
ਐਸ.ਏ.ਐਸ. ਨਗਰ, 6 ਅਗੱਸਤ (ਗੁਰਮੁਖ ਵਾਲੀਆ): ਸਨਿਚਰਵਾਰ ਦੇਰ ਰਾਤ ਫੇਜ਼-6 ਦਾਰਾ ਸਟੂਡੀਉ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਉਸ ਦੇ ਮੋਟਰਸਾਈਕਲ ਪਿੱਛੇ ਬੈਠਾ ਉਸ ਦਾ ਸਾਥੀ ਹਾਦਸੇ 'ਚ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪੀਸੀਆਰ ਪਾਰਟੀ ਦੇ ਮੁਲਾਜ਼ਮਾਂ ਨੇ ਫ਼ੇਜ਼-6 ਦੇ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿਤਾ।
ਐਸ.ਏ.ਐਸ. ਨਗਰ, 6 ਅਗੱਸਤ (ਗੁਰਮੁਖ ਵਾਲੀਆ): ਸਨਿਚਰਵਾਰ ਦੇਰ ਰਾਤ ਫੇਜ਼-6 ਦਾਰਾ ਸਟੂਡੀਉ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਉਸ ਦੇ ਮੋਟਰਸਾਈਕਲ ਪਿੱਛੇ ਬੈਠਾ ਉਸ ਦਾ ਸਾਥੀ ਹਾਦਸੇ 'ਚ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪੀਸੀਆਰ ਪਾਰਟੀ ਦੇ ਮੁਲਾਜ਼ਮਾਂ ਨੇ ਫ਼ੇਜ਼-6 ਦੇ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿਤਾ। ਮ੍ਰਿਤਕ ਦੀ ਪਛਾਣ ਵਿਨੋਦ (22) ਵਾਸੀ ਫੇਜ਼-6 ਬਾਲਮਿਕੀ ਕਾਲੋਨੀ ਵਜੋਂ ਹੋਈ ਹੈ ਜਦਕਿ ਹਾਦਸੇ 'ਚ ਜ਼ਖ਼ਮੀ ਰਾਜੇਸ਼ ਉਰਫ਼ ਰਾਜੂ ਵੀ ਇਸੇ ਕਾਲੋਨੀ ਦਾ ਵਸਨੀਕ ਹੈ। ਪੁਲਿਸ ਨੇ ਇਸ ਮਾਮਲੇ 'ਚ ਮ੍ਰਿਤਕ ਦੇ ਭਰਾ ਹਰਿਸ਼ੰਕਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਹੈ।
ਜਾਣਕਾਰੀ ਅਨੁਸਾਰ ਉਕਤ ਦੋਵੇਂ ਨੌਜਵਾਨ ਵਿਆਹ ਸ਼ਾਦੀ 'ਚ ਕੈਟਰਿੰਗ ਦਾ ਕੰਮ ਕਰਦੇ ਹਨ। ਬੀਤੀ ਰਾਤ ਵਿਨੋਦ ਅਪਣੇ ਦੋਸਤ ਰਾਜੂ ਨਾਲ ਮੰਡੀ ਤੋਂ ਸਬਜ਼ੀਆਂ ਖਰੀਦ ਕੇ ਘਰ ਨੂੰ ਜਾ ਰਿਹਾ ਸੀ। ਵਿਨੋਦ ਜਿਵੇਂ ਹੀ ਕਮਲਾ ਮਾਰਕੀਟ ਤੋਂ ਦਾਰਾ ਸਟੂਡੀਉ ਵਲ ਜਾ ਰਹੀ ਸੜਕ 'ਤੇ ਆਇਆ ਤਾਂ ਅੱਗੇ ਹਨੇਰਾ ਹੋਣ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਸਲਿਪ ਹੋ ਗਿਆ ਅਤੇ ਸੜਕ ਕੰਢੇ ਖੜੇ ਪਾਣੀ ਦੇ ਟੈਂਕਰ ਹੇਠ ਜਾ ਵੜਿਆ। ਹਾਸਦੇ 'ਚ ਮੋਟਰਸਾਈਕਲ ਚਾਲਕ ਵਿਨੋਦ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਮਗਰ ਬੈਠਾ ਉਸ ਦਾ ਦੋਸਤ ਰਾਜੂ ਗੰਭੀਰ ਜ਼ਖ਼ਮੀ ਹੋ ਗਿਆ।
ਜਿਸ ਤੋਂ ਬਾਅਦ ਪੀਸੀਆਰ ਪਾਰਟੀ ਦੇ ਮੁਲਾਜ਼ਮ ਦੋਵਾਂ ਨੂੰ ਸਿਵਲ ਹਸਪਤਾਲ ਲੈ ਗਏ ਜਿੱਥੇ ਰਾਜੂ ਨੂੰ ਡਾਕਟਰਾਂ ਨੇ ਮੁੱਢਲੇ ਉਪਚਾਰ ਤੋਂ ਬਾਅਦ ਪੀਜੀਆਈ ਰੈਫਰ ਕਰ ਦਿਤਾ।