ਸਮੁੰਦਰ ਵਿਚ ਭਟਕੇ ਦੋ ਦੋਸਤ, 28 ਦਿਨ ਬਾਅਦ ਸਿਰਫ਼ ਇਕ ਹੀ ਮਿਲਿਆ ਜ਼ਿੰਦਾ
Published : Oct 29, 2019, 1:20 pm IST
Updated : Oct 29, 2019, 1:20 pm IST
SHARE ARTICLE
Caught in storms, man from Andaman survives 28 days at sea
Caught in storms, man from Andaman survives 28 days at sea

ਅੰਡੇਮਾਨ ਨਿਕੋਬਾਰ ਵਿਚ ਆਏ ਤੂਫਾਨ ਦੀ ਚਪੇਟ ਵਿਚ ਆਇਆ ਇਕ ਵਿਅਕਤੀ 28 ਦਿਨਾਂ ਦੇ ਸੰਘਰਸ਼ ਤੋਂ ਬਾਅਦ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਪੁਰੀ ਤੱਟ ‘ਤੇ ਪਹੁੰਚ ਗਿਆ।

ਓਡੀਸ਼ਾ: ਅੰਡੇਮਾਨ ਨਿਕੋਬਾਰ ਵਿਚ ਆਏ ਤੂਫਾਨ ਦੀ ਚਪੇਟ ਵਿਚ ਆਇਆ ਇਕ ਵਿਅਕਤੀ 28 ਦਿਨਾਂ ਦੇ ਸੰਘਰਸ਼ ਤੋਂ ਬਾਅਦ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਪੁਰੀ ਤੱਟ ‘ਤੇ ਪਹੁੰਚ ਗਿਆ। ਸਮੁੰਦਰੀ ਹਵਾਵਾਂ ਅਤੇ ਪਾਣੀ ਕਾਰਨ ਉਸ ਦਾ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਪੁਰੀ ਤੱਟ ‘ਤੇ ਪਹੁੰਚਣ ‘ਤੇ ਉਸ ਨੇ ਸਥਾਨਕ ਅਫ਼ਸਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸੇ ਦੌਰਾਨ ਲਗਾਤਾਰ ਕਈ ਦਿਨਾਂ ਤੱਕ ਭੁੱਖੇ-ਪਿਆਸੇ ਰਹਿਣ ਕਾਰਨ ਉਸ ਦੇ ਇਕ ਸਾਥੀ ਦੀ ਮੌਤ ਹੋ ਗਈ।

man from Andaman survives 28 days at seaman from Andaman survives 28 days at sea

ਉਹ ਅਤੇ ਉਸ ਦਾ ਸਾਥੀ ਸਮੁੰਦਰ ਵਿਚ ਆਉਣ ਵਾਲੀਆਂ ਕਿਸ਼ਤੀਆਂ ਅਤੇ ਜਹਾਜ਼ਾਂ ਵਿਚ ਖਾਣੇ ਦਾ ਸਮਾਨ ਅਤੇ ਪੀਣ ਦਾ ਪਾਣੀ ਆਦਿ ਪਹੁੰਚਾਉਣ ਦਾ ਕੰਮ ਕਰਦੇ ਸੀ। 49 ਸਾਲਾ ਅਮ੍ਰਿਤ ਕੁਜੂਰ 28 ਸਤੰਬਰ ਨੂੰ ਅਪਣੇ ਦੋਸਤ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਹਿੰਦ ਮਹਾਸਾਗਰ ਵਿਚ ਅਪਣੇ ਜਹਾਜ਼ ਵਿਚ ਨਿਕਲੇ ਸੀ। ਇਸ ਦੌਰਾਨ ਅਚਾਨਕ ਆਏ ਤੂਫਾਨ ਨਾਲ ਉਹਨਾਂ ਦਾ ਜਹਾਜ਼ ਅਪਣੇ ਰਾਸਤੇ ਤੋਂ ਭਟਕ ਗਿਆ। ਉਸ ਨੂੰ ਡੁੱਬਣ ਤੋਂ ਬਚਾਉਣ ਲਈ ਉਹਨਾਂ ਨੇ ਅਪਣਾ ਸਾਰਾ ਸਮਾਨ ਸਮੁੰਦਰ ਵਿਚ ਸੁੱਟ ਦਿੱਤਾ।

Image result for Caught in storms, man from Andaman survives 28 days at seaman from Andaman survives 28 days at sea

ਇਸੇ ਦੌਰਾਨ ਬਰਮਾ ਦਾ ਇਕ ਜਹਾਜ਼ ਉਹਨਾਂ ਦੀ ਮਦਦ ਲ਼ਈ ਪਹੁੰਚਿਆ। ਉਸ ‘ਤੇ ਸਵਾਰ ਅਫ਼ਸਰਾਂ  ਨੇ 260 ਲੀਟਰ ਈਧਨ ਅਤੇ ਇਕ ਕੰਪਾਸ ਦਿੱਤਾ ਤਾਂ ਜੋ ਉਹ ਸੁਰੱਖਿਅਤ ਅੰਡੇਮਾਨ-ਨਿਕੋਬਾਰ ਪਹੁੰਚ ਸਕਣ ਪਰ ਉਹ ਇਕ ਹੋਰ ਵੱਡੇ ਤੂਫਾਨ ਦਾ ਸ਼ਿਕਾਰ ਹੋ ਗਏ। ਲਗਾਤਾਰ ਭੁੱਖੇ ਰਹਿਣ ਅਤੇ ਸਮੁੰਦਰ ਦਾ ਪਾਣੀ ਪੀਣ ਕਾਰਨ ਕੁਜੂਰ ਦਾ ਦੋਸਤ ਕਮਜ਼ੋਰ ਹੋ ਗਿਆ ਅਤੇ ਬਿਮਾਰ ਹੋਣ ਕਾਰਨ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Odisha

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement