
ਚੰਡੀਗੜ੍ਹ, 8
ਸਤੰਬਰ (ਤਰੁਣ ਭਜਨੀ): ਚੰਡੀਗੜ੍ਹ ਸਿਖਿਆ ਵਿਭਾਗ ਖ਼ੁਦ ਨਹੀਂ ਚਾਹੁੰਦਾ ਕਿ ਚੰਡੀਗੜ੍ਹ ਦੇ
ਬੱਚਿਆਂ ਦਾ ਪੰਜਾਬੀ ਭਾਸ਼ਾ ਨਾਲ ਪ੍ਰੇਮ ਪੈਦਾ ਹੋ ਸਕੇ। ਇਸ ਦੀ ਤਾਜ਼ਾ ਉਦਾਹਰਣ ਹੈ ਕਿ ਇਸ
ਸਮੇਂ ਸਕੂਲਾਂ ਵਿਚ ਸਤੰਬਰ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਚਲ ਰਹੀਆਂ ਹਨ ਅਤੇ ਹਾਲੇ
ਕੁੱਝ ਦਿਨ ਪਹਿਲਾਂ ਹੀ ਯੂ.ਟੀ. ਸਿਖਿਆ ਵਿਭਾਗ ਵਲੋਂ ਬੱਚਿਆਂ ਨੂੰ ਪੰਜਾਬੀ ਦੀਆਂ
ਕਿਤਾਬਾਂ ਵੰਡੀਆਂ ਗਈਆਂ ਹਨ।
ਸੂਤਰਾਂ ਅਨੁਸਾਰ ਸਕੂਲਾਂ ਵਿਚ 6ਵੀਂ ਜਮਾਤ ਦੀ 11 ਸੰਤਬਰ ਨੂੰ ਪੰਜਾਬੀ ਦੀ ਪ੍ਰੀਖਿਆ ਹੈ ਅਤੇ ਬੱਚਿਆਂ ਨੂੰ 6 ਸਤੰਬਰ ਨੂੰ ਪੰਾਜਬੀ ਦੀਆਂ ਕਿਤਾਬਾਂ ਦਿਤੀ ਗਈਆਂ ਹਨ। ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਨੀ ਛੇਤੀ 4-5 ਦਿਨਾਂ ਵਿਚ ਬੱਚੇ ਕਿਵੇਂ ਪ੍ਰੀਖ਼ਿਆ ਦੀ ਤਿਆਰੀ ਕਰ ਸਕਦੇ ਹਨ। ਇਸਦਾ ਸੁਭਾਵਕ ਅਸਰ ਪ੍ਰੀਖ਼ਿਆ ਦੇ ਨਤੀਜਿਆਂ ਤੇ ਪਵੇਗਾ। ਇਥੇ ਦਸਣਯੋਗ ਹੇ ਕਿ ਸਰਕਾਰੀ ਸਕੂਲਾਂ ਵਿਚ 8ਵੀਂ ਜਮਾਤ ਤਕ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਦੇਣਾ ਸਰਕਾਰ ਦਾ ਕੰਮ ਹੈ ਅਤੇ ਇਹ ਕਿਤਾਬਾਂ ਸੈਸ਼ਨ ਸ਼ੁਰੂ ਹੋਣ ਵੇਲੇ ਬੱਿਚਆਂ ਨੂੰ ਮਿਲ ਜਾਣੀ ਚਾਹੀਦੀਆਂ ਸਨ। ਇਸ ਤੋਂ ਇਲਾਵਾ ਕੇਵਲ ਪੰਜਾਬੀ ਦੀ ਕਿਤਾਬਾਂ ਹੀ ਬੱਚਿਆਂ ਨੂੰ ਨਾ ਉਪਲਬਧ ਕਰਵਾਉਣਾ ਸਿਖਿਆ ਵਿਭਾਗ ਤੇ ਸਵਾਲ ਖੜੇ ਕਰਦਾ ਹੈ। ਕਿਉਂਕਿ ਇਹ ਕਿਤਾਬ ਕਿਸੇ ਹੋਰ ਰਾਜ ਤੋਂ ਨਹੀ ਬਲਕਿ ਪੰਜਾਬ ਸਕੂਲ ਸਿੱਿਖਆ ਬੋਰਡ ਤੋਂ ਆਉੇਣੀ ਸੀ। ਦੂਜੇ ਪਾਸੇ ਪੰਜਾਬੀ ਪੜਾਉਣ ਵਾਲੇ ਅਧਿਆਪਕ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਉਨ੍ਹਾ ਕੋਲੇ ਪਿਛਲੇ ਸਾਲ ਦੀ ਕਿਤਾਬ ਸੀ , ਉਨ੍ਹਾ ਨੇ ਉਸ ਤੋਂ ਬੱਚਿਆਂ ਨੂੰ ਪਾਠ ਪੜਾ ਦਿਤੇ ਹਨ। ਇਹ ਵੀ ਜਿਕਰਯੋਗ ਹੈ ਕਿ ਪੰਜਾਬੀ ਭਾਸ਼ਾ ਦੀ ਬੇਕਦਰੀ ਉਸ ਵੇਲੇ ਕੀਤੀ ਜਾ ਰਹੀ ਹੈ, ਜਦ ਯੂਟੀ ਸਿਖ਼ਿਆ ਵਿਭਾਗ ਦਾ ਕਾਰਜਭਾਰ ਪੀ ਸੀ ਐਸ ਅਧਿਕਾਰੀ ਰੁਬਿੰਦਰਜੀਤ ਸਿੰਘ ਬਰਾੜ ਦੇ ਕੋਲ ਹੈ।
ਯੂ ਥ ਟੀ ਥ ਕੈਡਰ ਐਜੁਕੇਸ਼ਨਲ ਇੰਪਲਾਇਜ ਯੂਨੀਅਨ ਦੇ ਪ੍ਰਧਾਨ ਸਵਰਣ
ਸਿੰਘ ਕੰਬੋਜ ਨੇ ਦੱਸਿਆ ਕਿ ਭਾਰਤ ਸਰਕਾਰ ਸਰਕਾਰੀ ਸਕੂਲਾਂ ਵਿਚ 1 ਜਮਾਤ ਤੋਂ ਲੈ ਕੇ 8
ਵੀ ਜਮਾਤ ਤੱਕ ਮੁਫ਼ਤ ਕਿਤਾਬਾਂ ਦੇਣ ਦੀ ਗੱਲ ਕਰਦੀ ਹੈ ਅਤੇ ਪੰਜਾਬ ਵੀ ਚਂੰਡੀਗੜ੍ਹ ਤੇ
ਅਪਣਾ ਹੱਕ ਜਤਾਉਂਦਾ ਹੈ। ਪਰ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਚੰਡੀਗੜ੍ਹ ਪ੍ਰਸ਼ਾਸਨ
ਚਾਹੁੰਦਾ ਹੈ ਕਿ ਇਥੇ ਪੰਜਾਬੀ ਭਾਸ਼ਾ ਦਾ ਸਤਕਾਰ ਹੋ ਸਕੇ। ਚੰਡੀਗੜ ਦੇ ਸਰਕਾਰੀ ਸਕੂਲਾਂ
ਵਿਚ 6 ਵੀ ਜਮਾਤ ਦੀ ਪੰਜਾਬੀ ( ਦੂਜੀ ਭਾਸ਼ਾ ) ਦੀ ਕਿਤਾਬ 6 ਸਤੰਬਰ ਨੂੰ ਆਈ ਹੈ ਅਤੇ ਇਹ
ਕਿਤਾਬ ਪੰਜਾਬ ਸਕੂਲ ਸਿਖਿਆ ਬੋਰਡ ਛਾਪਦਾ ਹੈ । ਸਵਰਣ ਸਿੰਘ ਨੇ ਦੱਸਿਆ ਕਿ ਲਗਭਗ ਸਾਰੇ
ਸਕੂਲਾਂ ਵਿਚ ਸਤੰਬਰ ਟੈਸਟ ਸ਼ੁਰੂ ਹੋ ਚੁੱਕੇ ਹਨ ਅਤੇ ਪੇਪਰਾਂ ਦੇ ਬਾਅਦ ਛੇਵੀਂ ਜਮਾਤ ਦੀ
ਦੂਜੀ ਭਾਸ਼ਾ ਦੀ ਪੰਜਾਬੀ ਦੀ ਕਿਤਾਬ ਹੁਣ ਆਈ ਹੈ । ਉਨ੍ਹਾਂ ਕਿਹਾ ਕਿ ਸਰਕਾਰ ਸਕੂਲਾਂ ਵਿਚ
ਪੜ੍ਹਨ ਵਾਲੇ ਬੱਚਿਆ ਦੇ ਭਵਿੱਖ ਦੇ ਨਾਲ ਖਿਲਵਾੜ ਕਰ ਰਹੀ ਹੈ।