
ਸੋਸ਼ਲ ਮੀਡੀਆ ਤੇ ਕੁੱਝ ਲੋਕ ਉਹਨਾਂ ਦੇ ਇਸ ਫੈਸਲੇ ਦੀ ਤਾਰੀਫ ਕਰ ਰਹੇ ਹਨ ਤਾਂ ਕੁੱਝ ਲੋਕ ਉਹਨਾਂ ਦੇ ਫੈਸਲੇ ਨੂੰ ਬੇਵਕੂਫੀ ਦੱਸਦੇ ਹਨ
ਨਵੀਂ ਦਿੱਲੀ- ਫਿਲਮ ਦੰਗਲ ਦੌਰਾਨ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਬਾਲੀਵੁੱਡ ਆਦਾਕਾਰ ਜਾਇਰਾ ਵਸੀਮ ਨੇ ਐਕਟਿੰਗ ਦੀ ਫੀਲਡ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਜਾਇਰਾ ਨੇ ਇਹ ਐਲਾਨ ਸੋਸ਼ਲ ਮੀਡੀਆ ਤੇ ਇਕ ਇਮੋਸ਼ਨਲ ਪੋਸਟ ਦੇ ਜਰੀਏ ਕੀਤਾ। ਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਅਦਾਕਾਰ ਜਾਇਰਾ ਵਸੀਮ ਦੇ ਆਦਾਕਾਰੀ ਛੱਡਣ ਦਾ ਐਲਾਨ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀ ਬਵਾਲ ਮੱਚ ਗਿਆ।
Omar Abdullah
ਜੰਮੂ ਕਸ਼ਮੀਰ ਦੇ ਇਕ ਮੁਸਲਮਾਨ ਪਰਵਾਰ ਵਿਚ ਵੱਡੀ ਹੋਈ ਜਾਇਰਾ ਦੇ ਇਸ ਫੈਸਲੇ ਤੇ ਲੋਕ ਵੀ ਸਵਾਲ ਉਠਾ ਰਹੇ ਹਨ। ਅਜਿਹਾ ਫੈਸਲਾ ਲੈਣ ਦੇ ਲਈ ਕਿਤੇ ਨਾ ਕਿਤੇ ਉਹਨਾਂ ਉੱਤੇ ਸਮਾਜ ਦਾ ਵੀ ਦਬਾਅ ਹੈ। ਸੋਸ਼ਲ ਵੀਡੀਆ ਤੇ ਕੁੱਝ ਲੋਕ ਉਹਨਾਂ ਦੇ ਇਸ ਫੈਸਲੇ ਦੀ ਤਾਰੀਫ ਕਰ ਰਹੇ ਹਨ ਤਾਂ ਕੁੱਝ ਲੋਕ ਉਹਨਾਂ ਦੇ ਫੈਸਲੇ ਨੂੰ ਬੇਵਕੂਫੀ ਦੱਸਦੇ ਹਨ। ਅਜਿਹੇ ਵਿਚ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਵੀ ਜਾਇਰਾ ਵਸੀਮ ਦੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਉਹਨਾਂ ਦੇ ਫੈਸਲੇ ਦਾ ਸਮਰਥਨ ਕੀਤਾ ਹੈ ਅਤੇ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਹਨ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜਾਇਰਾ ਦਾ ਸਮਰਥਨ ਕਰਦੇ ਹੋਏ ਟਵੀਟ ਵੀ ਕੀਤਾ ਹੈ ਉਹਨਾਂ ਲਿਖਿਆ ਕਿ ਜਾਇਰਾ ਦੇ ਫੈਸਲੇ ਤੇ ਸਵਾਲ ਕਰਨ ਵਾਲੇ ਅਸੀਂ ਕੌਣ ਹੁੰਦੇ ਹਾਂ, ਇਹ ਉਹਨਾਂ ਦੀ ਜਿੰਦਗੀ ਹੈ ਉਹ ਜੋ ਚਾਹੁੰਦੀ ਹੈ ਉਹ ਕਰ ਸਕਦੀ ਹੈ, ਮੈਂ ਉਹਨਾਂ ਨੂੰ ਵਧਾਈ ਦਿੰਦਾ ਹੋਇਆ ਇਹ ਕਾਮਨਾ ਕਰਦਾ ਹਾਂ ਕਿ ਉਹ ਉਹੀ ਕੰਮ ਕਰਨ ਜਿਹੜਾ ਉਹਨਾਂ ਨੂੰ ਖੁਸ਼ੀ ਦਿੰਦਾ ਹੈ।
Who are any of us to question @ZairaWasimmm’s choices? It’s her life to do with as she pleases. All I will do is wish her well & hope that what ever she does makes her happy.
— Omar Abdullah (@OmarAbdullah) June 30, 2019
ਦਰਅਸਲ 18 ਸਾਲ ਦੀ ਜਾਇਰਾ ਨੇ ਕਿਹਾ ਕਿ ਉਹ ਆਪਣੇ ਕੰਮ ਤੋਂ ਖੁਸ਼ ਨਹੀਂ ਹਨ ਕਿਉਂਕਿ ਉਹਨਾਂ ਦਾ ਕੰਮ ਉਹਨਾਂ ਦੇ ਧਰਮ ਅਤੇ ਆਸਥਾ ਦੇ ਵਿਚਕਾਰ ਆ ਰਿਹਾ ਹੈ। ਦੰਗਲ ਫਿਲਮ ਵਿਚ ਆਪਣੇ ਦਮਦਾਰ ਕਿਰਦਾਰ ਤੋਂ ਲੋਕਪ੍ਰਿਯ ਹੋਈ ਜਾਇਰਾ ਨੇ ਆਪਣੇ ਫੇਸਬੁੱਕ ਪੇਜ਼ ਤੇ ਵਿਸਥਾਰ ਵਿਚ ਲਿਖੀ ਇਕ ਪੋਸਟ ਵਿਚ ਕਿਹਾ ਕਿ ਉਹਨਾਂਨੂੰ ਮਹਿਸੂਸ ਹੋਇਆ ਹੈ ਕਿ ਭਲੇ ਹੀ ਉਹ ਇਸ ਤਰਾਂ ਫਿਟ ਹੋ ਜਾਣ ਪਰ ਉਹ ਇਸ ਜਗਾਂ ਲਈ ਨਹੀਂ ਬਣੀ ਹੈ।