Fact Check: ਨਿਰਮਲਾ ਸਿਤਾਰਮਨ ਨਾਲ ਦਿੱਸ ਰਹੀ ਕੁੜੀ ਉਨ੍ਹਾਂ ਦੀ ਬੇਟੀ ਨਹੀਂ ਹੈ
Published : Mar 23, 2021, 3:07 pm IST
Updated : Mar 23, 2021, 3:26 pm IST
SHARE ARTICLE
fact check
fact check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਤਸਵੀਰ ਵਿਚ ਨਿਰਮਲਾ ਸਿਤਾਰਮਨ ਨਾਲ ਦਿੱਸ ਰਹੀ ਕੁੜੀ ਉਨ੍ਹਾਂ ਦੀ ਬੇਟੀ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀਟੀਮ) ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦੇਸ਼ ਦੀ ਸਾਬਕਾ ਰੱਖਿਆ ਮੰਤਰੀ ਅਤੇ ਹਾਲੀਆ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੂੰ ਇੱਕ ਕੁੜੀ ਨਾਲ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਰਮਲਾ ਸਿਤਾਰਮਨ ਨਾਲ ਦਿੱਸ ਰਹੀ ਕੁੜੀ ਉਨ੍ਹਾਂ ਦੀ ਬੇਟੀ ਹੈ ਜੋ ਭਾਰਤ ਹਵਾਈ ਸੈਨਾ ਵਿਚ ਸ਼ਾਮਲ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਤਸਵੀਰ ਵਿਚ ਨਿਰਮਲਾ ਸਿਤਾਰਮਨ ਨਾਲ ਦਿੱਸ ਰਹੀ ਕੁੜੀ ਉਨ੍ਹਾਂ ਦੀ ਬੇਟੀ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "गोह विधानसभा भाजपा परीवार" ਨੇ 19 ਮਾਰਚ ਨੂੰ ਵਾਇਰਲ ਤਸਵੀਰ ਅਪਲੋਡ ਕੀਤੀ ਜਿਸਦੇ ਉੱਤੇ ਲਿਖਿਆ ਹੋਇਆ ਸੀ (ਪੰਜਾਬੀ ਅਨੁਵਾਦ), "ਰੱਖਿਆ ਮੰਤਰੀ ਨਿਰਮਲਾ ਸਿਤਾਰਮਨ ਏਅਰ ਫੋਰਸ ਵਿਚ ਤੈਨਾਤ ਆਪਣੀ ਬੇਟੀ ਦੇ ਨਾਲ"

ਵਾਇਰਲ ਪੋਸਟ ਦਾ ਆਰਕਾਇਵਡ (https://archive.ph/OTPtn) ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ RMO India ਦੇ ਅਧਿਕਾਰਿਕ ਟਵਿੱਟਰ ਹੈਂਡਲ 'ਤੇ ਅਪਲੋਡ ਮਿਲੀ। ਇਹ ਟਵੀਟ 8 ਨਵੰਬਰ 2018 ਨੂੰ ਅਪਲੋਡ ਕੀਤਾ ਗਿਆ ਸੀ। ਤਸਵੀਰ ਨਾਲ ਹੋਰ ਕਈ ਤਸਵੀਰਾਂ ਵੀ ਅਪਲੋਡ ਕੀਤੀਆਂ ਗਈਆਂ ਸਨ। ਇਨ੍ਹਾਂ ਨੂੰ ਅਪਲੋਡ ਕਰਦਿਆਂ ਲਿਖਿਆ ਗਿਆ, "Smt @nsitharaman celebrates Diwali with soldiers, their families and locals at Hyulong, Arunachal Pradesh"

 

 

ਟਵੀਟ ਅਨੁਸਾਰ ਇਹ ਤਸਵੀਰਾਂ ਨਿਰਮਲਾ ਸਿਤਾਰਮਨ ਦੀ ਦੇਸ਼ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੀਵਾਲੀ ਮਨਾਉਣ ਦੀਆਂ ਹਨ। ਟਵੀਟ ਵਿਚ ਕੀਤੇ ਵੀ ਇਹ ਨਹੀਂ ਲਿਖਿਆ ਸੀ ਕਿ ਨਿਰਮਲਾ ਨਾਲ ਉਨ੍ਹਾਂ ਦੀ ਬੇਟੀ ਹੈ।

ਅੱਗੇ ਸਰਚ ਕਰਨ 'ਤੇ ਸਾਨੂੰ ਰੱਖਿਆ ਮੰਤਰੀ ਦੇ ਬੁਲਾਰੇ ਵੱਲੋਂ ਵਾਇਰਲ ਤਸਵੀਰ ਨੂੰ ਲੈ ਕੇ ਸਪਸ਼ਟੀਕਰਨ ਮਿਲਿਆ। ਉਨ੍ਹਾਂ ਨੇ ਵਾਇਰਲ ਤਸਵੀਰ ਨੂੰ ਲੈ ਕੇ ਟਵੀਟ ਕਰਦਿਆਂ ਲਿਖਿਆ, ""CLARIFICATION". This is the photograph clicked at the request of the Army officer appointed as the LO to the RM during an official visit. She is NOT the daughter of the RM as suggested in some social media platforms"

ਇਹ ਟਵੀਟ 2 ਜਨਵਰੀ 2019 ਨੂੰ ਸ਼ੇਅਰ ਕੀਤਾ ਗਿਆ ਸੀ ਅਤੇ ਇਸਦੇ ਵਿਚ ਸਾਫ ਕੀਤਾ ਗਿਆ ਸੀ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਤਲ ਹੈ। ਵਾਇਰਲ ਤਸਵੀਰ ਵਿਚ ਨਿਰਮਲਾ ਸਿਤਾਰਮਨ ਨਾਲ ਉਨ੍ਹਾਂ ਦੀ ਬੇਟੀ ਨਹੀਂ ਹੈ।

ਇਸ ਟਵੀਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਤਸਵੀਰ ਵਿਚ ਨਿਰਮਲਾ ਸਿਤਾਰਮਨ ਨਾਲ ਦਿੱਸ ਰਹੀ ਕੁੜੀ ਉਨ੍ਹਾਂ ਦੀ ਬੇਟੀ ਨਹੀਂ ਹੈ।

Claim: ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਰਮਲਾ ਸਿਤਾਰਮਨ ਨਾਲ ਦਿੱਸ ਰਹੀ ਕੁੜੀ ਉਨ੍ਹਾਂ ਦੀ ਬੇਟੀ ਹੈ ਜੋ ਭਾਰਤ ਹਵਾਈ ਸੈਨਾ ਵਿਚ ਸ਼ਾਮਲ ਹੈ।
 

Claimed By: Facebook User "गोह विधानसभा भाजपा परीवार"

Fact Check:  Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement