋ
ਆਪਣੇ ਬੱਚਿਆਂ ਵੱਲ ਧਿਆਨ ਦਿਓ ਨਹੀਂ ਤਾਂ ਆਹ ਜਵਾਕ ਦਾ ਹਾਲ ਵੇਖੋ
ਭੰਗ ਦੀ ਬੂਟੀ ਬਣ ਰਹੀ ਹੈ ਨਸ਼ੇ ਦਾ ਆਸਾਨ ਸਰੋਤ
ਘੱਟ ਉਮਰ ਦੇ ਨੌਜਵਾਨ ਹੋ ਰਹੇ ਨੇ ਸ਼ਿਕਾਰ
੧੪ ਸਾਲ ਦੇ ਲੜਕੇ ਦੀ ਵੀਡੀਓ ਨੇ ਖੋਲ੍ਹੇ ਰਾਜ਼
ਸਰਕਾਰ ਅਤੇ ਪੁਲਿਸ ਦੀ ਫੌਰਨ ਤਵੱਜੋ ਦੀ ਲੋੜ
ਪੰਜਾਬ ਵਿੱਚ ਨਸ਼ੇ ਦੇ ਖ਼ਾਤਮੇ ਲਈ ਸਰਕਾਰ ਅਤੇ ਪੁਲਿਸ ਦਿਨ ਰਾਤ ਜੁਟੀ ਹੋਈ ਹੈ। ਪਰ
ਨਸ਼ੇ ਦੀ ਸਪਲਾਈ ਤੋੜਨ ਲਈ ਕਈ ਅਜਿਹੇ ਟਿਕਾਣੇ ਹਨ ਜਿਹੜੇ ਜਾਨਲੇਵਾ ਨਸ਼ੇ ਦੇ ਸਰੋਤ ਨੇ
ਪਰ ਉਹਨਾਂ ਵੱਲ੍ਹ ਧਿਆਨ ਨਹੀਂ ਦਿੱਤਾ ਜਾ ਰਿਹਾ। ਅਕਸਰ ਸਾਡੇ ਆਸ ਪਾਸ ਭੰਗ ਦੀ ਬੂਟੀ ਬੜੀ
ਆਸਾਨੀ ਨਾਲ ਮਿਲ ਜਾਂਦੀ ਹੈ ਅਤੇ ਨਿੱਕੀ ਉਮਰ ਦੇ ਕਿਸ਼ੋਰ ਅਵਸਥਾ ਵਾਲੇ ਨੌਜਵਾਨ ਇਸਦਾ
ਸ਼ਿਕਾਰ ਹੋ ਰਹੇ ਹਨ। ਜ਼ਿਲ੍ਹਾ ਲੁਧਿਆਣਾ ਦੇ ਸਾਹਨੇਵਾਲ ਇਲਾਕੇ ਦੇ ਇੱਕ ਅਜਿਹੇ ਹੀ
ਨੌਜਵਾਨ ਦੀ ਵੀਡੀਓ ਪ੍ਰਾਪਤ ਹੋਈ ਹੈ। ਸੁਣੋ ਜ਼ਰਾ ਹਾਲ
ਅਮਰੀਕਾ ਕੈਨੇਡਾ ਵਿੱਚ ਭੰਗ 'ਤੇ ਪੂਰੀ ਤਰਾਂ ਪਾਬੰਦੀ ਹੈ। ਸਰਕਾਰ ਅਤੇ ਪੁਲਿਸ ਨੂੰ
ਬੇਨਤੀ ਹੈ ਕਿ ਥਾਂ ਥਾਂ ਉੱਗੀ ਭੰਗ ਦੀ ਬੂਟੀ ਦੇ ਖਾਤਮੇ ਲਈ ਵੀ ਸਖਤ ਕਦਮ ਚੁੱਕੇ, ਨਹੀਂ
ਤਾਂ ਹੋਰ ਨਸ਼ਿਆਂ ਦੀ ਰੋਕਥਾਮ ਦੇ ਬਾਵਜੂਦ ਪੰਜਾਬ ਨੂੰ ਨਸ਼ੇ ਦੀ ਗ੍ਰਿਫਤ ਵਿੱਚੋਂ ਆਜ਼ਾਦ
ਕਰਨ ਦੀਆਂ ਕੋਸ਼ਿਸ਼ਾਂ ਵਿਅਰਥ ਹਨ।