
ਮਲਾਲਾ ਨੇ ਪਿਛਲੇ ਸਾਲ Apple TV+ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਸਨ, ਜਿਸ ਤਹਿਤ ਫ਼ਿਲਮਾਂ ਅਤੇ ਟੈਲੀਵਿਜ਼ਨ ਸੀਰੀਅਲ ਬਣਾਏ ਜਾਣੇ ਸਨ।
ਲਾਸ ਏਂਜਲਸ- ਨੋਬਲ ਪੁਰਸਕਾਰ ਜੇਤੂ ਮਲਾਲਾ ਯੁਸੁਫ਼ਜ਼ਈ ਦੀ ਫ਼ਿਲਮ ਨਿਰਮਾਣ ਕੰਪਨੀ 'ਐਕਸਟ੍ਰਾ ਕਰੀਕੂਲਰ' ਨੇ ਡਿਜੀਟਲ ਪਲੇਟਫਾਰਮ (OTT) ਐਪਲ ਟੀਵੀ+ ਦੇ ਸਹਿਯੋਗ ਨਾਲ ਪਹਿਲੀ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ। ਮਲਾਲਾ ਨੇ ਪਿਛਲੇ ਸਾਲ Apple TV+ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਸਨ, ਜਿਸ ਤਹਿਤ ਫ਼ਿਲਮਾਂ ਅਤੇ ਟੈਲੀਵਿਜ਼ਨ ਸੀਰੀਅਲ ਬਣਾਏ ਜਾਣੇ ਸਨ।
ਇਸ ਸਮਝੌਤੇ ਤਹਿਤ ਡਰਾਮਾ, ਕਾਮੇਡੀ, ਡਾਕੂਮੈਂਟਰੀ, ਐਨੀਮੇਸ਼ਨ ਅਤੇ ਬੱਚਿਆਂ ਦੇ ਲੜੀਵਾਰ ਤਿਆਰ ਕੀਤੇ ਜਾਣਗੇ। ਪਾਕਿਸਤਾਨੀ ਮੂਲ ਦੀ ਮਨੁੱਖੀ ਅਧਿਕਾਰ ਕਾਰਕੁੰਨ ਮਲਾਲਾ ਆਸਕਰ ਜੇਤੂ ਐਡਮ ਮੈਕੇ ਦੀ ਫ਼ਿਲਮ ਨਿਰਮਾਣ ਕੰਪਨੀ ਨਾਲ ਮਿਲ ਕੇ ਇੱਕ ਫ਼ਿਲਮ ਦਾ ਨਿਰਮਾਣ ਕਰਨਗੇ। ਪਤਾ ਲੱਗਿਆ ਹੈ ਕਿ ਇਸ ਫਿਲਮ ਦਾ ਨਾਂ ਹੋਵੇਗਾ ''ਡਿਸੋਰੀਐਂਟੇਸ਼ਨ', ਜੋ ਕਿ ਏਲਨ ਹਸੀਏਹ ਚੋਊ ਦੀ ਇਸੇ ਨਾਂਅ ਦੀ ਕਿਤਾਬ 'ਤੇ ਆਧਾਰਿਤ ਹੈ।