ਮਹਾਭਾਰਤ 'ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪ੍ਰਵੀਨ ਕੁਮਾਰ ਦਾ ਦੇਹਾਂਤ
Published : Feb 8, 2022, 10:15 am IST
Updated : Feb 8, 2022, 10:18 am IST
SHARE ARTICLE
Praveen Kumar Sobti Passes Away at 74
Praveen Kumar Sobti Passes Away at 74

ਪੰਜਾਬ ਨਾਲ ਸਬੰਧ ਰੱਖਣ ਵਾਲੇ ਪ੍ਰਵੀਨ ਕੁਮਾਰ ਫਿਲਮਾਂ 'ਚ ਕੰਮ ਕਰਨ ਤੋਂ ਪਹਿਲਾਂ ਅਥਲੀਟ ਸਨ।

 

ਨਵੀਂ ਦਿੱਲੀ: ਦੂਰਦਰਸ਼ਨ ’ਤੇ ਪ੍ਰਸਾਰਿਤ ਬੀਆਰ ਚੋਪੜਾ ਦੇ ਸੀਰੀਅਲ ਮਹਾਭਾਰਤ ਵਿਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਸੋਬਤੀ ਦਾ 74 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰ ਰੀੜ੍ਹ ਦੀ ਹੱਡੀ ਦੀ ਸਮੱਸਿਆ ਤੋਂ ਪੀੜਤ ਸਨ। ਹਾਲਾਂਕਿ ਮੌਤ ਦਾ ਮੁੱਖ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੰਜਾਬ ਨਾਲ ਸਬੰਧ ਰੱਖਣ ਵਾਲੇ ਪ੍ਰਵੀਨ ਕੁਮਾਰ ਫਿਲਮਾਂ 'ਚ ਕੰਮ ਕਰਨ ਤੋਂ ਪਹਿਲਾਂ ਅਥਲੀਟ ਸਨ।

Praveen Kumar Sobti Passes Away at 74Praveen Kumar Sobti Passes Away at 74

ਐਕਟਿੰਗ ਵਿਚ ਆਉਣ ਤੋਂ ਪਹਿਲਾਂ ਪ੍ਰਵੀਨ ਕੁਮਾਰ ਇਕ ਹੈਮਰ ਅਤੇ ਡਿਸਕਸ ਥਰੋਅ ਅਥਲੀਟ ਸੀ। ਉਹਨਾਂ ਨੇ ਏਸ਼ਿਆਈ ਖੇਡਾਂ ਵਿਚ 2 ਗੋਲਡ, 1 ਸਿਲਵਰ ਅਤੇ 1 ਕਾਂਸੀ ਸਮੇਤ ਚਾਰ ਮੈਡਲ ਜਿੱਤੇ। ਉਹ ਦੋ ਓਲੰਪਿਕ ਖੇਡਾਂ ਵਿਚ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਖੇਡਾਂ ਵਿਚ ਉਹਨਾਂ ਦੇ ਯੋਗਦਾਨ ਲਈ ਉਹਨਾਂ ਨੂੰ ਅਰਜੁਨ ਪੁਰਸਕਾਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਪ੍ਰਵੀਨ ਕੁਮਾਰ ਨੂੰ ਸੀਮਾ ਸੁਰੱਖਿਆ ਬਲ (BSF) ਵਿਚ ਡਿਪਟੀ ਕਮਾਂਡੈਂਟ ਦੀ ਨੌਕਰੀ ਵੀ ਮਿਲੀ ਸੀ।

Praveen Kumar Sobti Passes Away at 74Praveen Kumar Sobti Passes Away at 74

ਖੇਡਾਂ ਵਿਚ ਸਫਲ ਹੋਣ ਤੋਂ ਬਾਅਦ ਉਹਨਾਂ ਨੇ ਫਿਲਮਾਂ ਵਿਚ ਆਉਣ ਦਾ ਫੈਸਲਾ ਕੀਤਾ। ਅਦਾਕਾਰੀ ਛੱਡ ਕੇ ਪ੍ਰਵੀਨ ਕੁਮਾਰ ਸੋਬਤੀ ਨੇ ਸਿਆਸਤ ਵਿਚ ਪੈਰ ਰੱਖਿਆ, ਉਹਨਾਂ ਨੇ ਦਿੱਲੀ ਦੇ ਵਜ਼ੀਰਪੁਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਪਰ ਉਹ ਜਿੱਤ ਨਾ ਸਕੇ। ਕੁਝ ਸਮੇਂ ਬਾਅਦ ਉਹ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement