ਜੇਲ੍ਹ ਦੀਆਂ ਹਨੇਰਬੰਦ ਕੋਠੜੀਆਂ ਪਿੱਛੇ ਅੰਨੇਵਾਹ ਵਿਕਦੇ ਨਸ਼ੇ ਦੀ ਦਾਸਤਾਨ ਸਣਾਉਦਾ : ਲੱਖਾ ਸਿਧਾਣਾ
Published : Jan 3, 2018, 12:07 pm IST
Updated : Jan 3, 2018, 6:47 am IST
SHARE ARTICLE

ਆਮ ਕੈਦੀਆਂ ਨੂੰ ਏਨਾ ਮਾਡ਼ਾ ਖਾਣਾ ਦਿੱਤਾ ਜਾਂਦਾ ਹੈ ਕਿ ਉਸ ਖਾਣੇ ਵੱਲ ਵੇਖਣ ਨੂੰ ਵੀ ਦਿਲ ਨਹੀਂ ਕਰਦਾ। ਉਹਨਾਂ ਕਿਹਾ ਕਿ ਰਾਸ਼ਟਰੀ ਤਿਉਹਾਰਾਂ ਦੇ ਮੌਕੇ ਕੈਦੀਆਂ ਨੂੰ ਜੇਲ੍ਹ ਵਿੱਚ ਵਧੀਆ ਖਾਣਾ ਦੇਣ ਲਈ ਕਰੋਡ਼ਾਂ ਰੁਪਏ ਦਾ ਫੰਡ ਆਉਂਦਾ ਹੈ ਪਰ ਕੈਦੀਆਂ ਨੂੰ ਇਹਨਾਂ ਰਾਸਟਰੀ ਤਿਉਹਾਰਾਂ ਮੌਕੇ ਵੀ ਚੰਗਾ ਖਾਣਾ ਨਹੀਂ ਦਿੱਤਾ ਜਾਂਦਾ।ਉਹਨਾਂ ਕਿਹਾ ਕਿ ਫਰੀਦਕੋਟ ਦੀ ਜੇਲ੍ਹ ਦਾ ਪੰਜਾਬ ਵਿੱਚ ਸਭ ਤੋਂ ਮਾਡ਼ਾ ਹਾਲ ਹੈ। ਇਸ ਜੇਲ੍ਹ ਵਿੱਚ ਕੈਦੀਆਂ ਦੇ ਵਰਤਣ ਲਈ ਹਰ ਦਿਨ 20 ਗੈਸ ਸਿਲੰਡਰ ਰਾਖਵੇਂ ਰਖੇ ਗਏ ਹਨ ਜਿਸ ਵਿਚੋਂ ਸਿਰਫ 1 2 ਸਿਲੰਡਰ ਹੀ ਜੇਲ੍ਹ ਵਿੱਚ ਆਉਂਦੇ ਹਨ ਬਾਕੀ 8 ਸਿਲੰਡਰ ਸੁਰਖਿਆ ਮੁਲਾਜਮਾਂ ਦੇ ਘਰਾਂ ਦਾ ਸ਼ਿੰਗਾਰ ਬਣ ਜਾਂਦੇ ਹਨ।


ਇਸ ਤੋਂ ਇਲਾਵਾ ਕੈਦੀਆਂ ਲਈ ਆਉਂਦੇ ਨਵੇਂ ਭਾਂਡੇ ਅਤੇ ਨਵੇਂ ਕਪਡ਼ੇ ਵੀ ਸੁਰਖਿਆ ਕਰਮਚਾਰੀਆਂ ਦੇ ਘਰਾਂ ਵਿੱਚ ਭੇਜੇ ਜਾਂਦੇ ਹਨ, ਕੈਦੀਆਂ ਲਈ ਆਉਦੇ ਕੁਡ਼ਤੇ ਪਜਾਮੇ, ਗਲਾਸ, ਚਮਚੇ,ਪਲੇਟਾਂ ਸਭ ਕੁਝ ਭ੍ਰਿਸਟਾਚਾਰ ਦੀ ਭੇਂਟ ਚਡ਼ ਜਾਂਦਾ ਹੈ। ਉਹਨਾਂ ਕਿਹਾ ਕਿ ਰਾਜਸੀ ਕੈਦੀਆਂ ਨੂੰ ਛੱਡ ਕੇ 12 ਸੋ ਰੁਪਏ ਪ੍ਰਤੀ ਮਹੀਨਾ ਪ੍ਰਤੀ ਕੈਦੀ ਨੂੰ ਮੁਸ਼ੱਕਤ ਮਿਲਦੀ ਹੈ ਪਰ ਇਹ ਸਾਰਾ ਕੁਝ ਕਾਗਜੀ ਕਾਰਵਾਈ ਬਣ ਕੇ ਰਹਿ ਜਾਂਦਾ ਹੈ। 

ਉਹਨਾਂ ਕਿਹਾ ਕਿ ਜੇਲ੍ਹ ਪ੍ਰਸਾਸਨ ਵਲੋਂ ਜੋ ਜੇਲ੍ਹ ਗਾਰਦ ਦੀ ਘਾਟ ਬਾਰੇ ਰੌਲਾ ਪਾਇਆ ਜਾਂਦਾ ਹੈ, ਉਹ ਵੀ ਗੁੰਮਰਾਹਕੁੰਨ ਪ੍ਰਚਾਰ ਹੈ, ਅਸਲ ਵਿੱਚ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਨੇ 10-10 ਸੁਰਖਿਆ ਕਰਮੀਆਂ ਨੂੰ ਆਪਣੇ ਘਰਾਂ ਦੇ ਨਿਜੀ ਕੰਮਾਂ ਲਈ ਰੱਖਿਆ ਹੋਇਆ ਹੈ। ਇਸ ਸੁਰਖਿਆ ਮੁਲਾਜਮ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਦੇ ਬੱਚਿਆਂ ਨੂੰ ਸਕੂਲ ਛੱਡ ਕੇ ਤੇ ਲੈ ਕੇ ਆਉਂਦੇ ਹਨ ਅਤੇ ਇਹਨਾਂ ਦੀਆਂ ਪਤਨੀਆਂ ਨੂੰ ਬਜਾਰਾਂ ਵਿੱਚ ਖਰੀਦੋ ਫਰੋਖਤ ਕਰਵਾਉਂਦੇ ਹਨ। ਉਹਨਾਂ ਕਿਹਾ ਕਿ ਫਰੀਦਕੋਟ ਜੇਲ੍ਹ ਦੇ ਸੁਪਰਡੈਂਟ ਸਮੇਤ 23 ਹੋਰ ਬੰਦਿਆਂ ਉਪਰ ਅੰਮ੍ਰਿਤਸਰ ਜੇਲ੍ਹ ਵਿੱਚ ਇਕ ਬੇਕਸੂਰ ਕੈਦੀ ਨੂੰ ਬੇਰਹਿਮੀ ਨਾਲ ਕੁਟ ਕੁਟ ਕੇ ਮਾਰ ਸਬੰਧੀ ਧਾਰਾ 302 ਭਾਰਤੀ ਦੰਡਾਵਲੀ ਕਾਨੂੰਨ ਤਹਿਤ ਪਰਚਾ ਦਰਜ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਜੁਰਮ ਦਾ ਅੱਡਾ ਬਣ ਚੁੱਕੀਆਂ ਹਨ ਅਤੇ ਸਰਕਾਰ ਅਜਿਹੇ ਅਧਿਕਾਰੀਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ।

ਉਹਨਾਂ ਕਿਹਾ ਕਿ ਫਰੀਦਕੋਟ ਜੇਲ੍ਹ ਵਿੱਚ ਮੰਡੀਆਂ ਦੇ ਭਾਅ ਵਾਂਗ ਹੀ ਨਸ਼ਿਆਂ ਦੇ ਭਾਅ ਵੀ ਹਰ ਦਿਨ ਹੀ ਨਿਸ਼ਚਿਤ ਕੀਤੇ ਜਾਂਦੇ ਹਨ। ਬੀਡ਼ੀ ਕਦੇ 150 ਰੁਪਏ ਦੀ ਤੇ ਫਿਰ ਮੰਗ ਵੱਧਣ ਤੇ 300 ਰੁਪਏ ਦੀ ਵੇਚੀ ਜਾਂਦੀ ਹੈ, ਸੁਲਫੇ ਦੀ ਇਕ ਗੋਲੀ 100 ਰੁਪਏ ਦੀ, ਐਡ ਨੌਕਐਨ ਦੀ ਗੋਲੀ 300 ਰੁਪਏ ਵਿਚ ਦਿਤੀ ਜਾਂਦੀ ਹੈ। ਉਹਨਾਂ ਕਿਹਾ ਕਿ ਫਰੀਦਕੋਟ ਜੇਲ੍ਹ ਵਿੱਚ ਉਹਨਾਂ ਅਜਿਹੇ ਨੌਜਵਾਨ ਵੀ ਦੇਖੇ ਹਨ ਜੋ ਕਿ ਪਹਿਲਾਂ ਖੇਡਾਂ ਵਿੱਚ ਹਿੱਸਾ ਲੈਂਦੇ ਸਨ ਪਰ ਜੇਲ੍ਹ ਵਿੱਚ ਆਉਣ ਤੋਂ ਬਾਅਦ ਉਹ ਨਸ਼ੇ ਦੀ ਦਲਦਲ ਵਿੱਚ ਫਸ ਗਏ ਹਨ। ਉਹਨਾਂ ਕਿਹਾ ਕਿ ਫਰੀਦਕੋਟ ਜੇਲ੍ਹ ਵਿਚ ਵੱਡੀ ਗਿਣਤੀ ਵਿੱਚ ਕੈਦੀ ਏਡਜ ਅਤੇ ਪੀਲੀਏ ਤੋਂ ਪੀਡ਼ਤ ਹਨ, ਜਿਨ੍ਹਾਂ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਕਰਵਾਇਆ ਜਾ ਰਿਹਾ। ਉਹਨਾਂ ਕਿਹਾ ਕਿ ਜੇਲ੍ਹਾਂ ਵਿੱਚ ਨਸ਼ੇ ਦੀ ਤਸਕਰੀ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਹੀ ਹੋ ਰਹੀ ਹੈ।ਉਹਨਾਂ ਮੰਗ ਕੀਤੀ ਕਿ ਇਸ ਸਭ ਮਾਮਲੇ ਦੀ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement