
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਯੂਪੀ ਚੋਣਾਂ ਦੇ ਚਲਦਿਆਂ ਸਮਾਜਵਾਦੀ ਪਾਰਟੀ ਲਈ ਪ੍ਰਚਾਰ ਕਰਨ ਲਖਨਊ ਪਹੁੰਚੇ।
ਲਖਨਊ: ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਯੂਪੀ ਚੋਣਾਂ ਦੇ ਚਲਦਿਆਂ ਸਮਾਜਵਾਦੀ ਪਾਰਟੀ ਲਈ ਪ੍ਰਚਾਰ ਕਰਨ ਲਖਨਊ ਪਹੁੰਚੇ। ਸਮਾਚਾਰ ਏਜੰਸੀ ਪੀਟੀਆਈ ਨੇ ਪਾਰਟੀ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਲਖਨਊ ਵਿਚ ਮਮਤਾ ਬੈਨਰਜੀ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ 8 ਫਰਵਰੀ ਨੂੰ ਇਕ ਵਰਚੁਅਲ ਰੈਲੀ ਵੀ ਕਰਨਗੇ।
ਲਖਨਊ ਲਈ ਰਵਾਨਾ ਹੁੰਦੇ ਹੋਏ ਮਮਤਾ ਬੈਨਰਜੀ ਨੇ ਮੀਡੀਆ ਨੂੰ ਕਿਹਾ, ''ਅਖਿਲੇਸ਼ ਯਾਦਵ ਨੇ ਮੈਨੂੰ ਉੱਥੇ ਆਉਣ ਅਤੇ ਸਪਾ ਲਈ ਪ੍ਰਚਾਰ ਕਰਨ ਦਾ ਸੱਦਾ ਦਿੱਤਾ ਹੈ। ਅਸੀਂ (ਟੀਐਮਸੀ) ਚਾਹੁੰਦੇ ਹਾਂ ਕਿ ਭਾਜਪਾ ਹਾਰੇ ਅਤੇ ਅਖਿਲੇਸ਼ ਉੱਤਰ ਪ੍ਰਦੇਸ਼ ਜਿੱਤੇ। ਇਸ ਲਈ ਅਸੀਂ ਉੱਤਰ ਪ੍ਰਦੇਸ਼ ਤੋਂ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ”। ਲਖਨਊ ਪਹੁੰਚਣ 'ਤੇ ਅਖਿਲੇਸ਼ ਯਾਦਵ ਨੇ ਮਮਤਾ ਬੈਨਰਜੀ ਦਾ ਸਵਾਗਤ ਕੀਤਾ ਅਤੇ ਟਵੀਟ ਕੀਤਾ, 'ਅਸੀਂ ਬੰਗਾਲ 'ਚ ਮਿਲ ਕੇ ਹਰਾਇਆ ਸੀ, ਹੁਣ ਯੂਪੀ 'ਚ ਮਿਲ ਕੇ ਹਰਾਵਾਂਗੇ।'