
ਜਾਇਰਾ ਨੇ ਛੱਡਿਆ ਬਾਲੀਵੁੱਡ
ਨਵੀਂ ਦਿੱਲੀ: ਦੰਗਲ ਗਰਲ ਜ਼ਾਇਰਾ ਵਸੀਮ ਨੇ ਬਾਲੀਵੁੱਡ ਛੱਡਣ ਦਾ ਐਲਾਨ ਕਰ ਦਿੱਤਾ ਹੈ। ਪਰ ਉਹਨਾਂ ਦੇ ਇਸ ਐਲਾਨ 'ਤੇ ਬਹਿਸ ਅਤੇ ਚਰਚਾ ਚੱਲ ਰਹੀਆਂ ਹਨ। ਜਾਇਰਾ ਵਸੀਮ ਦੇ ਕਥਿਤ ਮੈਨੇਜਰ ਦੇ ਹਵਾਲੇ ਤੋਂ ਅਜਿਹੀ ਖ਼ਬਰ ਆਈ ਸੀ ਕਿ ਜ਼ਾਇਰਾ ਵਸੀਮ ਦਾ ਸੋਸ਼ਲ ਮੀਡੀਆ ਅਕਾਉਂਟ ਹੈਕ ਹੋ ਗਿਆ ਸੀ। ਪਰ ਬਾਅਦ ਵਿਚ ਉਸੇ ਮੈਨੇਜਰ ਨੇ ਇਨਕਾਰ ਕਰ ਦਿੱਤਾ। ਜ਼ਾਇਰਾ ਨੇ ਕਿਹਾ ਕਿ ਕਿਸੇ ਦੇ ਦਾਅਵਿਆਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।
Zaira Wasim
30 ਜੂਨ ਨੂੰ ਅਦਾਕਾਰਾ ਜ਼ਾਇਰਾ ਵਸੀਮ ਨੇ ਅਪਣੇ ਫ਼ੇਸਬੁੱਕ ਪੇਜ 'ਤੇ ਬਾਲੀਵੁੱਡ ਛੱਡਣ ਦਾ ਐਲਾਨ ਕੀਤਾ ਸੀ। ਇਸ ਦੇ ਲਈ ਉਸ ਨੇ ਧਾਰਮਿਕ ਕਾਰਨਾਂ ਦਾ ਹਵਾਲਾ ਦਿੱਤਾ ਸੀ। ਉਸ ਨੇ ਕਿਹਾ ਕਿ ਇਸ ਖੇਤਰ ਨੇ ਉਸ ਨੂੰ ਬਹੁਤ ਪਿਆਰ, ਸਮਰਥਨ ਅਤੇ ਤਾਰੀਫ਼ ਦਿੱਤੀ ਹੈ ਪਰ ਇਸ ਨੇ ਉਸ ਨੂੰ ਅਗਿਆਨਤਾ ਦੇ ਰਾਹ 'ਤੇ ਲੈ ਜਾਣ ਦਾ ਕੰਮ ਵੀ ਕੀਤਾ ਹੈ। ਉਹ ਅਪਣੇ ਧਰਮ ਦੇ ਰਾਹ ਤੋਂ ਬਾਹਰ ਭਟਕ ਗਈ ਹੈ।
ਇਹ ਖੇਤਰ ਹਮੇਸ਼ਾ ਉਸ ਨੂੰ ਇਮਾਨ(ਮੁਸਲਮਾਨਾਂ ਦੀ ਅੱਲਾਹ ਦੀ ਪੂਜਾ ਵਿਚ ਦ੍ਰਿੜਤਾ) ਵਿਚ ਦਖ਼ਲ ਦੇਣ ਦਾ ਕੰਮ ਕਰਦਾ ਰਿਹਾ ਸੀ ਤਾਂ ਉਸ ਦਾ ਧਰਮ ਨਾਲ ਰਿਸ਼ਤਾ ਖ਼ਤਰੇ ਵਿਚ ਪੈ ਗਿਆ ਸੀ। ਅਨੁਪਮ ਖੇਰ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੋ ਸਕਦਾ। ਜ਼ਾਇਰਾ ਨੂੰ ਇਹ ਸਭ ਕਰਨ ਲਈ ਮਜਬੂਰ ਕੀਤਾ ਗਿਆ ਹੈ। ਇਸ 'ਤੇ ਰਵੀਨਾ ਟੰਡਨ ਨੇ ਵੀ ਗੁੱਸਾ ਜਾਹਿਰ ਕੀਤਾ ਹੈ।
ਰਵੀਨਾ ਨੇ ਟਵੀਟ ਕਰ ਲਿਖਿਆ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸਿਰਫ਼ ