ਕੈਪਟਨ ਸਰਕਾਰ ਦੀਆਂ ਹਾਈ ਐਂਡ ਗੱਡੀਆਂ ਨੇ ਖ਼ਜ਼ਾਨੇ ਦੀਆਂ ਧੂੜਾਂ ਪੁਟੀਆਂ
Published : Nov 24, 2018, 7:04 pm IST | Updated : Nov 24, 2018, 7:04 pm IST
SHARE VIDEO
80 crore will be spent on the purchase of vehicles in Captain government
80 crore will be spent on the purchase of vehicles in Captain government

ਕੈਪਟਨ ਸਰਕਾਰ ਦੀਆਂ ਹਾਈ ਐਂਡ ਗੱਡੀਆਂ ਨੇ ਖ਼ਜ਼ਾਨੇ ਦੀਆਂ ਧੂੜਾਂ ਪੁਟੀਆਂ

ਕੈਪਟਨ ਸਰਕਾਰ ਦੀਆਂ ਹਾਈ ਐਂਡ ਗੱਡੀਆਂ ਨੇ ਖ਼ਜ਼ਾਨੇ ਦੀਆਂ ਧੂੜਾਂ ਪੁਟੀਆਂ ਕੈਪਟਨ ਸਰਕਾਰ ਖਰੀਦੇਗੀ ਹਾਈ-ਐਂਡ ਗੱਡੀਆਂ ਖਰੀਦੀਆਂ ਜਾਣਗੀਆਂ 400 ਤੋਂ ਜਿਆਦਾ ਗੱਡੀਆਂ ਗੱਡੀਆਂ ਦੀ ਖਰੀਦ 'ਤੇ ਆਵੇਗਾ 80 ਕਰੋੜ ਦਾ ਖਰਚ ਕਿਸਾਨ ਜਥੇਬੰਦੀਆਂ ਨੇ ਕੀਤਾ ਸਰਕਾਰ ਦਾ ਵਿਰੋਧ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਮੰਤਰੀਆਂ ਅਤੇ ਨੌਕਰਸ਼ਾਹਾਂ ਦੀ ਸੁਵਿਧਾ ਲਈ ਹਾਈ-ਐਂਡ ਗੱਡੀਆਂ ਦਾ ਪ੍ਰਬੰਧ ਕਰ ਦਿੱਤਾ ਹੈ |

ਪੰਜਾਬ ਸਰਕਾਰ ਨੇ ਮੁਖ ਮੰਤਰੀ,ਮੰਤਰੀ, ਵਿਧਾਇਕਾਂ ਲਈ 400 ਤੋਂ ਜਿਆਦਾ ਲਗਜਰੀ ਗੱਡੀਆਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ | ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਗੱਡੀਆਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਨ੍ਹਾਂ ਗੱਡੀਆਂ ਦੀ ਖਰੀਦ 'ਤੇ ਤਕਰੀਬਨ 80 ਕਰੋੜ ਦਾ ਖਰਚ ਆਵੇਗਾ |

ਇਨ੍ਹਾਂ ਗੱਡੀਆਂ ਵਿਚ ਰਾਜ ਸਰਕਾਰ ਨੇ ਮੁੱਖਮੰਤਰੀ ਲਈ ਦੋ ਬੁਲੇਟ ਪਰੂਫ਼ ਗੱਡੀਆਂ ਸਮੇਤ 16 ਲੈਂਡ ਕਰੂਜਰ ਅਤੇ ਉਨ੍ਹਾਂ ਦੇ ਕਰਮਚਾਰੀਆਂ ਲਈ 13 ਮਹਿੰਦਰਾ ਸਕਾਰਪੀਓ ਖਰੀਦਣ ਦੀ ਮਨਜ਼ੂਰੀ ਦਿੱਤੀ ਹੈ... ਨਾਲ ਹੀ ਮੁੱਖਮੰਤਰੀ ਦੇ ਓਐੱਸਡੀ ਪੱਧਰ ਦੇ ਅਧਿਕਾਰੀਆਂ ਲਈ 14 ਡਿਜਾਇਰ ਅਤੇ ਹੋਂਡਾ ਅਮੇਜ ਕਾਰਾਂ ਖਰੀਦੀਆਂ ਜਾਣਗੀਆਂ |

ਇਸਤੋਂ ਇਲਾਵਾ ਸਰਕਾਰ ਨੇ ਆਪਣੇ 17 ਕੈਬੀਨਟ ਮੰਤਰੀਆਂ ਲਈ ਫਾਰਚਿਊਨਰ ਅਤੇ ਵਿਧਾਇਕਾਂ ਲਈ 97 ਕਰਿਸਟਾ ਕਾਰਾਂ ਖਰੀਦਣ ਦਾ ਆਦੇਸ਼ ਵੀ ਦਿੱਤਾ ਹੈ | ਉਧਰ ਸੂਬੇ ਵਿੱਚ ਸਰਕਾਰ ਦੇ ਇਸ ਆਦੇਸ਼ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ

ਅਤੇ ਭਾਰਤੀ ਕਿਸਾਨ ਯੂਨੀਅਨ ਸਮੇਤ ਕਈ ਕਿਸਾਨ ਸੰਗਠਨਾਂ ਨੇ ਇਸ ਆਦੇਸ਼ ਏਤਰਾਜ ਜਤਾਇਆ ਹੈ | ਇਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਪੰਜਾਬ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਅਜਿਹੇ ਵਿੱਚ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਖਜ਼ਾਨਾ 'ਤੇ ਵੱਖਰਾ ਬੋਝ ਪਵੇਗਾ |

ਸਪੋਕਸਮੈਨ ਸਮਾਚਾਰ ਸੇਵਾ

SHARE VIDEO