ਵਿਧਾਨ ਸਭਾ ਚੋਣਾਂ 2022 : ਫ਼ਰੀਦਕੋਟ ਜ਼ਿਲ੍ਹੇ ਦਾ ਲੇਖਾ ਜੋਖਾ 
Published : Feb 9, 2022, 11:37 am IST
Updated : Feb 9, 2022, 11:37 am IST
SHARE ARTICLE
Faridkot
Faridkot

ਫ਼ਰੀਦਕੋਟ ਵਿਚ ਤਿੰਨ ਵਿਧਾਨ ਸਭਾ ਹਲਕੇ ਆਉਂਦੇ ਹਨ - ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੀ ਤਰੀਕ ਤੈਅ ਹੋ ਚੁੱਕੀ ਹੈ ਅਤੇ ਇਸ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਮੈਦਾਨ ਭਖਾਇਆ ਹੋਇਆ ਹੈ। ਇਸ ਦੌਰਾਨ ਪੰਜਾਬ ਦੇ ਜ਼ਿਲ੍ਹੇ ਫ਼ਰੀਦਕੋਟ ਤੋਂ ਕਾਫੀ ਸਿਆਸੀ ਸਰਗਰਮੀਆਂ ਦੇਖੀਆਂ ਜਾ ਰਹੀਆਂ ਹਨ। ਹਰ ਪਾਰਟੀ ਵਲੋਂ ਆਪਣੇ ਕੱਦਾਵਾਰ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

electionelection

ਦੱਸ ਦੇਈਏ ਕਿ ਫ਼ਰੀਦਕੋਟ ਵਿਚ ਤਿੰਨ ਵਿਧਾਨ ਸਭਾ ਹਲਕੇ ਆਉਂਦੇ ਹਨ - ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ। ਤਿੰਨ ਹਲਕਿਆਂ ਦੇ 4.77 ਲੱਖ ਰਜਿਸਟਰਡ ਵੋਟਰ ਹਨ ਜਿਨ੍ਹਾਂ ਵਿਚ 2.51 ਲੱਖ ਮਰਦ, 2.26 ਲੱਖ ਔਰਤਾਂ ਅਤੇ ਤੀਜੇ ਲਿੰਗ ਦੇ 16 ਵੋਟਰ ਸ਼ਾਮਲ ਹਨ। ਇਸ ਵਾਰ ਦੀਆਂ ਚੋਣਾਂ ਵਿਚ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਹੁਣ ਹਲਕਾ ਫ਼ਰੀਦਕੋਟ ਵਿਚ 12, ਹਲਕਾ ਕੋਟਕਪੂਰਾ ਵਿਚ 12 ਅਤੇ ਹਲਕਾ ਜੈਤੋ ਵਿਚ 10 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। 

ਵਿਧਾਨ ਸਭਾ ਹਲਕਾ ਫ਼ਰੀਦਕੋਟ
ਇਤਿਹਾਸਕ ਪਿਛੋਕੜ ਦੇਖਿਆ ਜਾਵੇ ਤਾਂ ਫ਼ਰੀਦਕੋਟ ਜ਼ਿਲ੍ਹੇ ਦਾ ਨਾਮ ਬਾਬਾ ਫ਼ਰੀਦ ਦੇ ਨਾਮ 'ਤੇ ਰੱਖਿਆ ਗਿਆ ਸੀ।

Kushaldeep Singh DhillonKushaldeep Singh Dhillon

ਗੱਲ ਸਿਆਸਤ ਦੀ ਕੀਤੀ ਜਾਵੇ ਤਾਂ ਇਸ ਵਾਰ ਫ਼ਰੀਦਕੋਟ ਤੋਂ ਕਾਂਗਰਸ ਨੇ ਆਪਣੇ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਜਦਕਿ ਆਮ ਆਦਮੀ ਪਾਰਟੀ ਨੇ ਗੁਰਦਿੱਤ ਸਿੰਘ ਸੇਖੋਂ, ਭਾਜਪਾ ਨੇ ਗੌਰਵ ਕੱਕੜ ਨੂੰ ਟਿਕਟ ਦਿਤੀ ਹੈ।

Parambans Singh Romana Parambans Singh Romana

ਇਸ ਤਰ੍ਹਾਂ ਹੀ ਪਰਮਬੰਸ ਸਿੰਘ ਬੰਟੀ ਰੋਮਾਣਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਵਰ ਹੋਣਗੇ ਜਦਕਿ ਰਵਿੰਦਰਪਾਲ ਕੌਰ ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਵਲੋਂ ਉਮੀਦਵਾਰ ਐਲਾਨੇ ਗਏ ਹਨ।

ਸਥਾਨਕ ਲੋਕਾਂ ਦੀਆਂ ਮੁੱਖ ਸਮੱਸਿਆਵਾਂ 
-ਸੜਕਾਂ ਦੀ ਖ਼ਸਤਾ ਹਾਲਤ 
-ਅਵਾਰਾ ਪਸ਼ੂ 
-ਪਾਣੀ ਦੀ ਨਿਕਾਸੀ 
- ਕੂੜੇ ਦੇ ਲੱਗੇ ਢੇਰ 
-ਪੀਣ ਵਾਲੇ ਪਾਣੀ ਦੀ ਢੁਕਵੀਂ ਸਪਲਾਈ 

ਕੁੱਲ ਵੋਟਰ  : 16,8,260 
ਮਰਦ ਵੋਟਰ : 87,562
ਔਰਤ ਵੋਟਰ : 80,688
ਤੀਜਾ ਲਿੰਗ : 10

ਵਿਧਾਨ ਸਭਾ ਹਲਕਾ ਕੋਟਕਪੂਰਾ
ਕੋਟਕਪੂਰਾ ਇਤਿਹਾਸਕ ਪੱਖ ਤੋਂ ਕਾਫ਼ੀ ਅਹਿਮੀਅਤ ਰੱਖਦਾ ਹੈ। ਇਸ ਦਾ ਨਾਮ ਨਵਾਬ ਕਪੂਰ ਸਿੰਘ ਦੇ ਨਾਮ 'ਤੇ ਰੱਖਿਆ ਗਿਆ ਸੀ। 'ਕੋਟ' ਦਾ ਅਰਥ ਹੈ ਕਿਲ੍ਹਾ ਯਾਨੀ ਕਪੂਰ ਸਿੰਘ ਦਾ ਕਿਲ੍ਹਾ ਅਤੇ ਇਸ ਦਾ ਨਾਮ ਕੋਟਕਪੂਰਾ ਪੈ ਗਿਆ।

ਇਹ ਫ਼ਰੀਦਕੋਟ ਰਿਆਸਤ ਦਾ ਸਭ ਤੋਂ ਵੱਡਾ ਸ਼ਹਿਰ ਸੀ ਅਤੇ ਇਥੇ ਉਤਰੀ ਭਾਰਤ ਦੀ ਸਭ ਤੋਂ ਵੱਡੀ ਕਪਾਹ ਮੰਡੀ ਲਗਦੀ ਸੀ। ਇਸ ਕਾਰਨ ਹੀ ਕੋਟਕਪੂਰਾ ਨੂੰ 'ਚਿੱਟੇ ਸੋਨੇ ਦਾ ਸ਼ਹਿਰ' ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਇਥੋਂ ਦੀ ਪ੍ਰਸਿੱਧ ਮਠਿਆਈ 'ਢੋਡਾ' ਵੱਖ-ਵੱਖ ਦੇਸ਼ ਲਈ ਨਿਰਯਾਤ ਕੀਤੀ ਜਾਂਦੀ ਹੈ।

Kultar Singh SandhwaKultar Singh Sandhwa

ਇਸ ਵਾਰ ਕੋਟਕਪੂਰਾ ਦੇ ਸਿਆਸੀ ਅਖਾੜੇ ਵਿਚ ਕਾਂਗਰਸ ਵਲੋਂ ਅਜੈਪਾਲ ਸਿੰਘ ਸੰਧੂ, ਆਮ ਆਦਮੀ ਪਾਰਟੀ ਵਲੋਂ ਕੁਲਤਾਰ ਸਿੰਘ ਸੰਧਵਾਂ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਵਲੋਂ ਮਨਤਾਰ ਸਿੰਘ ਬਰਾੜ, ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਵਲੋਂ ਕੁਲਬੀਰ ਸਿੰਘ ਮੱਤਾ ਜਦਕਿ ਭਾਜਪਾ ਨੇ ਦਰਗੇਸ਼ ਕੁਮਾਰ ਸ਼ਰਮਾ ਨੂੰ ਉਤਾਰਿਆ ਹੈ।

Mantar Singh BrarMantar Singh Brar

ਕੁੱਲ ਵੋਟਰ : 1,58,925
ਮਰਦ ਵੋਟਰ : 84,141
ਔਰਤ ਵੋਟਰ : 74,781
ਤੀਜਾ ਲਿੰਗ : 3

ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ 

-ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਵਿੱਚ ਸੁਧਾਰ
- ਟ੍ਰੈਫ਼ਿਕ ਦੀ ਸਮੱਸਿਆ ਦਾ ਹੱਲ 
-ਸੀਵਰੇਜ ਦੇ ਪਾਣੀ ਦੀ ਨਿਕਾਸੀ 
-ਪੀਣ ਵਾਲੇ ਪਾਣੀ ਦੀ ਢੁਕਵੀਂ ਸਪਲਾਈ
-ਕੂੜੇ ਦੀ ਸਮੱਸਿਆ 

ਵਿਧਾਨ ਸਭਾ ਹਲਕਾ ਜੈਤੋ 

ਜੈਤੋ ਮੁੱਖ ਤੌਰ 'ਤੇ ਪੇਂਡੂ ਹਲਕਾ ਹੈ ਅਤੇ ਇਥੋਂ ਦੇ ਵਸਨੀਕ ਖੇਤੀਬਾੜੀ 'ਤੇ ਨਿਰਭਰ ਕਰਦੇ ਹਨ। ਇਹ ਹਲਕਾ ਮੰਡੀਆਂ ਲਈ ਜਾਣਿਆ ਜਾਂਦਾ ਹੈ। ਇਥੇ ਕਰੀਬ 30 ਚੌਲ ਮਿੱਲਾਂ ਅਤੇ 3 ਕਪਾਹ ਫੈਕਟਰੀਆਂ ਹਨ।

ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਦਰਸ਼ਨ ਸਿੰਘ ਢਿੱਲਵਾਂ ਨੂੰ ਟਿਕਟ ਦਿਤੀ ਹੈ ਜਿਥੇ ਉਨ੍ਹਾਂ ਦਾ ਸਿਆਸੀ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਉਮੀਦਵਾਰ ਸੂਬਾ ਸਿੰਘ ਬਾਦਲ ਨਾਲ ਹੋਵੇਗਾ।

Amolak Singh Amolak Singh

ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਅਮੋਲਕ ਸਿੰਘ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪਰਮਜੀਤ ਕੌਰ ਗੁਲਸ਼ਨ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਜਦਕਿ ਰਮਨਦੀਪ ਸਿੰਘ ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਦੇ ਸਾਂਝੇ ਉਮੀਦਵਾਰ ਹੋਣਗੇ।

Sooba Singh Sooba Singh

ਕੁੱਲ ਵੋਟਰ : 1,50,519
ਮਰਦ ਵੋਟਰ : 79,622
ਔਰਤ ਵੋਟਰ :  70,894
ਤੀਜਾ ਲਿੰਗ : 3

ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ 
-ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਸੁਧਾਰ
-ਸੀਵਰੇਜ ਦਾ ਢੁਕਵਾਂ ਪ੍ਰਬੰਧ 
-ਪਾਣੀ ਦੀ ਨਿਕਾਸੀ 
-ਕੂੜੇ ਦੀ ਸਮੱਸਿਆ ਤੋਂ ਨਿਜਾਤ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement