ICC ਨੇ ਬੋਰਡ ਨੂੰ ਆਪਣੀ ਮੰਗ ਬਾਰੇ ਮੁੜ ਵਿਚਾਰ ਕਰਨ ਦੀ ਕੀਤੀ ‘ਬੇਨਤੀ’
ਢਾਕਾ: ਆਈ.ਸੀ.ਸੀ. ਨੇ ਮੰਗਲਵਾਰ ਨੂੰ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ‘ਬੇਨਤੀ’ ਕੀਤੀ ਹੈ ਕਿ ਉਹ ਦੇਸ਼ ਦੇ ਟੀ-20 ਵਿਸ਼ਵ ਕੱਪ ਦੇ ਮੈਚਾਂ ਨੂੰ ਭਾਰਤ ਤੋਂ ਬਾਹਰ ਤਬਦੀਲ ਕਰਨ ਦੀ ਅਪਣੀ ਮੰਗ ਉਤੇ ਮੁੜ ਵਿਚਾਰ ਕਰੇ। ਪਰ ਬੀ.ਸੀ.ਬੀ. ਨੇ ਅਪਣੀਆਂ ਸੁਰੱਖਿਆ ਚਿੰਤਾਵਾਂ ਨੂੰ ਦੁਹਰਾਉਂਦੇ ਹੋਏ ਪਿੱਛੇ ਹਟਣ ਤੋਂ ਇਨਕਾਰ ਕਰ ਦਿਤਾ ਹੈ।
ਬੀ.ਸੀ.ਬੀ. ਨੇ ਇਕ ਬਿਆਨ ਵਿਚ ਕਿਹਾ ਕਿ ਆਈ.ਸੀ.ਸੀ. ਵਲੋਂ ਉਸ ਦੀ ਮੰਗ ਨੂੰ ਮਨਜ਼ੂਰ ਕਰਨ ਤੋਂ ਝਿਜਕਣ ਦੇ ਬਾਵਜੂਦ ਬੋਰਡ ਦੀ ਸਥਿਤੀ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ ਅਤੇ ਦੋਵੇਂ ਧਿਰਾਂ ‘ਸੰਭਾਵਤ ਹੱਲ ਲੱਭਣਾ’ ਜਾਰੀ ਰੱਖਣਗੀਆਂ।
ਬੀ.ਸੀ.ਬੀ. ਨੇ ਆਈ.ਸੀ.ਸੀ. ਨੂੰ ਕਈ ਵਾਰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਉਸ ਦੇ ਵਿਸ਼ਵ ਕੱਪ ਮੈਚਾਂ ਨੂੰ ਭਾਰਤ ਤੋਂ ਬਾਹਰ ਤਬਦੀਲ ਕੀਤਾ ਜਾਵੇ ਪਰ 7 ਫ਼ਰਵਰੀ ਤੋਂ ਸ਼ੁਰੂ ਹੋਣ ਵਾਲੇ ਟੀ-20 ਮੈਚਾਂ ਦੇ ਸ਼ਡਿਊਲ ਨੂੰ ਅੰਤਮ ਰੂਪ ਦੇਣ ਦੇ ਮੱਦੇਨਜ਼ਰ, ਵਿਸ਼ਵ ਸੰਸਥਾ ਦੇ ਪਿੱਛੇ ਹਟਣ ਦੀ ਸੰਭਾਵਨਾ ਨਹੀਂ ਹੈ।
