ਪੰਜਾਬ ਯੂਨੀਵਰਸਟੀ ਦੇ ਵਿੱਤੀ ਬੋਰਡ ਵਲੋਂ 556.38 ਕਰੋੜ ਦਾ ਅਨੁਮਾਨਤ ਬਜਟ ਪ੍ਰਵਾਨ
Published : Nov 28, 2017, 11:54 pm IST
Updated : Nov 28, 2017, 6:24 pm IST
SHARE ARTICLE

ਚੰਡੀਗੜ੍ਹ, 28 ਨਵੰਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਦੇ ਸਾਲ 2018-19 ਦੇ 556.38 ਕਰੋੜ ਰੁਪਏ ਦੇ ਅਨੁਮਾਨਤ ਬਜਟ ਨੂੰ ਅੱਜ ਵਿੱਤੀ ਬੋਰਡ ਨੇ ਪ੍ਰਵਾਨਗੀ ਦੇ ਦਿਤੀ ਹੈ। ਕੇਂਦਰ ਸਰਕਾਰ, ਯੂਨੀਵਰਸਟੀ ਨੂੰ 207.80 ਕਰੋੜ ਰੁਪਏ ਦੀ ਗਰਾਂਟ ਦੇਵੇਗੀ ਅਤੇ ਇਸ ਵਿਚ 6 ਫ਼ੀ ਸਦੀ ਦੀ ਦਰ ਨਾਲ ਵਾਧਾ ਕਰੇਗੀ। 7ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਲਈ 100.12 ਕਰੋੜ ਰੁਪਏ ਰੱਖੇ ਗਏ ਹਨ, ਜਿਸ ਵਿਚ ਪਹਿਲੀ ਜਨਵਰੀ 2016 ਤੋਂ 31 ਮਾਰਚ 2018 ਤਕ 66.61 ਕਰੋੜ ਰੁਪਏ ਦਾ ਬਕਾਇਆ ਸ਼ਾਮਲ ਹੈ ਜਦਕਿ ਅਪ੍ਰੈਲ 2018 ਤੋਂ 31 ਮਾਰਚ 2019 ਤਕ ਵਧੀ ਹੋਈ ਤਨਖ਼ਾਹ ਲਈ 33.51 ਕਰੋੜ ਰੁਪਏ ਰੱਖੇ ਗਏ ਹਨ। ਵਿੱਤੀ ਬੋਰਡ ਨੇ ਭਾਰਤੀ ਸਟੇਟ ਬੈਂਕ ਨਾਲ ਸਮਝੌਤੇ ਨੂੰ ਵੀ ਪ੍ਰਵਾਨ ਕਰ ਲਿਆ ਜੋ ਵਿਦਿਆਰਥੀਆਂ ਅਤੇ ਸਟਾਫ਼ ਨੂੰ ਕੋਬੋਂ ਕਾਰਡ ਦਿਤੇ ਜਾਣਗੇ। 


ਆਡੀਟੋਰੀਅਮ ਲਈ ਰਾਸ਼ੀ ਮਨਜ਼ੂਰ : ਵਿੱਤੀ ਬੋਰਡ ਨੇ ਯੂਨੀਵਰਸਟੀ ਦੇ ਸੈਕਟਰ 25 ਵਾਲੇ ਕੈਂਪਸ ਵਿਚ ਅਧੂਰੇ ਆਡੀਟੋਰੀਅਮ ਲਈ 23.28 ਕਰੋੜ ਰੁਪਏ ਪ੍ਰਵਾਨ ਕੀਤੇ ਹਨ। ਡੀਨ ਕਾਲਜ, ਮੁੱਖ ਸੁਰੱਖਿਆ ਅਧਿਕਾਰ, ਉਪ ਨਿਰਦੇਸ਼ਕ ਖੇਡਾਂ ਵਰਗੀਆਂ ਅਸਾਮੀਆਂ ਭਰਨ ਲਈ ਕੇਂਦਰ ਸਰਕਾਰ ਦੀ ਮਨਜ਼ੂਰੀ ਲੈਣੀ ਹੋਵੇਗੀ। ਯੂਨੀਵਰਸਟੀ ਅਧਿਆਪਕਾਂ ਨੂੰ ਪੀ.ਐਚ.ਡੀ. ਲਈ ਵਾਧੂ ਇੰਕਰੀਮੈਂਟ ਦੇਣ ਸਬੰਧੀ ਕਮੇਟੀ ਬਣਾ ਦਿਤੀ ਹੈ। ਅੰਜ ਦੀ ਮੀਟਿੰਗ ਵਿਚ ਵੀ.ਸੀ. ਪ੍ਰੋ. ਗਰੋਵਰ, ਰਜਿਸਟਰਾਰ ਕਰਨਲ ਚੱਢਾ, ਪ੍ਰੋ. ਨਵਦੀਪ ਗੋਇਲ, ਵਿੱਤ ਅਫ਼ਸਰ ਵਿਕਰਮ ਨਈਅਰ, ਸੰਜੇ ਟੰਡਨ, ਚੰਡੀਗੜ੍ਹ ਦੇ ਵਿਸ਼ੇਸ਼ ਸਕੱਤਰ ਵਿੱਤੀ ਹਰੀਸ਼ ਨਈਅਰ, ਡਿਪਟੀ ਕੰਟਰੋਲਰ ਪੰਜਾਬ ਸਰਕਾਰ ਵਲੋਂ ਉਪ ਕੰਟਰੋਲਰ ਵਿੱਤ ਨਰੇਸ਼ ਕੁਮਾਰ ਸ਼ਾਮਲ ਹੋਏ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement