Advertisement
  ਖ਼ਬਰਾਂ   ਰਾਸ਼ਟਰੀ  30 Sep 2019  ਸਮੁੰਦਰ 'ਚ ਰਾਜਨਾਥ ਸਿੰਘ ਨੇ ਕੀਤੀ ਫਾਇਰਿੰਗ ,ਵੀਡੀਓ ਵਾਇਰਲ

ਸਮੁੰਦਰ 'ਚ ਰਾਜਨਾਥ ਸਿੰਘ ਨੇ ਕੀਤੀ ਫਾਇਰਿੰਗ ,ਵੀਡੀਓ ਵਾਇਰਲ

ਏਜੰਸੀ | Edited by : ਸੁਖਵਿੰਦਰ ਕੌਰ
Published Sep 30, 2019, 3:41 pm IST
Updated Sep 30, 2019, 3:41 pm IST
ਰਾਜਨਾਥ ਸਿੰਘ ਨੇ ਸਮੁੰਦਰੀ ਫੌਜ ਦੇ ਅਧਿਕਾਰੀਆਂ ਨਾਲ ਯੋਗਾ ਵੀ ਕੀਤਾ
Rajnath Singh firing
 Rajnath Singh firing

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਜਲ ਸੈਨਾ ਦੇ ਸਭ ਤੋਂ ਵੱਡੇ ਸਮੁੰਦਰੀ ਜਹਾਜ਼ ਆਈਐਨਐਸ ਵਿਕਰਮਾਦਿੱਤਿਆ 'ਤੇ ਇਕ ਮਸ਼ੀਨ ਗਨ ਤੇ ਸਮੁੰਦਰ ਵਿਚ ਗੋਲੀਬਾਰੀ ਕੀਤੀ। ਉਸ  ਫਾਇਰਿੰਗ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਓਹਨਾ ਬਹੁਤ ਸਾਰੇ ਸਮੁੰਦਰੀ ਜਲ ਮਿਸ਼ਨ ਵੀ ਵੇਖੇ, ਜਿਸ ਵਿੱਚ ਜਹਾਜ਼ ਕੈਰੀਅਰ ਦੇ ਡੈੱਕ ਤੋਂ ਹੈਲੀਕਾਪਟਰ ਦੁਆਰਾ ਰਾਤ ਉਡਾਣ ਦੀਆਂ ਕਾਰਵਾਈਆਂ ਸ਼ਾਮਲ ਸਨ।

Rajnath SinghRajnath Singh

ਇੰਨਾ ਹੀ ਨਹੀਂ, ਉਸ ਨੇ ਸਮੁੰਦਰੀ ਜਹਾਜ਼ ਵਿਚ ਸਮੁੰਦਰੀ ਫੌਜ ਦੇ ਅਧਿਕਾਰੀਆਂ ਨਾਲ ਯੋਗਾ ਵੀ ਕੀਤਾ। ਰਾਜਨਾਥ ਸਿੰਘ ਨੇ ਆਈ ਐਨ ਐਸ ਵਿਕਰਮਾਦਿੱਤਿਆ 'ਤੇ ਟੂਰ ਦੀਆਂ ਫੋਟੋਆਂ ਸਾਂਝੀਆਂ  ਕੀਤੀਆਂ ਨੇ ਓਹਨਾ ਲਿਖਿਆ ਕਿ  ਕਿ ਆਈਐਨਐਸ ਵਿਕਰਮਾਦਿੱਤਿਆ ਨੇ 24 ਘੰਟੇ ਬਿਤਾਏ, ਇਹ ਏਅਰਕ੍ਰਾਫਟ ਕੈਰੀਅਰ ਸਮੁੰਦਰ ਦਾ ਅਲੈਗਜ਼ੈਂਡਰ ਹੈ।

ਇਸ ਦੌਰਾਨ ਰਾਜਨਾਥ ਨੇ ਕਿਹਾ ਕਿ ਮੈਂ ਭਾਰਤੀ ਜਲ ਸੈਨਾ ਦੇ ਬਹਾਦਰ ਸੈਨਿਕਾਂ ਦੁਆਰਾ ਪੇਸ਼ ਕੀਤੇ ਪੇਸ਼ੇਵਰਤਾ, ਵਚਨਬੱਧਤਾ ਅਤੇ ਉਤਸ਼ਾਹੀ ਰਵੱਈਏ ਤੋਂ ਸੱਚਮੁੱਚ ਪ੍ਰਭਾਵਿਤ ਹਾਂਓਹਨਾ ਫੇਰ  ਕਿਹਾ ਕਿ ਦੇਸ਼ ਸੁਰੱਖਿਅਤ ਹੱਥਾਂ ਵਿਚ ਹੈ। ਉਨ੍ਹਾਂ ਕਿਹਾ ਕਿ ਹਿੰਦ ਮਹਾਂਸਾਗਰ ਦੇ ਮਹੱਤਵਪੂਰਣ ਖੇਤਰਾਂ ਵਿੱਚ ਜਲ ਸੈਨਾ ਦੇ ਅਭਿਆਨ ਨੇ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਸਥਿਤੀ ਨੂੰ ਮਜ਼ਬੂਤ ਕੀਤਾ ਹੈ।

