
ਸਾਵਧਾਨ! ਮਾਸੂਮ ਬੱਚੇ, ਨੌਜਵਾਨ ਅਤੇ ਬਜ਼ੁਰਗ ਕੋਈ ਨਹੀਂ ਛੱਡੇ ਇਹਨਾਂ ਅਵਾਰਾ ਕੁੱਤਿਆਂ ਨੇ!
ਸਾਵਧਾਨ! ਮਾਸੂਮ ਬੱਚੇ, ਨੌਜਵਾਨ ਅਤੇ ਬਜ਼ੁਰਗ ਕੋਈ ਨਹੀਂ ਛੱਡੇ ਇਹਨਾਂ ਅਵਾਰਾ ਕੁੱਤਿਆਂ
ਨੇ!
ਕੁੱਤੇ ਨੇ ਵੱਢਿਆ ਐੱਸ.ਐੱਸ.ਪੀ ਨੂੰ
ਅਵਾਰਾ ਕੁੱਤਿਆਂ ਦਾ ਕਹਿਰ
ਕੁੱਤੇ ਅਕਸਰ ਵੱਢ ਲਿਆ ਕਰਦੇ ਹਨ। ਇਹ ਉਹਨਾਂ ਦਾ ਸੁਭਾਅ ਹੈ। ਬੀਤੇ ਦਿਨੀ ਇੱਕ ਗ਼ੈਰ
ਪਾਲਤੂ ਕੁੱਤਾ ਇਸ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂ ਕਿ ਉਸਨੇ ਬਠਿੰਡਾ ਦੇ
ਐਸ.ਐਸ.ਪੀ. ਨਵੀਨ ਸਿੰਗਲਾ ਦੀ ਲੱਤ 'ਤੇ ਬੁਰਕ ਭਰ ਲਿਆ। ਐਸ.ਐਸ.ਪੀ. ਨਾਲ ਸੁਰੱਖਿਆ ਕਰਮੀ
ਵੀ ਸਨ ਪਰ ਉਹ ਵੀ ਆਪਣੇ 'ਸਾਹਬ' ਨੂੰ ਕੁੱਤੇ ਤੋਂ ਬਚਾਅ ਨਹੀਂ ਸਕੇ। ਜਿੱਥੇ ਇਹ ਗੱਲ
ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਹੈ ਉੱਥੇ ਹੀ ਸੁਰੱਖਿਆ ਕਰਮੀਆਂ ਲਈ ਵੀ ਨਮੋਸ਼ੀ ਦਾ
ਕਾਰਨ ਬਣੀ ਹੋਈ ਹੈ।