ਕਈਆਂ ਲਈ ਹਨੇਰਾ ਕਰ ਗਈ ਦੀਵਾਲੀ ਦੀ ਰਾਤ
Published : Oct 20, 2017, 11:52 pm IST
Updated : Oct 20, 2017, 6:22 pm IST
SHARE ARTICLE

ਚੰਡੀਗੜ੍ਹ, 20 ਅਕਤੂਬਰ (ਤਰੁਣ ਭਜਨੀ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਦੀਵਾਲੀ ਦੀ ਰਾਤ ਚੰਡੀਗੜ੍ਹ ਵਿਚ ਦੇਰ ਰਾਤ ਤਕ ਪਟਾਕੇ ਚਲਦੇ ਰਹੇ ਜਿਸ ਦਾ ਨਤੀਜਾ ਇਹ ਹੋਇਆ ਕਿ ਕਈ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚ ਕਈ ਲੋਕ ਅਜਿਹੇ ਹਨ, ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਸਦਾ ਲਈ ਚਲੀ ਗਈ ਹੈ। ਇਸ ਸਾਲ ਪੀ ਜੀ ਆਈ ਵਿਚ 37 ਲੋਕ ਅੱਖਾਂ ਵਿਚ ਪਟਾਕਾ ਵੱਜਣ ਕਾਰਨ ਦਾਖ਼ਲ ਹੋਏ। ਇਸ ਦੇ ਨਾਲ ਹੀ 17 ਲੋਕ ਅੱਗ ਲੱਗ ਜਾਣ ਕਾਰਨ ਦਾਖ਼ਲ ਕੀਤੇ ਗਏ। ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ 8 ਜਣੇ ਅੱਖਾਂ ਵਿਚ ਜ਼ਖ਼ਮ ਹੋਣ 'ਤੇ ਦਾਖ਼ਲ ਹੋਏ ਅਤੇ 39 ਮਾਮਲੇ ਅੱਗ ਨਾਲ ਝੁਲਸਣ ਦੇ ਆਏ। ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਅੱਖਾਂ ਦੇ 7 ਅਤੇ ਅੱਗ ਲੱਗਣ ਦੇ 5 ਮਾਮਲੇ ਆਏ। ਮਨੀਮਾਜਰਾ ਸਿਵਲ ਹਸਪਤਾਲ ਵਿਚ 14 ਮਾਮਲੇ ਅੱਗ ਲੱਗਣ ਦੇ ਆਏ। ਸੈਕਟਰ 45 ਹਸਪਤਾਲ ਵਿਚ 2 ਅੱਖਾਂ ਦੇ ਅਤੇ 9 ਅੱਗ ਲੱਗਣ ਕਾਰਨ ਦਾਖ਼ਲ ਆਏ। ਸੈਕਟਰ-22 ਹਸਪਤਾਲ ਵਿਚ 4 ਮਾਮਲੇ ਅੱਗ ਲੱਗਣ ਦੇ ਆਏ। 


ਇਸ ਸਾਲ ਪੀ.ਜੀ.ਆਈ. ਸਮੇਤ 141 ਮਾਮਲੇ ਪਟਾਕਿਆਂ ਕਾਰਨ ਜ਼ਖ਼ਮੀ ਹੋਣ ਦੇ ਆਏ ਹਨ। ਪੀ.ਜੀ.ਆਈ. ਦੇ ਐਡਵਾਂਸ ਆਈ ਸੈਂਟਰ ਵਿਚ 37 ਜਣੇ ਅੱਖਾਂ ਵਿਚ ਜ਼ਖ਼ਮ ਹੋਣ 'ਤੇ ਦਾਖ਼ਲ ਹੋਏ ਜਿਨ੍ਹਾਂ ਵਿਚ 20 ਦੇ ਕਰੀਬ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਦੀ ਤੁਰਤ ਸਰਜਰੀ ਕਰਨੀ ਪਈ। ਪੀ.ਜੀ.ਆਈ. ਦੇ ਡਾਇਰੈਕਟਰ ਅਤੇ ਐਡਵਾਂਸ ਆਈ ਸੈਂਟਰ ਦੇ ਮੁਖੀ ਜਗਤ ਰਾਮ ਨੇ ਦਸਿਆ ਕਿ ਜ਼ਿਆਦਾਤਰ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਸਦਾ ਲਈ ਚਲੀ ਗਈ ਹੈ। ਜ਼ਖ਼ਮੀ ਹੋਣ ਵਾਲੇ ਜ਼ਿਆਦਾਤਰ ਦੀ ਉਮਰ 16 ਸਾਲ ਤੋਂ ਘੱਟ ਹੈ। ਹਾਲਾਂਕਿ ਪਿਛਲੇ ਸਾਲ ਸ਼ਹਿਰ ਦੇ ਹਸਪਤਾਲਾਂ ਵਿਚ 153 ਮਾਮਲੇ ਪਟਾਕਿਆਂ ਕਾਰਨ ਜ਼ਖ਼ਮੀ ਹੋਣ ਵਾਲੇ ਆਏ ਸਨ ਅਤੇ ਉਸ ਦੇ ਮੁਕਾਬਲੇ ਇਸ ਵਾਰ ਦਾ ਅੰਕੜਾ ਹਲਕਾ ਜਿਹਾ ਘੱਟ ਹੈ। ਇਸ ਸਾਲ 141 ਮਾਮਲੇ ਸਾਹਮਣੇ ਆਏ ਹਨ। ਸੱਭ ਤੋਂ ਵਧ ਬੱਚਿਆਂ ਨੇ ਗਵਾਈ ਅੱਖਾਂ ਦੀ ਰੋਸ਼ਨੀ: ਪੀ.ਜੀ.ਆਈ. ਵਿਚ ਦਾਖ਼ਲ ਖਰੜ ਦੇ ਰਹਿਣ ਵਾਲੇ 7 ਸਾਲਾ ਬੱਚੇ ਰਚਿਤ ਦੀ ਸੱਜੀ ਅੱਖ ਦੀ ਰੋਸ਼ਨੀ ਸਦਾ ਲਈ ਚਲੀ ਗਈ ਹੈ। ਰਚਿਤ ਦੇ ਪਿਤਾ ਨਿਤਿਨ ਨੇ ਦਸਿਆ ਕਿ ਰਾਤ ਦੇ ਸਮੇਂ ਅਸੀਂ ਸਾਰੇ ਪਟਾਕੇ ਚਲਾ ਰਹੇ ਸਨ। ਇਸ ਦੌਰਾਨ ਇਕ ਰਾਕਟ ਆ ਕੇ ਪਟਾਕਿਆ 'ਤੇ ਡਿਗਿਆ ਅਤੇ ਉਥੇ ਪਏ ਸਾਰੇ ਪਟਾਕੇ ਫਟ ਗਏ ਜਿਸ ਨਾਲ ਉਥੇ ਖੜੇ ਰਚਿਤ ਦਾ ਮੂੰਹ ਪਟਾਕਿਆ ਨਾਲ ਝੁਲਸ ਗਿਆ। ਰਚਿਤ ਯੂਕੇਜੀ ਵਿਚ ਪੜ੍ਹਦਾ ਹੈ। ਇਸੇ ਤਰ੍ਹਾਂ ਪਰਵਾਣੂ ਤੋਂ ਆਏ 12 ਸਾਲਾ ਬੱਚੇ ਸੰਜੇ ਦਾ ਮੂੰਹ ਬੁਰੀ ਤਰ੍ਹਾਂ ਝੁਲਸ ਗਿਆ ਹੈ। ਸੰਜੇ ਅਪਣੇ ਦੋਸਤਾਂ ਨਾਲ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ ਇਕ ਪਟਾਖਾ ਉਸ ਦੇ ਮੂੰਹ 'ਤੇ ਆ ਕੇ ਵਜਿਆ। ਸੰਜੇ ਦੀ ਅੱਖ ਵਿਚ ਜ਼ਖ਼ਮ ਹੋਇਆ ਹੈ। ਯੂ.ਪੀ. ਤੋਂ ਆਈ ਸੱਤ ਸਾਲ ਦੀ ਬੱਚੀ ਰਿਤੀਕਾ ਦੀ ਅੱਖ ਵਿਚ ਵੀ ਪਟਾਕੇ ਦੀ ਚਿੰਗਾੜੀ ਚਲੇ ਜਾਣ ਕਾਰਨ ਜ਼ਖ਼ਮੀ ਹੋ ਗਈ ਹੈ। 


ਕਈ ਲੋਕਾਂ ਦੀ ਜ਼ਿੰਦਗੀ 'ਚ ਹਨੇਰਾ ਕਰ ਗਈ ਹਨੇਰਾ ਦੀਵਾਲੀ ਦੀ ਰਾਤ
ਰੀਤਿਕਾ ਦੇ ਪਿਤਾ ਸੁਨਿਲ ਨੇ ਦਸਿਆ ਕਿ ਪਿਛਲੇ ਸਾਲ ਉਨ੍ਹਾਂ ਦੇ ਬੇਟੇ ਦੀ ਅੱਖ ਵਿਚ ਪਟਾਕਿਆਂ ਕਾਰਨ ਜ਼ਖ਼ਮੀ ਹੋ ਗਈ ਸੀ ਅਤੇ ਇਸ ਸਾਲ ਬੇਟੀ ਦੀ ਅੱਖ ਵਿਚ ਵੀ ਪਟਾਕਾ ਚਲਾ ਗਿਆ ਹੈ। ਬੱਦੀ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਦੀ ਅੱਖ ਵੀ ਜ਼ਖ਼ਮੀ ਹੋ ਗਈ ਹੈ। ਮਲੇਰਕੋਟਲਾ ਤੋਂ ਆਏ 12 ਸਾਲਾ ਬੱਚੇ ਮੁਹੰਮਦ ਯਾਨ ਦੀ ਅੱਖ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ। ਯਾਨ ਦੇ ਦੋਸਤ ਪਟਾਕੇ ਚਲਾ ਰਹੇ ਸਨ ਅਤੇ ਉਹ ਕੋਲ ਖੜਾ ਵੇਖ ਰਿਹਾ ਸੀ। ਇਸ ਦੌਰਾਨ ਪਟਾਕੇ ਦੀ ਇਕ ਚਿੰਗਾੜੀ ਉਸ ਦੀ ਅੱਖ ਵਿਚ ਪਈ ਅਤੇ ਅੱਖ ਵਿਚੋਂ ਖ਼ੂਨ ਨਿਕਲਣਾ ਸ਼ੁਰੂ ਹੋ ਗਿਆ। ਉਸ ਨੂੰ ਤੁਰਤ ਪੀ.ਜੀ.ਆਈ. ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਹੈ। ਪੀ ਜੀ ਆਈ ਵਿਚ ਆਉਣ ਵਾਲੇ ਜਿਆਦਾਤਰ ਲੋਕ ਗੁਆਂਢੀ ਸੂਬਿਆਂ-ਪੰਜਾਬ, ਹਰਿਆਣਾ, ਯੂ.ਪੀ. ਅਤੇ ਹਿਮਾਚਲ ਪ੍ਰਦੇਸ਼ ਤੋਂ ਹਨ। ਗੁਆਂਢੀ ਸੂਬਿਆਂ ਤੋਂ 19 ਮਾਮਲੇ ਆਏ ਹਨ ਅਤੇ ਟਰਾਈਸਿਟੀ ਤੋਂ 16 ਮਾਮਲੇ ਸਾਹਮਣੇ ਆਏ ਹਨ। ਆਉਣ ਵਾਲੇ ਦਿਨਾਂ ਵਿਚ ਮਰੀਜ਼ਾਂ ਦੀ ਗਿਣਤੀ ਵਧਣ ਦੀ ਉਮੀਦ ਹੈ। ਡਾ. ਜਗਤ ਰਾਮ ਨੇ ਦਸਿਆ ਕਿ ਦੀਵਾਲੀ ਦੀ ਰਾਤ ਲੋਕਾਂ ਨੇ ਜਲਦਬਾਜ਼ੀ ਦੇ ਚੱਕਰ ਵਿਚ ਇੰਨੀ ਅਣਗਹਿਲੀ ਵਰਤੀ ਕੀ ਪਟਾਕੇ ਚਲਾਉਂਦੇ ਸਮੇਂ ਕਈ ਜਣਿਆਂ ਦੀਆਂ ਅੱਖਾਂ ਦੀ ਰੋਸ਼ਨੀ ਸਦਾ ਲਈ ਚਲੀ ਗਈ। ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਸ਼ਾਮੀ 6:30 ਵਜੇ ਤੋਂ ਲੈ ਕੇ 9:30 ਵਜੇ ਤਕ ਪਟਾਕੇ ਚਲਾਉਣ ਦੇ ਆਦੇਸ਼ ਦਿਤੇ ਸਨ। ਡਾ. ਜਗਤ ਰਾਮ ਨੇ ਦਸਿਆ ਕਿ ਲੋਕਾਂ ਨੇ ਪਟਾਕੇ ਚਲਾਉਣ ਵਿਚ ਇੰਨੀ ਜਲਦਬਾਜ਼ੀ ਕੀਤੀ ਕਿ ਸਾਰੀ ਕਸਰ ਕੁੱਝ ਘੰਟਿਆਂ ਵਿਚ ਹੀ ਕੱਢ ਲਈ। ਉਨ੍ਹਾਂ ਸੁਝਾਅ ਦਿਤਾ ਕਿ ਸਰਕਾਰ ਨੂੰ ਇਨ੍ਹਾਂ ਪਟਾਕਿਆਂ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਤਾਕਿ ਲੋਕਾਂ ਦੀ ਜ਼ਿੰਦਗੀ ਬਚ ਸਕੇ। 

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement