
ਚੰਡੀਗੜ੍ਹ, 15 ਮਾਰਚ (ਸਰਬਜੀਤ ਢਿੱਲੋਂ): ਸੈਰ-ਸਪਾਟਾ ਵਿਭਾਗ ਵਲੋਂ ਡੇਲੀ ਵਰਲਡ ਮੈਰਾਥਨ ਦੌੜ-2018 ਸ਼ਹਿਰ ਵਿਚ 8 ਅਪ੍ਰੈਲ ਤੋਂ ਹੋਵੇਗੀ। ਇਸ ਵਿਚ ਕਈ ਸਮਾਜ ਸੇਵੀ ਸੰਸਥਾਵਾਂ ਵੀ ਸਹਿਯੋਗ ਕਰਨਗੀਆਂ। ਇਹ ਦੌੜ ਕੈਪੀਟਲ ਕੰਪਲੈਕਸ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ 42 ਕਿਲੋਮੀਟਰ ਦਾ ਸਫ਼ਰ ਤਹਿ ਕਰੇਗੀ।
ਅੱਜ ਯੂ.ਟੀ. ਸਿਵਲ ਸਕੱਤਰੇਤ 'ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਟੂਰਿਜਮ ਜਤਿੰਦਰ ਨੇ ਕਿਹਾ ਕਿ ਮੈਰਾਥਨ ਦੌੜ ਕਰਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਪੂਰਾ ਸਹਿਯੋਗ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਦੌੜ ਵਿਚ ਸ਼ਾਮਲ ਹੋਣ ਲਈ ਇੱਛੁਕ ਸ਼ਹਿਰ ਵਾਸੀ ਵਿਭਾਗ ਦੀ ਵੈਬਸਾਈਟ 'ਤੇ ਜਾ ਕੇ ਐਂਟਰੀ ਲਈ ਅਰਜ਼ੀ ਭੇਜ ਸਕਦੇ ਹਨ। ਇਸ ਸਮੇਂ ਕਈ ਹੋਰ ਅਧਿਕਾਰੀ ਤੇ ਪ੍ਰਬੰਧਕ ਹਾਜ਼ਰ ਸਨ।