Fact Check: TV9 ਭਾਰਤਵਰਸ਼ ਦੀ ਆਦਿਤਯ ਠਾਕਰੇ ਨੂੰ HIV ਪੋਸਿਟਿਵ ਦੱਸਦੀ ਬ੍ਰੇਕਿੰਗ ਪਲੇਟ ਐਡੀਟੇਡ ਹੈ
Published : Mar 24, 2021, 6:19 pm IST
Updated : Mar 24, 2021, 6:23 pm IST
SHARE ARTICLE
Fact Check
Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ TV9 ਦੀ ਇਹ ਬ੍ਰੇਕਿੰਗ ਪਲੇਟ ਐਡੀਟੇਡ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ 'ਤੇ ਨਿਊਜ਼ ਚੈਨਲ TV9 ਭਾਰਤਵਰਸ਼ ਦੀ ਇੱਕ ਬ੍ਰੇਕਿੰਗ ਪਲੇਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਦਵ ਠਾਕਰੇ ਦਾ ਬੇਟਾ ਆਦਿਤਯ ਠਾਕਰੇ HIV Aids ਪੋਸਿਟਿਵ ਪਾਇਆ ਗਿਆ ਹੈ।

ਇਸ ਪਲੇਟ ਨੂੰ ਵਾਇਰਲ ਕਰਦੇ ਹੋਏ ਲੋਕ ਆਦਿਤਯ ਠਾਕਰੇ ਅਤੇ ਉਨ੍ਹਾਂ ਦੇ ਪਿਤਾ 'ਤੇ ਤਨਜ ਕਸਦੇ ਨਜ਼ਰ ਆ ਰਹੇ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ TV9 ਦੀ ਇਹ ਬ੍ਰੇਕਿੰਗ ਪਲੇਟ ਐਡੀਟੇਡ ਹੈ। ਅਸਲ ਵਿਚ ਆਦਿਤਯ ਠਾਕਰੇ ਕੋਰੋਨਾ ਪੋਸਿਟਿਵ ਹੋਏ ਹਨ ਅਤੇ ਇਸ ਪਲੇਟ ਵਿਚ ਕੋਰੋਨਾ ਪੋਸਿਟਿਵ ਦੀ ਥਾਂ HIV ਪੋਸਿਟਿਵ ਚਿਪਕਾਇਆ ਗਿਆ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ Vinay Kumar Sharma ਨੇ ਵਾਇਰਲ ਪਲੇਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, "इसे कहते हैं गई भैंस पानी में"

ਇਸ ਪੋਸਟ ਦਾ ਆਰਕਾਇਵਡ (https://archive.ph/zBZcB) ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਆਦਿਤਯ ਠਾਕਰੇ ਬਾਰੇ ਵਾਇਰਲ ਦਾਅਵੇ ਵਰਗੀ ਕੋਈ ਖਬਰ ਨਹੀਂ ਮਿਲੀ ਪਰ ਇਹ ਖਬਰਾਂ ਜਰੂਰ ਮਿਲੀਆਂ ਕਿ ਉਹ ਕੋਰੋਨਾ ਪੋਸਿਟਿਵ ਹੋਏ ਹਨ।

ਅੱਗੇ ਵਧਦੇ ਹੋਏ ਅਸੀਂ TV9 ਦੇ Youtube ਚੈਨਲ ਵੱਲ ਰੁੱਖ ਕੀਤਾ। ਸਾਨੂੰ 20 ਮਾਰਚ ਨੂੰ ਅਪਲੋਡ ਕੀਤਾ ਇੱਕ ਵੀਡੀਓ ਮਿਲਿਆ ਜਿਸਦੇ ਵਿਚ ਹੂਬਹੂ ਵਾਇਰਲ ਬ੍ਰੇਕਿੰਗ ਪਲੇਟ ਨੂੰ ਵੇਖਿਆ ਜਾ ਸਕਦਾ ਹੈ ਬਸ ਜਿਥੇ ਵਾਇਰਲ ਪਲੇਟ 'ਚ HIV/Aids ਲਿਖਿਆ ਹੋਇਆ ਹੈ ਓਥੇ ਕੋਰੋਨਾ ਲਿਖਿਆ ਨਜ਼ਰ ਆ ਰਿਹਾ ਹੈ। ਇਸਤੋਂ ਸਾਫ ਹੁੰਦਾ ਹੈ ਕਿ ਵਾਇਰਲ ਬ੍ਰੇਕਿੰਗ ਪਲੇਟ ਐਡੀਟੇਡ ਹੈ ਅਤੇ ਕੋਰੋਨਾ ਦੀ ਥਾਂ HIV/Aids ਲਿਖਿਆ ਹੋਇਆ ਹੈ।

CORN

ਇਸ ਗ੍ਰਾਫਿਕ ਪਲੇਟ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

d

ਦੱਸ ਦਈਏ ਕਿ ਫੈਕਟ ਚੈਕਿੰਗ ਸਾਈਟ Vishvas News ਨਾਲ ਗੱਲਬਾਤ ਕਰਦਿਆਂ TV9 ਦੇ ਐਡੀਟਰ ਨੇ ਵਾਇਰਲ ਬ੍ਰੇਕਿੰਗ ਪਲੇਟ ਨੂੰ ਫਰਜੀ ਦੱਸਿਆ ਹੈ।

ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ TV9 ਦੀ ਇਹ ਬ੍ਰੇਕਿੰਗ ਪਲੇਟ ਐਡੀਟੇਡ ਹੈ। ਅਸਲ ਵਿਚ ਆਦਿਤਯ ਠਾਕਰੇ ਕੋਰੋਨਾ ਪੋਸਿਟਿਵ ਹੋਏ ਹਨ ਅਤੇ ਇਸ ਪਲੇਟ ਵਿਚ ਕੋਰੋਨਾ ਪੋਸਿਟਿਵ ਦੀ ਥਾਂ HIV ਪੋਸਿਟਿਵ ਚਿਪਕਾਇਆ ਗਿਆ ਹੈ।

Claim: ਇੱਕ ਬ੍ਰੇਕਿੰਗ ਪਲੇਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਦਵ ਠਾਕਰੇ ਦਾ ਬੇਟਾ ਆਦਿਤਯ ਠਾਕਰੇ HIV Aids ਪੋਸਿਟਿਵ ਪਾਇਆ ਗਿਆ ਹੈ।

Claimed By:  Twitter user Vinay Kumar Sharma

Fact Check:  Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement