ਸੰਪਾਦਕੀ: ਵਿਰੋਧੀ ਧਿਰ ਦੇ ਆਗੂਆਂ ਨੂੰ ਅਪਣੀ ਆਵਾਜ਼ ਵਿਚ ਗਰਜ ਪੈਦਾ ਕਰਨੀ ਚਾਹੀਦੀ ਹੈ...
Published : Feb 4, 2022, 7:53 am IST
Updated : Feb 4, 2022, 8:55 am IST
SHARE ARTICLE
Rahul Gandhi
Rahul Gandhi

ਰਾਹੁਲ ਗਾਂਧੀ ਨੇ ਸਾਬਤ ਕਰ ਦਿਤਾ ਹੈ ਕਿ ਉਹ ਹੁਣ ‘ਪੱਪੂ’ ਨਹੀਂ ਰਹੇ ਤੇ ਉਹ ਵਾਰ-ਵਾਰ ਸਾਨੂੰ ਯਾਦ ਕਰਵਾਉਂਦੇ ਵੀ ਰਹਿੰਦੇ ਹਨ ਕਿ ਉਨ੍ਹਾਂ ਦੀ ਸਮਝ ਬਹੁਤ ਡੂੰਘੇਰੀ ਹੈ।

 

ਰਾਹੁਲ ਗਾਂਧੀ ਨੇ ਸਾਬਤ ਕਰ ਦਿਤਾ ਹੈ ਕਿ ਉਹ ਹੁਣ ‘ਪੱਪੂ’ ਨਹੀਂ ਰਹੇ ਤੇ ਉਹ ਵਾਰ-ਵਾਰ ਸਾਨੂੰ ਯਾਦ ਕਰਵਾਉਂਦੇ ਵੀ ਰਹਿੰਦੇ ਹਨ ਕਿ ਉਨ੍ਹਾਂ ਦੀ ਸਮਝ ਬਹੁਤ ਡੂੰਘੇਰੀ ਹੈ। ਪਰ ਕਿਉਂਕਿ ਸਾਡੀ ਸਿਖਿਆ ਦੀ ਤਰਤੀਬ ਨੇ ਸਾਨੂੰ ਵਾਰ-ਵਾਰ ਪਹਾੜੇ ਦੁਹਰਾਉਣ ਤੋਂ ਲੈ ਕੇ ਹਰ ਗੱਲ ਰੱਟਾ ਮਾਰ ਮਾਰ ਕੇ ਹੀ ਯਾਦ ਕਰਨੀ ਸਿਖਾਈ ਹੈ, ਇਸ ਲਈ ਰਾਹੁਲ ਗਾਂਧੀ ਦਾ ਕਦੇ ਕਦੇ ਬਾਹਰ ਆ ਕੇ ਗਰਜਣਾ ਵੀ ਅਸਰ ਨਹੀਂ ਕਰਦਾ। ਅਸੀ ਫ਼ਿਰਕੂ ਗਰਜਾਂ ਸੁਣਨ ਦੇ ਰੋਜ਼ ਦੇ ਆਦੀ ਹੋ ਚੁੱਕੇ ਲੋਕ ਹਾਂ, ਇਸ ਲਈ ਰਾਹੁਲ ਦਾ ਕਦੀ ਕਦੀ ਗਰਜਣਾ ਵੀ ਦੇਸ਼ ਨੂੰ ਸਮਝ ਨਹੀਂ ਆਉਂਦਾ ਕਿਉਂਕਿ ਉਹ ਸਾਊਪੁਣੇ ਤੇ ਦਲੀਲ ਨਾਲ ਬੋਲਦੇ ਹਨ ਜਦਕਿ ਇਸ ਦੇਸ਼ ਦੇ ਲੋਕਾਂ ਨੂੰ ਹੁਣ ਝੂਠ ਤੇ ਸਨਸਨੀਖ਼ੇਜ਼ ਡਰ ਤੇ ਭੈਅ ਫੈਲਾਉਣ ਵਾਲੀਆਂ ਗੱਲਾਂ ਜਾਂ ਧਾਰਮਕ ਕੱਟੜਵਾਦ ਦੇ ਬੋਲ ਅਤੇ ਨਾਹਰੇ ਹਰ ਰੋਜ਼ ਹੀ ਸੁਣਨ ਦੀ ਆਦਤ ਪੈ ਚੁੱਕੀ ਹੈ।

Rahul Gandhi Rahul Gandhi

ਪਰ ਫਿਰ ਵੀ ਉਹ ਕੋਈ ਵੱਡੀ ਗੱਲ ਕਹਿਣ ਲਈ ਕਈ ਵਾਰ ਬੜੇ ਸੰਖੇਪ ਤੇ ਮਹੱਤਵਪੂਰਨ ਟਿਪਣੀ ਕਰ ਜਾਂਦੇ ਹਨ। ਅਮੀਰ-ਗ਼ਰੀਬ ਦੇ ਅੰਤਰ ਦੀ, ਅੱਜ ਦੇ ਹੁਕਮਰਾਨਾਂ ਦੇ ਅਮੀਰ ਵਰਗ ਪ੍ਰਤੀ ਝੁਕਾਅ ਦੀ, ਲੋਕਰਾਜ ਦੇ ਚਾਰੇ ਥੰਮ੍ਹਾਂ ਦੇ ਸਰਕਾਰਾਂ ਦੀ ਤਾਕਤ ਅੱਗੇ ਕਮਜ਼ੋਰ ਹੋਣ ਦੀ, ਭਾਰਤ ਦੇ ਫ਼ੈਡਰਲ ਢਾਂਚੇ ਦੇ ਲਗਾਤਾਰ ਕਮਜ਼ੋਰ ਹੋਣ ਦੀ, ਭਾਰਤ ਦੇ ਗਣਤੰਤਰ ਦਿਵਸ ’ਤੇ ਕਿਸੇ ਵਿਦੇਸ਼ੀ ਆਗੂ ਦੀ ਗ਼ੈਰ ਹਾਜ਼ਰੀ ਦੀ, ਭਾਰਤ ਦੇ ਦੋ ਵੱਡੇ ਵਿਰੋਧੀਆਂ, ਚੀਨ ਤੇ ਪਾਕਿਸਤਾਨ ਵਿਚਕਾਰ ਨੇੜਤਾ ਵਿਚੋਂ ਉਪਜੇ ਭਾਰਤ ਲਈ ਖ਼ਤਰੇ ਤੇ ਹੋਰ ਕਈ ਗੱਲਾਂ ਦੀ ਚਰਚਾ ਉਹ ਦੋ ਤਿੰਨ ਫ਼ਿਕਰਿਆਂ ਵਿਚ ਹੀ ਬੜੀ ਸੰਜੀਦਗੀ ਨਾਲ ਹੁਣ ਵੀ ਕਰ ਗਏ ਹਨ। ਪਰ ਅੱਜ ਦਾ ਵੱਡਾ ਸੱਚ ਇਹ ਵੀ ਹੈ ਕਿ ਇਕ ਤਾਂ ਅੱਜ ਦਾ ਹੁਕਮਰਾਨ ਸੁਣਦਾ ਹੀ ਨਹੀਂ, ਭਾਵੇਂ ਦੇਸ਼ ਦਾ ਕਿਸਾਨ, ਵਿਦਿਆਰਥੀ ਜਾਂ ਕੋਈ ਸੂਬਾ ਕੁੱਝ ਵੀ ਆਖਦਾ ਰਹੇ।

Amit ShahAmit Shah

ਕਸ਼ਮੀਰ ਦੀ ਅਵਾਜ਼ ਹੀ ਖ਼ਤਮ ਕੀਤੀ ਜਾ ਚੁਕੀ ਹੈ ਤੇ ਦੂਜਾ ਇਕ ਕਿੱਸਾ ਸੁਣਾ ਰਾਹੁਲ ਗਾਂਧੀ ਗਏ ਜਿਸ ਵਿਚ ਮਨੀਪੁਰ ਦੇ ਕੁੱਝ ਆਗੂਆਂ ਨੇ ਬੁਰਾ ਮਨਾਇਆ ਜਦ ਉਨ੍ਹਾਂ ਨੂੰ ਅਮਿਤ ਸ਼ਾਹ ਦੇ ਘਰ ਅੰਦਰ ਜਾਣ ਤੋਂ ਪਹਿਲਾਂ ਜੁੱਤੀਆਂ ਉਤਾਰਨੀਆਂ ਪਈਆਂ ਪਰ ਅਮਿਤ ਸ਼ਾਹ ਆਪ ਜੁੱਤੀ ਪਾ ਕੇ ਬੈਠੇ ਸਨ। ਇਹ ਗੱਲ ਪੰਜਾਬ ਵਿਚ ਚਰਚਾ ਦਾ ਵਿਸ਼ਾ ਉਦੋਂ ਬਣੀ ਸੀ ਜਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਦੇ ਘਰ ਜੁੱਤੀ ਉਤਾਰ ਕੇ ਗਏ ਸਨ। ਕਈ ਗੁਜਰਾਤੀ ਘਰਾਂ ਵਿਚ ਇਹ ਪ੍ਰਥਾ ਲਾਗੂ ਹੈ। ਪਰ ਫਿਰ ਅਮਿਤ ਸ਼ਾਹ ਆਪ ਵੀ ਅਪਣੇ ਮਹਿਮਾਨਾਂ ਵਾਂਗ ਜੁੱਤੀ ਨਾ ਪਾਉਂਦੇ। ਇਸ ਤਰ੍ਹਾਂ ਹੋਰਨਾਂ ਨੂੰ ਅਪਣੇ ਤੋਂ ਨੀਵਾਂ ਵਿਖਾਉਣ ਦੀ ਸੋਚ ਨਜ਼ਰ ਆਉਂਦੀ ਹੈ। ਅੱਜ ਦਾ ਹੁਕਮਰਾਨ ਕਿਸੇ ਦਾ ਸਤਿਕਾਰ ਨਹੀਂ ਕਰਦਾ ਤੇ ਨਾ ਕਿਸੇ ਦੀ ਅਵਾਜ਼ ਹੀ ਸੁਣਦਾ ਹੈ।

captain Amarinder Singh Captain Amarinder Singh

ਹੁਕਮਰਾਨਾਂ ਦੇ ਕੰਨਾਂ ਨੂੰ ਸਿਰਫ਼ ਅਪਣੇ ਹੱਕ ਵਿਚ ਉਠਦੀਆਂ ਅਵਾਜ਼ਾਂ ਤੇ ਵਿਰੋਧੀਆਂ ਦੀ ਨਿੰਦਾ ਚੁਗਲੀ ਦੀਆਂ ਅਵਾਜ਼ਾਂ ਹੀ ਚੰਗੀਆਂ ਲਗਦੀਆਂ ਹਨ। ਅੱਜ ਦੇਸ਼ ਕੁੱਝ ਹੋਰ ਮੰਗ ਰਿਹਾ ਹੈ, ਪਰ ਸਰਕਾਰ ਸੁਣਨ ਨੂੰ ਤਿਆਰ ਹੀ ਨਹੀਂ। ਆਮ ਭਾਰਤੀ ਨੂੰ ਇਕ ਫ਼ਿਰਕੂ ਜੰਗ ਵਿਚ ਜਿੱਤ ਦਾ ਸੁਪਨਾ ਵਿਖਾ ਕੇ ਉਸ ਦੀਆਂ ਅਸਲ ਲੋੜਾਂ ਨੂੰ ਅਣਸੁਣਿਆ ਕਰ ਦਿਤਾ ਗਿਆ ਹੈ ਪਰ ਕਸੂਰ ਕੀ ਸਿਰਫ਼ ਸਾਡੇ ਹੁਕਮਰਾਨਾਂ ਦਾ ਹੀ ਹੈ? ਨਹੀਂ, ਸਾਡਾ ਵੀ ਹੈ ਤੇ ਸਾਡੀ ਵਿਰੋਧੀ ਧਿਰ ਦਾ ਵੀ ਹੈ। ਰਾਹੁਲ ਪੱਪੂ ਨਹੀਂ ਹੈ ਪਰ ਇਨਕਲਾਬੀ ਆਗੂ ਵੀ ਨਹੀਂ। ਉਹ ਮਸਤਮੌਲਾ ਨਾ ਕਾਂਗਰਸ ਦੀ ਪ੍ਰਧਾਨਗੀ ਛਡਦਾ ਹੈ ਤੇ ਨਾ ਕਿਸੇ ਹੋਰ ਨੂੰ ਦਿੰਦਾ ਹੈ। ਨਾ ਉਹ ਅਪਣੀ ਪਾਰਟੀ ਨੂੰ ਇਕ ਸ਼ੂਕਦੀ ਤੇ ਗਰਜਦੀ ਵਿਰੋਧੀ ਧਿਰ ਬਣਾਉਂਦਾ ਹੈ ਤੇ ਨਾ ਹੀ ਬਾਕੀ ਵਿਰੋਧੀ ਪਾਰਟੀਆਂ ਦੇ ਪਿਛੇ ਲੱਗ ਕੇ ਇਕ ਸਮੂਹ ਬਣਾਉਂਦਾ ਹੈ।

Rahul GandhiRahul Gandhi

ਅੱਜ ਆਖਿਆ ਜਾਂਦਾ ਹੈ ਕਿ ਮੀਡੀਆ, ਨਿਆਂ ਪਾਲਿਕਾ ਆਦਿ ਵਿਕ ਗਏ ਹਨ। ਪਰ ਉਨ੍ਹਾਂ ਕੋਲ ਹੋਰ ਚਾਰਾ ਵੀ ਕੀ ਹੈ? ਜੇ ਵਿਰੋਧੀ ਧਿਰ ਅਪਣੀ ਅਵਾਜ਼ ਹੀ ਨਹੀਂ ਬਣਾ ਸਕਦੀ ਤਾਂ ਫਿਰ ਕੋਈ ਪੱਤਰਕਾਰ, ਕੋਈ ਜੱਜ, ਕੋਈ ਅਫ਼ਸਰ ਅਪਣੇ ਹੁਕਮਰਾਨ ਸਾਹਮਣੇ ਲੋਕਾਂ ਦੇ ਹੱਕ ਵਿਚ ਕਿਵੇਂ ਖੜਾ ਰਹਿ ਸਕੇਗਾ? ਅੱਜ ਜੇ ਭਾਰਤ ਦੇ ਬੁਨਿਆਦੀ ਢਾਂਚੇ ਵਿਚ ਕਮਜ਼ੋਰੀ ਆ ਰਹੀ ਹੈ ਤਾਂ ਜ਼ਿੰਮੇਵਾਰੀ ਰਾਹੁਲ ਗਾਂਧੀ ਦੇ ਸਿਰ ’ਤੇ ਆ ਪੈਂਦੀ ਹੈ ਕਿਉਂਕਿ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰ ਰੋਜ਼ 24 ਘੰਟੇ ਭਾਰਤ ਦੀ ਜਨਤਾ ਦੀ ਆਵਾਜ਼ ਬਣਨ।

ਜਨਤਾ ਨੂੰ ਅਪਣੇ ਦਾਦਾ ਦੀ ਕੁਰਬਾਨੀ ਯਾਦ ਕਰਵਾ ਕੇ ਦੱਸੇ ਕਿ ਦੇਸ਼ ਨੂੰ ਹਾਕਮ ਦੀ ਤਾਨਾਸ਼ਾਹੀ ਤੇ ਧਰਮ ਦੇ ਪੁਜਾਰੀਆਂ ਦੀ ਕੱਟੜਤਾ ਤੋਂ ਆਜ਼ਾਦ ਰਖਣਾ ਇਕ ਸਮੇਂ ਦੀ ਲੜਾਈ ਨਹੀਂ ਸੀ ਸਗੋਂ ਹਮੇਸ਼ਾ ਲੜੀ ਜਾਣ ਵਾਲੀ ਲੜਾਈ ਹੈ ਜਿਸ ਨੂੰ ਦੇਸ਼ ਦੀ ਜਨਤਾ ਭੁਲ ਰਹੀ ਹੈ ਤੇ ਤਾਨਾਸ਼ਾਹੀ, ਫ਼ਿਰਕੂ ਅੱਗ ਬਾਲਣ ਵਾਲੀਆਂ ਤਾਕਤਾਂ ਸਰਗਰਮ ਹੋ ਕੇ, ਆਜ਼ਾਦੀ ਲਈ ਫਿਰ ਤੋਂ ਖ਼ਤਰਾ ਬਣ ਰਹੀਆਂ ਹਨ। ਜਦ ਤਕ ਸਾਡੀ ਵਿਰੋਧੀ ਧਿਰ ਉਸ ਸ਼ਿੱਦਤ ਤੇ ਸੰਜੀਦਗੀ ਨਾਲ ਦੇਸ਼ ਦੀ ਆਵਾਜ਼ ਨਹੀਂ ਬਣਦੀ, ਦੇਸ਼ ਦੀ ਆਜ਼ਾਦੀ ਨੂੰ, ਬਾਹਰ ਨਾਲੋਂ ਜ਼ਿਆਦਾ, ਅੰਦਰੋਂ ਖ਼ਤਰਾ ਬਣਿਆ ਰਹੇਗਾ। ਰਾਹੁਲ ਗਾਂਧੀ ਨੂੰ ਸਾਊਪੁਣੇ ਦੇ ਨਾਲ ਨਾਲ ਅਪਣੀ ਗਰਜ ਨੂੰ ਵੀ ਰੋਜ਼ ਦੀ ਗੱਲ ਬਣਾਉਣਾ ਪਵੇਗਾ।                                                                 -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement