ਪੰਜਾਬ ਯੂਨੀਵਰਸਟੀ ਦੇ ਪੰਜਾਬੀ ਵਿਭਾਗ ਦੀ ਹਾਲਤ ਤਰਸਯੋਗ
Published : Oct 26, 2017, 12:43 am IST
Updated : Oct 25, 2017, 7:13 pm IST
SHARE ARTICLE

ਚੰਡੀਗੜ੍ਹ, 25 ਅਕਤੂਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਪ੍ਰਸ਼ਾਸਨ, ਪੰਜਾਬੀ ਦੀ ਪੜ੍ਹਾਈ ਨੂੰ ਲੈ ਕੇ ਕਿੰਨਾ ਗੰਭੀਰ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਵਿਭਾਗ ਦੀਆਂ ਮਨਜ਼ੂਰਸ਼ੁਦਾ 8 ਅਸਾਮੀਆਂ 'ਚੋਂ ਚਾਰ ਖ਼ਾਲੀ ਹਨ। ਰੈਗੂਲਾਰ ਅਧਿਆਪਕ ਦੋ ਹੀ ਹਨ, ਜਿਸ ਵਿਚ ਖ਼ੁਦ ਚੇਅਰਪਰਸਨ ਵੀ ਸ਼ਾਮਲ ਹਨ, ਦੋ ਅਧਿਆਪਕ ਮੁੜ- ਰੁਜ਼ਗਾਰ ਸਕੀਮ ਅਧੀਨ ਪੜ੍ਹਾ ਰਹੇ ਹਨ, ਇਕ ਹਿਸਾਬ ਨਾਲ ਪੰਜਾਬੀ ਵਿਭਾਗ ਵਿਚ 75 ਫ਼ੀ ਸਦੀ ਅਸਾਮੀਆਂ ਖ਼ਾਲੀ ਹਨ। ਇੰਨਾ ਹੀ ਨਹੀਂ, ਇਸੇ ਵਿਭਾਗ ਅਧੀਨ ਪੰਜਾਬੀ ਦਾ ਸ਼ਬਦ-ਕੋਸ਼ ਤਿਆਰ ਕਰਨ 'ਚ 20 ਸਾਲ ਤੋਂ ਵੱਧ ਦਾ ਸਮਾਂ ਲੰਘ ਚੁਕਾ ਹੈ। ਪੀ.ਐਚ.ਡੀ. ਕਰਨ ਲਈ ਖੋਜ ਸਕਾਲਰਾਂ ਨੂੰ ਗਾਈਡ-ਅਧਿਆਪਕਾਂ ਦੀ ਕਮੀ ਹੋ ਰਹੀ ਹੈ। ਵਿਦਿਆਰਥੀਆਂ ਨੁੰ ਅਪਣਾ ਖੋਜ-ਕਾਰਜ, ਅੰਗਰੇਜ਼ੀ 'ਚ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਵਿਭਾਗ ਕੋਲ ਅਨੁਵਾਦਕਾਂ ਅਤੇ ਪੰਜਾਬੀ ਵਿਚ ਟਾਈਪ ਦਾ ਕੰਮ ਕਰਨ ਲਈ ਕਲਰਕਾਂ ਦੀ ਕਮੀ ਹੈ। ਯੂ.ਜੀ.ਸੀ. ਦੇ ਤਾਜ਼ਾ ਹੁਕਮਾਂ ਅਨੁਸਾਰ ਐਮ. ਫਿਲ ਦੀਆਂ ਸੀਟਾਂ ਘਟਾਉਣੀਆਂ ਪੈ ਰਹੀਆਂ ਹਨ ਕਿਉਂਕਿ ਇਕ ਅਧਿਆਪਕ ਸਿਰਫ਼ 3 ਵਿਦਿਆਰਥੀਆਂ ਨੂੰ ਹੀ ਐਮ.ਫ਼ਿਲ ਕਰਵਾ ਸਕਦਾ ਹੈ। ਮਿਸਾਲ ਵਜੋਂ ਇਸ ਵੇਲੇ ਪੰਜਾਬ ਵਿਭਾਗ ਦੇ ਚਾਰ ਅਧਿਆਪਕ ਸਿਰਫ਼ 12 ਵਿਦਿਆਰਥੀਆਂ ਨੂੰ ਐਮ.ਫ਼ਿਲ ਕਰਵਾ ਸਕਦੇ ਹਨ। 

ਉਰਦੂ ਵੀ ਸ਼ਾਮਲ ਹੋਵੇ : ਇਸ ਮਾਮਲੇ ਬਾਰੇ ਜਦ ਯੂਨੀਵਰਸਟੀ ਦੇ ਸ਼ਾਮ-ਕਾਲੀਨ ਵਿਭਾਗ (ਈਵਨਿੰਗ ਸਟੱਡੀਜ਼) ਦੇ ਚੇਅਰਪਰਸਨ ਪ੍ਰੋ. ਗੁਰਪਾਲ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਸਾਲ 2008-09 ਵਿਚ ਯੂਨੀਵਰਸਟੀ 'ਚ ਹੋਈ ਵਿਸ਼ਵ ਪੰਜਾਬੀ ਕਾਨਫ਼ਰੰਸ ਮੌਕੇ ਉਨ੍ਹਾਂ ਉਸ ਸਮੇਂ ਦੇ ਵੀ.ਸੀ. ਪ੍ਰੋ. ਸੋਬਤੀ ਨੂੰ ਕੈਂਪਸ ਦੇ ਸਾਈਨ ਬੋਰਡ 'ਤੇ ਪੰਜਾਬੀ, ਹਿੰਦੀ ਅਤੇ ਉਰਦੂ ਲਿਖਣ ਲਈ ਅਪੀਲ ਕੀਤੀ ਸੀ। ਇਹ ਕੰਮ ਉਸ ਸਮੇਂ ਹੋਇਆ ਵੀ ਸੀ। ਉਹ ਚਾਹੁੰਦੇ ਹਨ ਕਿ ਸਾਰੇ ਸਾਈਨ ਬੋਰਡਾਂ 'ਤੇ ਚਾਰੇ ਭਾਸ਼ਾਵਾਂ (ਅੰਗਰੇਜ਼ੀ, ਪੰਜਾਬੀ, ਹਿੰਦੀ ਅਤੇ ਉਰਦੂ) ਹੋਣ ਜਿਵੇਂ ਪਹਿਲਾਂ ਹੁੰਦਾ ਸੀ। ਪ੍ਰੋ. ਸੰਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਵਿਭਾਗ ਵਿਚ ਅਧਿਆਪਕਾਂ ਦੀ ਗਿਣਤੀ ਪੂਰੀ ਹੈ। ਇਹ ਗੱਲ ਵਖਰੀ ਹੈ ਕਿ ਸ਼ਾਮ-ਕਾਲੀਨ ਵਿਭਾਗ ਵਿਚ ਬੀ.ਏ. ਦੀਆਂ ਸੀਟਾਂ ਘਟਾ ਦਿਤੀਆਂ ਗਈਆਂ ਹਨ, ਜਿਸ ਕਰ ਕੇ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਘਟੀ ਹੈ।

SHARE ARTICLE
Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement