ਸੰਤ ਸਮਾਜ ਵੱਲੋਂ ਬਾਦਲ ਦਲ ਦੀ ਹਮਾਇਤ ਮੌਕਾਪ੍ਰਸਤੀ ਦਾ ਪ੍ਰਮਾਣ : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ
Published : Feb 10, 2022, 5:03 pm IST
Updated : Feb 10, 2022, 5:03 pm IST
SHARE ARTICLE
Sant Samaj
Sant Samaj

ਇਹਨਾਂ ਡੇਰੇਦਾਰਾਂ ਨੇ 1920 ਵਿਚ ਜਨਮੀ ਅਕਾਲੀ ਲਹਿਰ ਦਾ ਉਸ ਵਕਤ ਵਿਰੋਧ ਕੀਤਾ ਸੀ

 

ਚੰਡੀਗੜ੍ਹ - ਸਿੱਖ ਸਿਧਾਂਤ ਵਿਰੋਧੀ ਡੇਰੇਦਾਰਾਂ (ਮਹੰਤਾਂ) ਦੀ ਸੰਤ ਸਮਾਜ ਜਥੇਬੰਦੀ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਬਾਦਲ ਦੀ ਹਮਾਇਤ ਕਰਨ ਦਾ ਐਲਾਨ ਮੌਕਾਪ੍ਰਸਤੀ ਦਾ ਪ੍ਰਤੱਖ ਪ੍ਰਮਾਣ ਹੈ। ਇਹ ਡੇਰੇਦਾਰ ਆਪਣੀਆਂ ਆਰਥਿਕ ਅਤੇ ਰਾਜਨੀਤਿਕ ਲਾਲਸਾਵਾਂ ਦੀ ਪੂਰਤੀ ਹਿੱਤ ਅਜਿਹੇ ਫੈਸਲੇ ਕਰ ਰਹੇ ਹਨ। ਇਹਨਾਂ ਡੇਰੇਦਾਰਾਂ ਨੇ 1920 ਵਿਚ ਜਨਮੀ ਅਕਾਲੀ ਲਹਿਰ ਦਾ ਉਸ ਵਕਤ ਵਿਰੋਧ ਕੀਤਾ ਸੀ। ਗੁਰਦੁਆਰਾ ਸੁਧਾਰ ਲਹਿਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਪੰਥ ਸੇਵਕਾਂ ਦਾ ਵਿਰੋਧ ਕਰਦੇ ਹੋਏ ਉਸ ਸਮੇਂ ਦੇ ਡੇਰੇਦਾਰ ਮਹੰਤਾਂ ਦੇ ਹੱਕ ਵਿਚ ਫਤਵੇ ਜਾਰੀ ਕੀਤੇ ਸਨ।

Nankana massacre Nankana massacre

ਸਾਕਾ ਨਨਕਾਣਾ ਸਾਹਿਬ ਲਈ ਦੋਸ਼ੀ ਮਹੰਤ ਨਰੈਣ ਦਾਸ ਦੀ ਹਮਾਇਤ ਕਰਦੇ ਹੋਏ ਅਦਾਲਤੀ ਪ੍ਰਕਿਰਿਆ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਸ ਵਕਤ ਵਧੇਰੇ ਗੁਰੂਧਾਮਾਂ ਉੱਤੇ ਭ੍ਰਿਸ਼ਟ ਅਤੇ ਵਿਚਾਰੀ ਡੇਰੇਦਾਰਾਂ ਦਾ ਕਬਜ਼ਾ ਸੀ। ਇਹਨਾਂ ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾਉਣ ਹਿੱਤ ਸ਼ਹੀਦਾਂ ਦੀ ਸਿਰਮੋਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੇਵਕਾਂ ਨੇ ਗੁਰਮਤਿ ਸਿਧਾਂਤਾ ਦੀ ਪਹਿਰੇਦਾਰੀ ਕਰਦੇ ਹੋਏ ਸ਼ਹਾਦਤਾਂ ਦੇ ਜਾਮ ਪੀਤੇ ਸਨ। ਉਪਰੋਕਤ ਡੇਰੇਦਾਰ ਉਸ ਵਕਤ ਅੰਗਰੇਜ਼ ਅਧਿਕਾਰੀਆਂ ਅਤੇ ਆਰੀਆ ਸਮਾਜੀ ਆਗੂਆਂ ਦੀ ਸ਼ਤਰਛਾਇਆ ਦਾ ਨਿੱਘ ਮਾਣ ਰਹੇ ਸਨ। 

ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਕਾਨਫ਼ਰੰਸ ਵਿਚ ਪੰਥਕ ਪਹਿਰੇਦਾਰੀ ਦਾ ਦਾਅਵਾ ਛੱਡ ਕੇ ਪੰਜਾਬੀ ਪਾਰਟੀ ਹੋਣ ਦਾ ਐਲਾਨਨਾਮਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਨਿਰੰਤਰ ਨਿਗਾਰ ਦਾ ਸ਼ਿਕਾਰ ਹੋ ਕੇ ਆਪਣੀ ਭਰੋਸੇਯੋਗਤਾ ਗਵਾ ਚੁੱਕਾ ਹੈ। ਇਸ ਤੋਂ ਬਾਅਦ ਉਪਰੋਕਤ ਡੇਰੇਦਾਰਾਂ ਦੀ ਨੇੜਤਾ ਅਕਾਲੀ ਦਲ ਬਾਦਲ ਨਾਲ ਵੱਧ ਗਈ। ਵਧੇਰੇ ਡੇਰੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਤੋਂ ਆਰਥਿਕ ਸਹੂਲਤਾਂ ਵਸੂਲ ਕਰਨ ਲੱਗੇ। ਇਸ ਗੈਰ ਸਿਧਾਂਤਕ ਗੱਠਜੋੜ ਨੇ ਨਾਨਕਸ਼ਾਹੀ ਕੰਲੈਡਰ ਜੋ ਵਖੱਰੀ ਸਿੱਖ ਹੋਂਦ ਦਾ ਪ੍ਰਤੀਕ ਸੀ ਉਸ ਦਾ ਕਤਲ ਕਰਵਾਇਆ ਅਤੇ ਪੰਥ ਪ੍ਰਵਾਨਤ ਰਹਿਤ ਮਰਿਆਦਾ ਪ੍ਰਤੀ ਬੇਲੋੜੇ ਅਤੇ ਗੈਰ ਸਿਧਾਂਤਕ ਸਵਾਲ ਖੜ੍ਹੇ ਕੀਤੇ।

gurmeet ram rahimgurmeet ram rahim

ਬਾਦਲ ਸਰਕਾਰ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਵੱਲੋਂ ਦਸ਼ਮੇਸ ਗੁਰੂ ਦਾ ਸਵਾਂਗ ਰਚਨ ਵਾਲੇ ਕੇਸ ਦੀ ਵਾਪਸੀ ਵੇਲੇ ਮੂਕ ਦਰਸ਼ਕ ਬਣੇ ਰਹੇ। ਰਾਮ ਰਹੀਮ ਦੀ ਮੁਆਫ਼ੀ ਦੇ ਹੱਕ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ 95 ਲੱਖ ਦੇ ਇਸ਼ਤਿਹਾਰਾਂ ਬਾਰੇ ਵੀ ਚੁੱਪ ਧਾਰੀ। ਉਪਰੋਕਤ ਸਾਰੇ ਡੇਰੇਦਾਰ ਆਪਣੇ ਡੇਰਿਆ ਨੂੰ ਚਲਾਉਣ ਹਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਨ। ਪਰੰਤੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਵਧੇਰੇ ਬਾਦਲ ਪਰਿਵਾਰ ਦੇ ਹੱਕ ਵਿਚ ਭੁਗਤ ਰਹੇ ਹਨ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸਿੱਖ ਪੰਥ ਨੂੰ ਅਪੀਲ ਕਰਦੀ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਪੰਥ ਦੋਖੀ ਤਾਕਤਾਂ ਦਾ ਬਾਈਕਾਟ ਕਰੋ। 
ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਆਦਿ ਸ਼ਾਮਿਲ ਹੋਏ।   
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement