
ਜੇ ਮੈਂ ਸੁਰੱਖਿਆ ਨਾ ਲਵਾਂ ਤਾਂ ਇਹ ਮੈਨੂੰ ਮਾਰ ਦੇਣਗੇ : ਰਣਜੀਤ ਸਿੰਘ ਢੱਡਰੀਆਂ ਵਾਲੇ
ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਮੀਡਿਆ ਦੇ ਸਾਹਮਣੇ ਆਏ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਦਾ ਜਵਾਬ ਦਿੱਤਾ |ਢੱਡਰੀਆਂ ਵਾਲੇ ਨੇ ਕਿਹਾ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁਮਾ ਬਾਰੇ ਕਿਹਾ ਕਿ , “ਮੈਂ ਉਨ੍ਹਾਂ ਨੂੰ ਕੁਝ ਨਹੀਂ ਕਹਿੰਦਾ, ਉਹ ਹੀ ਮੈਨੂੰ ਤੰਗ ਕਰਦੇ ਹਨ। ਲੜਾਈ ਉਨ੍ਹਾਂ ਨੇ ਸ਼ੁਰੂ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ, “ਜੇ ਮੈਂ ਸੁਰੱਖਿਆ ਨਾ ਲਵਾਂ ਤਾਂ ਮੈਨੂੰ ਇਹ ਮਾਰ ਦੇਣਗੇ। ਮੈਨੂੰ ਸਿੱਧੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।”
ਇਸਦੇ ਨਾਲ ਹੀ ਢੱਡਰੀਆਂ ਵਾਲੇ ਨੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾਂ ਨੂੰ ਜਨਤਕ ਤੌਰ ‘ਤੇ ਮਾਫ਼ੀ ਮੰਗਣ ਲਈ ਵੀ ਕਿਹਾ | ਵੈਸੇ ਦੇਖਣ ਵਾਲੀ ਗੱਲ ਹੈ ਕਿ ਇਹ ਮੁੱਦਾ ਬਹੁਤ ਭਖਿਆ ਹੋਇਆ ਹੈ ਅਤੇ ਸ਼ਰੇਆਮ ਮਰਨ ਮਾਰਨ ਨੂੰ ਲੈ ਕ ਚੱਲ ਰਹੇ ਇਸ ਵਿਵਾਦ 'ਤੇ ਪ੍ਰਸ਼ਾਸਨ ਚੁੱਪ ਕਿਉਂ ਹੈ |