
ਚੰਡੀਗੜ੍ਹ, 15
ਅਕਤੂਬਰ (ਤਰੁਣ ਭਜਨੀ): ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਸੀ.ਟੀ.ਯੂ. ਦੀਆਂ 40
ਨਵੀਆਂ ਬਸਾਂ ਨੂੰ ਐਤਵਾਰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਸੈਕਟਰ-17
ਬੱਸ ਅੱਡੇ 'ਤੇ ਸੀ.ਟੀ.ਯੂ. ਦੇ ਅਧਿਕਾਰੀਆਂ ਤੋਂ ਇਲਾਵਾ ਮੇਅਰ ਆਸ਼ਾ ਜਸਵਾਲ ਅਤੇ ਹੀਰਾ
ਨੇਗੀ ਵੀ ਮੌਜੂਦ ਸਨ। ਸ਼ਾਮੀ 5 ਵਜੇ ਅੰਤਰਾਜ਼ੀ ਬੱਸ ਅੱਡੇ 'ਤੇ ਨਵੀਂਆਂ 40 ਬਸਾਂ ਨੂੰ
ਰਵਾਨਾ ਕੀਤਾ ਗਿਆ। ਇਹ ਬਸਾਂ ਦਿੱਲੀ, ਹਰਿਦੁਆਰ, ਦੇਹਰਾਦੂਨ, ਅੰਮ੍ਰਿਤਸਰ ਅਤੇ ਜਵਾਲਾਜੀ
ਆਦਿ ਲਈ ਚਲਾਈਆਂ ਗਈਆਂ ਹਨ।