
ਨਵੇਂ ਸਾਲ ਦੇ ਪਹਿਲੇ ਦਿਨ ਬਾਲੀਵੁੱਡ ਦੇ ਦਿੱਗਜ ਐਕਟਰ ਅਤੇ ਰਾਇਟਰ 81 ਸਾਲਾਂ ਕਾਦਰ ਖਾਨ ਦਾ ਦੇਹਾਂਤ ਹੋ ਗਿਆ ਹੈ ਦੱਸ ਦਈਏ ਕਿ ਕਾਦਰ ਖਾਨ ਨੇ ਕੈਨਡਾ ਦੇ ਇਕ ਹਸਪਤਾਲ...
ਨਵੇਂ ਸਾਲ ਦੇ ਪਹਿਲੇ ਦਿਨ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਤੇ ਰਾਇਟਰ 81 ਸਾਲਾਂ ਕਾਦਰ ਖਾਨ ਦਾ ਦੇਹਾਂਤ ਹੋ ਗਿਆ ਹੈ ਦੱਸ ਦਈਏ ਕਿ ਕਾਦਰ ਖਾਨ ਨੇ ਕੈਨਡਾ ਦੇ ਇਕ ਹਸਪਤਾਲ 'ਚ ਅੰਤਮ ਸਾਹ ਲਏ ਅਤੇ ਕਾਦਰਖਾਨ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਸਰਫਰਾਜ ਖਾਨ ਨੇ ਕੀਤੀ ਹੈ। ਦੂਜੇ ਪਾਸੇ ਕਾਦਰ ਖਾਨ ਦੀ ਮੌਤ ਦੀ ਖਬਰ ਨਾਲ ਪੂਰਾ ਬਾਲੀਵੁੱਡ ਸਦਮੇ ਵਿਚ ਹੈ।
Kader Khan
ਦੱਸ ਦਈਏ ਕਿ ਹਾਲ ਹੀ 'ਚ ਕਾਦਰ ਖਾਨ ਦੇ ਬਿਮਾਰ ਹੋਣ ਤੋਂ ਬਾਅਦ ਮੌਤ ਦੀ ਅਫਵਾਹ ਵੀ ਉੜੀ ਸੀ। ਬਾਅਦ 'ਚ ਉਨ੍ਹਾਂ ਦੇ ਬੇਟੇ ਸਰਫਰਾਜ ਨੇ ਦਸਿਆ ਸੀ ਕਿ ਇਹ ਗੱਲਾਂ ਫਰਜੀ ਹਨ ਅਤੇ ਸਿਰਫ ਅਫਵਾਹ ਹੈ, ਮੇਰੇ ਪਿਤਾ ਹਸਪਤਾਲ 'ਚ ਹਨ। ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਰੇਗੁਲਰ ਵੈਂਟੀਲੇਟਰ ਤੋਂ ਹਟਾ ਕੇ BiPAP ਵੈਂਟਿਲੇਟਰ 'ਤੇ ਰੱਖਿਆ ਗਿਆ ਸੀ।
Kader Khan
ਦੱਸ ਦਈਏ ਕਿ ਉਨ੍ਹਾਂ ਦੀ ਸਲਾਮਤੀ ਲਈ ਅਮੀਤਾਭ ਬੱਚਨ ਨੇ ਵੀ ਟਵੀਟ ਕੀਤਾ ਸੀ ਪਰ ਲੋਕਾਂ ਨੂੰ ਹਸਾਉਣ ਵਾਲਾ ਐਕਟਰ ਹੁਣ ਨਹੀਂ ਰਿਹਾ। ਅਮਿਤਾਭ ਬੱਚਨ ਨੇ ਕਾਦਰ ਖਾਨ ਦੇ ਨਾਲ ਦੋ ਔਰ ਦੋ ਪਾਂਚ, ਮੁਕੱਦਰ ਕਾ ਸਿਕੰਦਰ, ਮਿ. ਨਟਵਰਲਾਲ, ਸੁਹਾਗ, ਕੁਲੀ ਅਤੇ ਸ਼ਹਿੰਸ਼ਾਹ 'ਚ ਕੰਮ ਕੀਤਾ ਸੀ। ਦੱਸ ਦਈਏ ਕਿ ਕਾਦਰ ਖਾਨ ਦਾ ਜਨਮ 22 ਅਕਤੂਬਰ, 1937 ਨੂੰ ਅਫਗਾਨਿਸਤਾਨ ਦੇ ਕਾਬੁਲ 'ਚ ਹੋਇਆ ਸੀ।
Kader Khan
ਇੰਡੋ-ਕੈਨੇਡੀਅਨ ਮੂਲ ਦੇ ਕਾਦਰ ਖਾਨ ਨੇ 300 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ ਅਤੇ 1970 ਅਤੇ 1980 ਦੇ ਦਹਾਕੇ 'ਚ ਜਾਣੇ ਜਾਂਦੇ ਸਕ੍ਰੀਨ-ਰਾਈੇਟਰ ਵੀ ਰਹੇ। ਇਹ ਕਹਿੰਦੇ ਹੋਏ ਬੜਾ ਦੁੱਖ ਹੋ ਰਿਹਾ ਕਿ 2019 ਦੀ ਸ਼ੁਰੂਆਤ 'ਚ ਬਾਲੀਵੁੱਡ ਇੰਡ੍ਰਸਟੀ ਕੋਲੋਂ ਅਦਾਕਾਰੀ ਦਾ ਇਕ ਅਣਮੁੱਲਾ ਹੀਰਾ ਗੁਆਚ ਗਿਆ।