
ਰਾਮ ਰਹੀਮ ਦੀਆਂ ਮੁਸ਼ਕਿਲਾਂ 'ਚ ਹੋਇਆ ਵਾਧਾ
ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ 'ਚ ਰੋਹਤਕ ਦੀ ਜੇਲ 'ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ | ਡੇਰਾ ਮੁਖੀ ਦੇ ਸਾਬਕਾ ਡ੍ਰਾਈਵਰ ਖੱਟਾ ਸਿੰਘ ਨੇ ਪੱਤਰਕਾਰ ਛੱਤਰਪਤੀ ਅਤੇ ਡੇਰਾ ਮੈਂਬਰ ਰਣਜੀਤ ਸਿੰਘ ਦੇ ਕਤਲ ਦੇ ਮੁੱਕਦਮੇ ਦੇ ਚਲਦਿਆਂ ਡੇਰਾ ਸਿਰਸਾ ਦੇ ਮੁਖੀ ਖਿਲਾਫ ਪੰਚਕੂਲਾ ਦੀ ਵਿਸ਼ੇਸ਼ CBI ਅਦਾਲਤ ਵਿਚ ਗਵਾਹੀ ਦਿਤੀ ਹੈ |
ਖੱਟਾ ਸਿੰਘ ਦਾ ਕਹਿਣਾ ਹੈ ਕਿ ਉਹ ਹੁਣ ਸੱਚ ਬੋਲੇਗਾ ਅਤੇ ਉਸਨੂੰ ਮੌਤ ਦਾ ਡਰ ਨਹੀਂ | ਤੁਹਾਨੂੰ ਦੱਸ ਦੇਈਏ ਕਿ ਖੱਟਾ ਸਿੰਘ ਨੇ ਇਨ੍ਹਾਂ ਕਤਲ ਮਾਮਲਿਆਂ ਵਿਚ ਮੁੜ ਤੋਂ ਗਵਾਹੀ ਦੇਣ ਲਈ ਅਦਾਲਤ ਨੂੰ ਅਪੀਲ ਕੀਤੀ ਸੀ | ਖੱਟਾ ਸਿੰਘ ਨੇ ਅਦਾਲਤ ਵਿਚ ਗਵਾਹੀ ਦਿੰਦੇ ਹੋਏ ਦੱਸਿਆ ਕਿ ਡੇਰਾ ਮੁਖੀ ਰਾਮ ਰਹੀਮ ਨੇ ਉਸਦੇ ਸਾਹਮਣੇ ਪੱਤਰਕਾਰ ਛੱਤਰਪਤੀ ਨੂੰ ਕਤਲ ਕਰਨ ਦਾ ਆਦੇਸ਼ ਦਿਤਾ ਸੀ |