ਉਨ੍ਹਾਂ ਕਿਹਾ ਕਿ ਨੇਵੀ ਦੀ ਨਿਯਮਤ ਸਿਖਲਾਈ, ਕੁਆਲਟੀ ਰੱਖ ਰਖਾਵ ਅਤੇ ਰਣਨੀਤਕ ਸਥਿਤੀਆਂ ਸਬੰਧੀ ਜਾਗਰੂਕਤਾ ਸਦਕਾ ਇਹ ਬਹੁਤ ਉੱਚ ਪੱਧਰ ਦੀ ਤਿਆਰੀ ਕਾਇਮ ਰੱਖਣ ਦੇ ਯੋਗ ਹੈ। ਉਨ੍ਹਾਂ ਕਿਹਾ ਕਿ ਜਲ ਸੈਨਾ ਦੀ ਤੈਨਾਤੀ ਕੂਟਨੀਤੀ ਦਾ ਇਕ ਮਹੱਤਵਪੂਰਨ ਹਿੱਸਾ ਹੈ ਜੋ ਦੋਸਤਾਨਾ ਦੇਸ਼ਾਂ ਨਾਲ ਸਬੰਧ ਬਣਾਉਣ ਲਈ ਜ਼ਰੂਰੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਰਾਜਨਾਥ ਸਿੰਘ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਰਨਾਟਕ ਦੇ ਬੈਂਗਲੁਰੂ 'ਚ ਦੇਸ਼ ਵਲੋਂ ਨਿਰਮਿਤ ਹਲਕੇ ਲੜਾਕੂ ਜਹਾਜ਼ ਤੇਜਸ 'ਚ ਉਡਾਣ ਭਰੀ ਸੀ।

ਅਧਿਕਾਰੀਆਂ ਨੇ ਦੱਸਿਆ ਇਕ ਉਹ ਤੇਜਸ 'ਚ ਉਡਾਣ ਭਰਨ ਵਾਲੇ ਪਹਿਲੇ ਰੱਖਿਆ ਮੰਤਰੀ ਹਨ। ਰਾਜਨਾਥ ਸਿੰਘ ਕਰੀਬ ਅੱਧਾ ਘੰਟਾ ਤੇਜਸ ਵਿਚ ਹੀ ਰਹੇ ਸਨ। ਇੱਥੇ ਦੱਸ ਦੇਈਏ ਕਿ ਹਵਾ 'ਚ ਉਡਾਣ ਅਤੇ ਅਤੇ ਜੰਗ ਲਈ ਹਲਕੇ ਲੜਾਕੂ ਜਹਾਜ਼ ਜ਼ਿਆਦਾ ਸਫਲ ਹੁੰਦੇ ਹਨ ਜਿਸ ਨੂੰ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ (ਐੱਚ. ਏ. ਐੱਲ.) ਨੇ ਤਿਆਰ ਕੀਤਾ ਹੈ।

ਭਾਰਤ ਦਾ ਤੇਜਸ ਅਜਿਹਾ ਜਹਾਜ਼ ਹੈ, ਜੋ ਆਪਣੀ ਸ਼੍ਰੇਣੀ ਵਿਚ ਪਾਕਿਸਤਾਨ ਅਤੇ ਚੀਨ ਦੇ ਲੜਾਕੂ ਜਹਾਜ਼ਾਂ ਨੂੰ ਸਖਤ ਟੱਕਰ ਦੇ ਰਿਹਾ ਹੈ। ਭਾਰਤੀ ਹਵਾਈ ਫੌਜ ਤੇਜਸ ਦੇ ਜਹਾਜ਼ਾਂ ਦੀ ਇਕ ਖੇਪ ਪਹਿਲਾਂ ਹੀ ਆਪਣੇ ਬੇੜੇ ਵਿਚ ਸ਼ਾਮਲ ਕਰ ਚੁੱਕੀ ਹੈ। ਇਸ ਨੂੰ ਉਡਾਉਣ ਵਾਲੇ ਪਾਇਲਟ ਇਸ ਦੀਆਂ ਖੂਬੀਆਂ ਤੋਂ ਕਾਫੀ ਸੰਤੁਸ਼ਟ ਹਨ। ਇਸ ਲੜਾਕੂ ਜਹਾਜ਼ ਦੀ ਕਲਪਨਾ 1993 'ਚ ਕੀਤੀ ਗਈ ਸੀ। ਹਾਲਾਂਕਿ ਇਹ ਪ੍ਰੋਜੈਕਟ 10 ਸਾਲ ਬਾਅਦ 1993 'ਚ ਮਨਜ਼ੂਰ ਹੋਇਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Advertisement
Advertisement

 

Advertisement
Advertisement