ਪੰਜਾਬ ਯੂਨੀਵਰਸਟੀ ਸੈਨੇਟ ਦੀ ਬੈਠਕ ਅੱਧ ਵਿਚਾਲੇ ਉੱਠੀ
Published : Jan 22, 2018, 4:25 pm IST
Updated : Jan 22, 2018, 10:55 am IST
SHARE ARTICLE

ਚੰਡੀਗੜ੍ਹ: ਪੰਜਾਬ ਯੂਨੀਵਰਸਟੀ ਸੈਨੇਟ ਦੀ ਅੱਜ ਹੋਈ ਵਿਸ਼ੇਸ਼ ਬੈਠਕ ਵਿਚ ਗ਼ੈਰ-ਸਰਕਾਰੀ ਕਾਲਜਾਂ ਵਿਚ ਪ੍ਰਿੰਸੀਪਲਾਂ ਨੂੰ 60 ਸਾਲ ਤੋਂ ਬਾਅਦ ਵੀ ਮੁੜ ਨਿਯੁਕਤ ਕਰਨ ਨੂੰ ਲੈ ਕੇ ਕਾਫ਼ੀ ਵਿਰੋਧ ਹੋਇਆ। ਪ੍ਰਿੰਸੀਪਲ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਇਸ 'ਤੇ ਮੁੜ ਨਜ਼ਰਸਾਨੀ ਹੋਣੀ ਚਾਹੀਦੀ ਹੈ।

ਪ੍ਰੋ. ਹਰਪ੍ਰੀਤ ਸਿੰਘ ਦੂਆ ਨੇ ਸਿਲੈਕਸ਼ਨ ਕਮੇਟੀਆਂ 'ਤੇ ਇਤਰਾਜ਼ ਉਠਾਇਆ ਜੋ ਅਜਿਹੀਆਂ ਨਿਯੁਕਤੀਆਂ ਨੂੰ ਮਨਜ਼ੂਰ ਕਰਦੀਆਂ ਹਨ। ਮੈਂਬਰ ਰਘੁਬੀਰ ਦਿਆਲ ਨੇ ਵੀ ਇਸ ਦਾ ਜ਼ੋਰਦਾਰ ਵਿਰੋਧ ਕੀਤਾ। ਸਾਬਕਾ ਵੀ.ਸੀ. ਪ੍ਰੋ. ਆਰ.ਪੀ ਬਾਂਬੇ ਨੇ ਵਿਚਕਾਰਲੀ ਗੱਲ ਰੱਖ। ਉਨ੍ਹਾਂ ਕਿਹਾ ਕਿ ਤਜਰਬੇਕਾਰ ਪ੍ਰਿੰਸੀਪਲਾਂ ਨੂੰ ਮੁੜ ਨਿਯੁਕਤ ਕਰਨ ਵਿਚ ਕੋਈ ਨੁਕਸਾਨ ਨਹੀਂ। ਇਸ ਨਾਲ ਨਵੇਂ ਪ੍ਰਿੰਸੀਪਲਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ। 



ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਵੀ.ਸੀ. ਪ੍ਰੋ. ਅਰੁਨ ਗਰੋਵਰ ਨੇ ਕਿਹਾ ਕਿ ਮੁੜ ਨਿਯੁਕਤੀਆਂ ਇਕ ਜ਼ਰੂਰਤ ਹੈ ਕਿਉਂਕਿ ਖ਼ਾਲੀ ਅਸਾਮੀਆਂ ਭਰਨ 'ਚ ਦੇਰੀ ਹੋ ਰਹੀ ਹੈ ਪਰ ਇਸ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਅੱਜ ਸੈਨੇਟ ਦਾ ਸਾਰਾ ਸਮਾਂ ਇਸੇ ਮੁੱਦੇ 'ਤੇ ਲੱਗਿਆ ਅਤੇ ਭਾਰੀ ਹੰਗਾਮੇ ਮਗਰੋਂ ਮੀਟਿੰਗਾਂ ਮੁਲਤਵੀ ਕਰਨੀ ਪਈ। ਇਹ ਮਾਮਲਾ ਹੁਣ ਮੁੜ-ਵਿਚਾਰ ਲਈ ਸਿੰਡੀਕੇਟ ਕੋਲ ਜਾਵੇਗਾ।

ਦੱਸਣਯੋਗ ਹੈ ਕਿ ਸਰਕਾਰੀ ਕਾਲਜਾਂ ਵਿਚ ਪ੍ਰਿੰਸੀਪਲ 58 ਸਾਲ ਦੀ ਉਮਰ ਵਿਚ ਸੇਵਾ ਮੁਕਤ ਹੋ ਰਹੇ ਹਨ ਕਿਉਂਕਿ ਪੰਜਾਬ ਸਰਕਾਰ ਸੇਵਾ ਮੁਕਤੀ ਦੀ ਉਮਰ ਵਧਾਉਣ ਲਈ ਰਾਜ਼ੀ ਨਹੀਂ। ਗ਼ੈਰ ਸਰਕਾਰੀ ਕਾਲਜਾਂ ਵਿਚ ਇਹ 60 ਸਾਲ ਰੱਖੀ ਹੈ ਪਰ ਯੂਨੀਵਰਸਟੀ ਨੇ ਇਸ ਵਿਚ 5 ਸਾਲ ਹੋਰ ਵਾਧੇ ਦੀ ਮਨਜ਼ੂਰੀ ਦਿਤੀ ਹੋਈ ਹੈ ਜਦਕਿ ਪੰਜਾਬ ਸਰਕਾਰ ਵਿਸਥਾਰ ਸੇਵਾ ਵਾਲੇ ਪ੍ਰਿੰਸੀਪਲਾਂ ਨੂੰ ਮਾਨਤਾ ਹੀ ਨਹੀਂ ਦੇ ਰਹੀ। 


ਸੈਨੇਟ ਰਾਜਨੀਤੀ, ਕੰਮ ਕਾਜ ਤੇ ਭਾਰੂ: ਅੱਜ ਹੋਈ ਵਿਸ਼ੇਸ਼ ਬੈਠਕ ਵਿਚ ਕੋਈ ਕੰਮ ਕਾਜ ਨਹੀਂ ਹੋ ਸਕਿਆ ਕਿਉਂਕਿ ਸੈਨੇਟ ਵਿਚ ਮੈਂਬਰ ਸਿਆਸਤ ਕਰ ਰਹੇ ਹਨ। ਧੜੇਬਾਜ਼ੀ ਭਾਰੂ ਹੈ, ਅੱਜ ਜਿਹੜੇ ਮੁੱਦੇ ਨੂੰ ਲੈ ਕੇ ਹੰਗਾਮਾ ਹੋਇਆ। ਇਸ ਦਾ ਕਾਰਨ ਇਹ ਹੈ ਕਿ ਇਸ ਵੇਲੇ ਪ੍ਰੋ. ਨਵਦੀਪ ਗੋਇਲ ਅਪਣੇ ਵਿਰੋਧੀ ਗਰੁੱਪ ਅਸ਼ੋਕ ਗੋਇਲ 'ਤੇ ਭਾਰੂ ਪੈ ਰਿਹਾ ਹੈ। ਅੱਜ ਨਵਦੀਪ ਗੋਇਲ ਗਰੁੱਪ ਦੀ ਕੋਸ਼ਿਸ਼ ਸੀ ਕਿ ਪ੍ਰਿੰਸੀਪਲਾਂ ਨੂੰ ਮੁੜ-ਨਿਯੁਕਤੀ ਮਿਲਣੀ ਚਾਹੁੰਦੀ ਸੀ ਪਰ ਵਿਰੋਧ ਕਾਰਨ ਮੀਟਿੰਗ ਅੱਧ ਵਿਚਾਲੇ ਰਹੀ।

ਅਹਿਮ ਮੁੱਦੇ ਬਾਕੀ : ਸੈਨੇਟ ਨੇ ਵੀ.ਸੀ. 'ਤੇ ਲੱਗੇ ਸਰੀਰਕ ਸ਼ੋਸ਼ਣ ਦੀ ਜਾਂਚ ਲਈ ਕਮੇਟੀ ਨੂੰ ਪ੍ਰਵਾਨਗੀ ਦੇਣੀ ਸੀ ਜੋ ਰੋਲੇ-ਰੱਪੇ ਕਾਰਨ ਵਿਚਾਲੇ ਰਹਿ ਗਈ। ਦੂਜਾ ਕਰੈਡਿਟ ਬੇਸ ਸਿਸਟਮ ਲਾਗੂ ਹੋਣਾ ਸੀ ਜੋ ਵਿਚਾਲੇ ਰਹਿ ਗਿਆ।

SHARE ARTICLE
Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement