ਮਾਨਚੈਸਟਰ ਯੂਨਾਈਟਿਡ ਨਾਲ ਜੁੜੇ ਰੋਨਾਲਡੋ ਜੂਨੀਅਰ, ਜਾਰਜੀਨਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
Published : Feb 12, 2022, 9:57 am IST
Updated : Feb 12, 2022, 9:57 am IST
SHARE ARTICLE
Cristiano Ronaldo Jr. Joins Manchester United
Cristiano Ronaldo Jr. Joins Manchester United

ਕ੍ਰਿਸਟੀਆਨੋ ਰੋਨਾਲਡੋ ਦੇ 11 ਸਾਲਾ ਬੇਟੇ ਕ੍ਰਿਸਟੀਆਨੋ ਰੋਨਾਲਡੋ ਜੂਨੀਅਰ ਅਧਿਕਾਰਤ ਤੌਰ 'ਤੇ ਮਾਨਚੈਸਟਰ ਯੂਨਾਈਟਿਡ ਨਾਲ ਜੁੜ ਗਏ ਹਨ।


ਨਵੀਂ ਦਿੱਲੀ: ਮੈਨਚੈਸਟਰ ਯੂਨਾਈਟਿਡ ਫਾਰਵਰਡ ਕ੍ਰਿਸਟੀਆਨੋ ਰੋਨਾਲਡੋ ਦੇ 11 ਸਾਲਾ ਬੇਟੇ ਕ੍ਰਿਸਟੀਆਨੋ ਰੋਨਾਲਡੋ ਜੂਨੀਅਰ ਅਧਿਕਾਰਤ ਤੌਰ 'ਤੇ ਮਾਨਚੈਸਟਰ ਯੂਨਾਈਟਿਡ ਨਾਲ ਜੁੜ ਗਏ ਹਨ। ਰੋਨਾਲਡੋ ਦੀ ਪ੍ਰੇਮਿਕਾ ਜੋਰਜੀਨਾ ਰੋਡਰਿਗਜ਼ ਨੇ ਇੰਸਟਾਗ੍ਰਾਮ 'ਤੇ ਰੋਨਾਲਡੋ ਜੂਨੀਅਰ ਦੇ ਕਲੱਬ ਸਾਈਨ ਕਰਨ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਅਤੇ ਲਿਖਿਆ, "ਸਾਡੇ ਸੁਪਨਿਆਂ ਨੂੰ...ਮਿਲ ਕੇ ਪੂਰਾ ਕਰਦੇ ਹੋਏ... ਮਾਂ ਤੁਹਾਨੂੰ ਪਿਆਰ ਕਰਦੀ ਹੈ।"

Cristiano Ronaldo becomes top international scorerCristiano Ronaldo

ਰੋਨਾਲਡੋ ਜੂਨੀਅਰ 7 ਨੰਬਰ ਦੀ ਜਰਸੀ ਪਹਿਨਣਗੇ। ਰੋਨਾਲਡੋ ਨੇ ਵਿਸ਼ਵ ਦੇ ਸਭ ਤੋਂ ਵਧੀਆ ਖਿਡਾਰੀਆਂ ਵਿਚੋਂ ਇਕ ਵਜੋਂ ਆਪਣੀ ਵਿਰਾਸਤ ਨੂੰ ਮਜ਼ਬੂਤ ​​ਕੀਤਾ ਹੈ। ਉਹਨਾਂ ਦੇ 11 ਸਾਲ ਦੇ ਬੇਟੇ ਨੇ ਹੁਣ ਆਪਣੇ ਫੁੱਟਬਾਲ ਕਰੀਅਰ ਦਾ ਪਹਿਲਾ ਵੱਡਾ ਕਦਮ ਰੱਖਿਆ ਹੈ। ਨੈੱਟਫਲਿਕਸ ਸੀਰੀਜ਼ 'ਆਈ ਐਮ ਜਾਰਜੀਨਾ' 'ਤੇ ਬੋਲਦੇ ਹੋਏ ਕ੍ਰਿਸਟੀਆਨੋ ਰੋਨਾਲਡੋ ਨੇ ਕਿਹਾ ਸੀ, "ਮੈਂ ਕਦੇ ਵੀ ਉਸ 'ਤੇ ਦਬਾਅ ਨਹੀਂ ਪਾਵਾਂਗਾ, ਉਹ ਉਹੀ ਕਰੇਗਾ ਜੋ ਉਹ ਚਾਹੁੰਦਾ ਹੈ। ਮੈਂ ਕਿਸੇ ਵੀ ਤਰੀਕੇ ਨਾਲ ਉਹਨਾਂ ਦਾ ਸਮਰਥਨ ਕਰਾਂਗਾ।"

Cristiano Ronaldo Jr. Joins Manchester UnitedCristiano Ronaldo Jr. Joins Manchester United

ਸੱਤ ਨੰਬਰ ਦੀ ਜਰਸੀ ਵਿਚ  ਰੋਨਾਲਡੋ ਨੇ ਓਲਡ ਟ੍ਰੈਫੋਰਡ ਵਿਚ ਦੋ ਸਪੈਲਾਂ ਵਿਚ ਸ਼ਾਨਦਾਰ 132 ਗੋਲ ਕੀਤੇ ਹਨ। ਉਹਨਾਂ ਨੇ 2008 ਵਿਚ ਤਿੰਨ ਪ੍ਰੀਮੀਅਰ ਲੀਗ ਖਿਤਾਬ ਅਤੇ ਇਕ UEFA ਚੈਂਪੀਅਨਜ਼ ਲੀਗ ਵੀ ਜਿੱਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement