
ਮਸ਼ਹੂਰ ਅਦਾਕਾਰ ਰਮੇਸ਼ ਦਿਓ ਦਾ 93 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ।
ਨਵੀਂ ਦਿੱਲੀ: ਮਸ਼ਹੂਰ ਅਦਾਕਾਰ ਰਮੇਸ਼ ਦਿਓ ਦਾ 93 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਮੌਤ ਦੀ ਜਾਣਕਾਰੀ ਉਹਨਾਂ ਦੇ ਬੇਟੇ ਅਜਿੰਕਿਆ ਦਿਓ ਨੇ ਦਿੱਤੀ ਹੈ। ਅਦਾਕਾਰ ਨੇ ਆਪਣੀ ਮੌਤ ਤੋਂ ਤਿੰਨ ਦਿਨ ਪਹਿਲਾਂ ਆਪਣਾ 93ਵਾਂ ਜਨਮ ਦਿਨ ਮਨਾਇਆ ਸੀ।
ਰਮੇਸ਼ ਦਿਓ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਆਰਤੀ’ ਨਾਲ ਕੀਤੀ ਸੀ। ਉਹਨਾਂ ਨੇ ਬਾਲੀਵੁੱਡ ਦੇ ਨਾਲ-ਨਾਲ ਮਰਾਠੀ ਫਿਲਮ ਇੰਡਸਟਰੀ ਵਿਚ ਵੀ ਕੰਮ ਕੀਤਾ। ਰਮੇਸ਼ ਦਿਓ ਮਹਾਰਾਸ਼ਟਰ ਦੇ ਕੋਲਹਾਪੁਰ ਦੇ ਰਹਿਣ ਵਾਲੇ ਸਨ। ਉਹਨਾਂ ਦਾ ਵਿਆਹ ਅਭਿਨੇਤਰੀ ਸੀਮਾ ਦਿਓ ਨਾਲ ਹੋਇਆ ਸੀ।