
ਤੁਸੀਂ ਉੱਚੀਆਂ ਇਮਾਰਤਾਂ ਤੋਂ ਬੱਚਿਆਂ ਦੇ ਡਿੱਗਣ ਦੀਆਂ ਮੰਦਭਾਗੀਆਂ ਖਬਰਾਂ ਅਕਸਰ ਸੁਣੀਆਂ ਹੋਣਗੀਆਂ
ਫਰੀਦਾਬਾਦ: ਤੁਸੀਂ ਉੱਚੀਆਂ ਇਮਾਰਤਾਂ ਤੋਂ ਬੱਚਿਆਂ ਦੇ ਡਿੱਗਣ ਦੀਆਂ ਮੰਦਭਾਗੀਆਂ ਖਬਰਾਂ ਅਕਸਰ ਸੁਣੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਅਜਿਹਾ ਮਾਮਲਾ ਦੇਖਿਆ ਹੈ ਜਦੋਂ ਕਿਸੇ ਮਾਂ ਨੇ ਆਪਣੇ ਹੀ ਪੁੱਤਰ ਨੂੰ 10ਵੀਂ ਮੰਜ਼ਿਲ ਤੋਂ ਹੇਠਾਂ ਲਟਕਾਇਆ ਹੋਵੇ? ਦਰਅਸਲ ਫਰੀਦਾਬਾਦ ਵਿਚ ਇਕ ਮਾਂ ਵਲੋਂ ਆਪਣੇ ਬੇਟੇ ਨੂੰ ਹੀ ਬਾਲਕਨੀ ਵਿਚ ਲਟਕਾਉਣ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।
Mother hangs son from 10th floor balcony by saree
ਘਟਨਾ ਦੀ ਵਾਇਰਲ ਹੋਈ ਵੀਡੀਓ ਵਿਚ ਬੇਟੇ ਨੂੰ ਚਾਦਰ ਨਾਲ ਲਟਕਦਾ ਦਿਖਾਈ ਦੇ ਰਿਹਾ ਹੈ। ਦਰਅਸਲ ਉਹਨਾਂ ਦਾ ਕੋਈ ਕੱਪੜਾ ਹੇਠਾਂ ਵਾਲੇ ਫਲੋਰ ਉੱਤੇ ਡਿੱਗ ਗਿਆ ਸੀ ਅਤੇ ਉਸ ਫਲੋਰ ਨੂੰ ਤਾਲਾ ਲੱਗਿਆ ਹੋਇਆ ਸੀ। ਇਸ ਦੌਰਾਨ ਮਹਿਲਾ ਨੇ ਅਪਣੇ ਬੇਟੇ ਨੂੰ ਇਕ ਸਾੜੀ ਨਾਲ ਬੰਨ੍ਹ ਕੇ ਕੱਪੜਾ ਲਿਆਉਣ ਲਈ ਹੇਠਾਂ ਲਟਕਾ ਦਿੱਤਾ। ਇਸ ਦੌਰਾਨ ਸਾਹਮਣੇ ਰਹਿਣ ਵਾਲੇ ਲੋਕਾਂ ਨੂੰ ਵੀਡੀਓ ਬਣਾ ਲਿਆ, ਜੋ ਕਾਫੀ ਵਾਇਰਲ ਹੋ ਰਿਹਾ ਹੈ।
Mother hangs son from 10th floor balcony by saree
ਇਹ ਘਟਨਾ ਫਰੀਦਾਬਾਦ ਦੇ ਸੈਕਟਰ 82 ਦੀ ਇਕ ਸੁਸਾਇਟੀ ਵਿਚ ਵਾਪਰੀ। ਸੁਸਾਇਟੀ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਮਾਮਲਾ 6 ਜਾਂ 7 ਫਰਵਰੀ ਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਖਤਰਨਾਕ ਸਾਬਿਤ ਹੋ ਸਕਦਾ ਸੀ।
#फरीदाबाद- एक कपड़े के लिए मां ने बच्चे की जिंदगी लगा दी दांव पर
मां ने बेटे को साड़ी से बांधकर 10वें फ्लोर से लटकाया
कपड़े लाने के लिए बच्चे को नीचे उतारा
महिला ने कहा- मुझे अपनी गलती पर पछतावा है #Faridabad #Viral #ViralVideo #VideoViral #Video #Haryana @DC_Faridabad pic.twitter.com/b9qWP7VXwE
ਫਿਲਹਾਲ ਸੁਸਾਇਟੀ ਵਲੋਂ ਮਹਿਲਾ ਨੂੰ ਅਜਿਹਾ ਕਰਨ ’ਤੇ ਨੋਟਿਸ ਦਿੱਤਾ ਗਿਆ ਹੈ। ਹਾਲਾਂਕਿ ਮਹਿਲਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਪਣੇ ਫੈਸਲੇ ’ਤੇ ਪਛਤਾਵਾ ਹੋ ਰਿਹਾ ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਔਰਤ ਨੇ ਕਿਸੇ ਦੀ ਮਦਦ ਜਾਂ ਸਲਾਹ ਨਹੀਂ ਲਈ ਅਤੇ ਆਪਣੇ ਪੁੱਤਰ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਦਾ ਫੈਸਲਾ ਕੀਤਾ।