
Bollywood News: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਰਣੌਤ ਅਤੇ ਅਖਤਰ ਸ਼ੁਕਰਵਾਰ ਨੂੰ ਇਥੇ ਇਕ ਵਿਸ਼ੇਸ਼ ਅਦਾਲਤ ’ਚ ਪੇਸ਼ ਹੋਏ ਸਨ
ਮੁੰਬਈ, : ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਨੇ ਗੀਤਕਾਰ ਜਾਵੇਦ ਅਖ਼ਤਰ ਵਲੋਂ ਅਪਣੇ ਵਿਰੁਧ ਦਾਇਰ ਕਰੀਬ 4 ਸਾਲ ਪੁਰਾਣੇ ਮਾਨਹਾਨੀ ਦੇ ਕੇਸ ਨੂੰ ਵਿਚੋਲਗੀ ਰਾਹੀਂ ਸੁਲਝਾ ਲਿਆ ਹੈ ਅਤੇ ਫ਼ਿਲਮ ਕਹਾਣੀ ਲੇਖਕ ਨੂੰ ਹੋਈ ‘ਖੇਚਲ’ ਲਈ ਮੁਆਫ਼ੀ ਵੀ ਮੰਗੀ ਹੈ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਰਣੌਤ ਅਤੇ ਅਖਤਰ ਸ਼ੁਕਰਵਾਰ ਨੂੰ ਇਥੇ ਇਕ ਵਿਸ਼ੇਸ਼ ਅਦਾਲਤ ’ਚ ਪੇਸ਼ ਹੋਏ ਅਤੇ ਇਕ ਦੂਜੇ ਵਿਰੁਧ ਅਪਣੀਆਂ ਸ਼ਿਕਾਇਤਾਂ ਵਾਪਸ ਲੈਣ ਦੇ ਅਪਣੇ ਫ਼ੈਸਲੇ ਤੋਂ ਜਾਣੂ ਕਰਵਾਇਆ। ਬਾਅਦ ’ਚ, ਅਦਾਕਾਰਾ ਨੇ ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ ’ਤੇ ਅਖ਼ਤਰ ਨਾਲ ਅਪਣੀ ਇਕ ਤਸਵੀਰ ਸਾਂਝੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਕਾਨੂੰਨੀ ਮਾਮਲਾ ਸੁਲਝਾ ਲਿਆ ਹੈ। (ਏਜੰਸੀ)