ਹਾਈ ਕੋਰਟ ਤੋਂ ਸੁਖਨਾ ਝੀਲ ਤਕ ਪੈਦਲ ਯਾਤਰਾ
Published : Nov 11, 2017, 11:41 pm IST
Updated : Nov 11, 2017, 6:11 pm IST
SHARE ARTICLE

ਚੰਡੀਗੜ੍ਹ, 11 ਨਵੰਬਰ (ਨੀਲ ਭਲਿੰਦਰ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੇ ਸਰਪ੍ਰਸਤ ਐਸ.ਜੇ. ਵਜ਼ੀਫ਼ਦਾਰ ਨੇ ਅੱਜ ਪੰਜਾਬ, ਹਰਿਆਣਾ ਅਤੇ ਯੂ.ਟੀ. ਚੰਡੀਗੜ੍ਹ ਦੇ ਲੋਕਾਂ ਨਾਲ ਜੁੜਨ ਅਤੇ ਸਮਾਜ ਦੇ ਗ਼ਰੀਬ ਅਤੇ ਗ਼ਰੀਬੀ ਰੇਖਾ ਤੋਂ ਹੇਠਲੇ ਹਿੱਸੇ ਵਾਲੇ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਦੀ ਉਪਲੱਬਧਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਪੈਦਲ ਯਾਤਰਾ (ਦਾ ਵਾਕ) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਪੈਦਲ ਯਾਤਰਾ ਨੂੰ ਸ਼ੁਰੂ ਕਰਨ ਮੌਕੇ ਜੱਜ ਸ੍ਰੀ ਏ.ਕੇ ਮਿੱਤਲ, ਜੱਜ ਸ੍ਰੀ ਸੂਰਿਆ ਕਾਂਤ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਣਯੋਗ ਜੱਜ ਟੀ.ਪੀ.ਐਸ ਮਾਨ ਵੀ ਮੌਜੂਦ ਸਨ।
ਇਹ ਪੈਦਲ ਯਾਤਰਾ ਹਾਈ-ਕੋਰਟ ਤੋਂ ਲੈ ਕੇ ਸੁਖਨਾ ਝੀਲ ਤਕ ਸੀ, ਜਿਸ ਵਿਚ ਹਾਈ ਕੋਰਟ, ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਦੇ ਜੱਜਾਂ, ਵਕੀਲਾਂ, ਵਿਦਿਆਰਥੀਆਂ ਅਤੇ ਪੈਰਾ ਲੀਗਲ ਵਲੰਟੀਅਰਾਂ ਨੇ ਭਾਗ ਲਿਆ। ਇਨ੍ਹਾਂ ਤੋਂ ਇਲਾਵਾ ਇਸ ਜਾਗਰੂਕਤਾ ਪੈਦਲ ਯਾਤਰਾ ਵਿਚ ਚੰਡੀਗੜ ਯੂਨੀਵਰਸਟੀ ਘੜੂੰਆਂ, ਰਿਆਤ ਬਹਾਰਾ ਯੂਨੀਵਰਸਟੀ ਖਰੜ, ਯੂਨੀਵਰਸਲ ਲਾਅ ਕਾਲਜ ਲਾਲੜੂ ਦੇ ਵਿਦਿਆਰਥੀਆਂ ਅਤੇ ਐਸ.ਏ.ਐਸ ਨਗਰ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਭਾਗ ਲਿਆ।
ਹਾਈ ਕੋਰਟ ਤੋਂ ਸ਼ੁਰੂ ਹੋਏ ਇਸ ਪੈਦਲ ਮਾਰਚ ਵਿਚ ਲੋਕਾਂ ਅਤੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਪੈਦਲ ਮਾਰਚ ਦੌਰਾਨ ਭਾਗ ਲੈਣ ਵਾਲਿਆਂ ਨੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਲੈਣ ਬਾਰੇ ਸੰਦੇਸ਼ ਅਤੇ ਕਾਨੂੰਨੀ ਸੇਵਾਵਾਂ ਸਬੰਧੀ ਨਿਰਦੇਸ਼ਾਂ ਅਤੇ ਸੰਪਰਕ ਨੰਬਰਾਂ ਤਖ਼ਤੀਆਂ ਨੂੰ ਲਹਿਰਾਇਆ ਤਾਂ ਜੋ ਲੋੜਵੰਦਾਂ ਨੂੰ ਇਸ ਸਹੂਲਤ ਬਾਰੇ ਜਾਗਰੂਕ ਕੀਤਾ ਜਾ ਸਕੇ।


ਦੇਸ਼ ਭਰ ਵਿਚ 9 ਨਵੰਬਰ ਨੂੰ ਲੀਗਲ ਸਰਵਿਸਿਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਮਾਰਚ ਸਮਾਜ ਦੇ ਕਮਜ਼ੋਰ ਅਤੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਲੀਗਲ ਸਰਵਿਸਿਜ਼ ਸੰਸਥਾਵਾਂ, ਲੀਗਲ ਸਰਵਿਸਿਜ਼ ਕਲੀਨਿਕ ਅਤੇ ਕਾਨੂੰਨੀ ਸਹਾਇਤਾ ਬਾਰੇ ਜਾਣੂ ਕਰਵਾਉਣ ਲਈ ਲੀਗਲ ਸਰਵਿਸਿਜ਼ ਅਥਾਰਟੀ ਨਵੀਂ ਦਿੱਲੀ ਦੁਆਰਾ  9 ਨਵੰਬਰ ਤਂੋ 18 ਨਵੰਬਰ 2017 ਤਕ ਚਲਾਈ ਜਾ ਰਹੀ ਕੌਮੀ ਮੁਹਿੰਮ 'ਕੁਨੈਕਟਿੰਗ ਟੂ ਸਰਵ' ਦਾ ਹਿੱਸਾ ਸੀ। ਇਸ ਕੌਮੀ ਮੁਹਿੰਮ ਦਾ ਮੁੱਖ ਟੀਚਾ ਉਨਾਂ ਲੋਕਾਂ ਦੀ ਪਛਾਣ ਕਰ ਕੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਵਾਉਣ ਹੈ, ਜਿਨ੍ਹਾਂ ਨੂੰ  ਆਰਥਿਕ ਪੱਖੋਂ ਜਾਂ ਹੋਰ ਅਜਿਹੇ ਕਾਰਨਾਂ ਕਰ ਕੇ ਨਿਆ ਨਹੀਂ ਮਿਲਿਆ।ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਮੁੱਖ ਟੀਚਾ ਲੋੜਵੰਦ ਲੋਕਾਂ ਕੋਲ ਪਹੁੰਚਣਾ ਅਤੇ ਹਾਸ਼ੀਏ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਮੁੜ ਲੀਹ 'ਤੇ ਲਿਆਉਣਾ ਹੈ। ਅਸਲ ਵਿਚ ਇਸ ਮੁਹਿੰਮ ਵਿੱਚ ਪੈਰਾ ਲੀਗਲ ਵਲੰਟੀਅਰ, ਵਿਦਿਆਰਥੀ ਅਤੇ ਪੈਨਲ ਵਕੀਲ ਪਿੰਡਾਂ ਵਿਚ ਘਰ ਘਰ ਜਾ ਕੇ ਦੱਬੇ-ਕੁਚਲੇ ਅਤੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿਤੀ ਜਾਂਦੀ ਹੈ ਅਤੇ ਉਨਾਂ ਦੁਆਰਾ ਝੱਲੇ ਜਾਂਦੇ ਦੁੱਖਾਂ ਬਾਰੇ ਵੀ ਪੁਛਗਿਛ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਔਕੜਾਂ ਨੂੰ ਕੈਂਪ ਲਗਾ ਕੇ ਹੱਲ ਕੀਤਾ ਜਾਂਦਾ ਹੈ।

SHARE ARTICLE
Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement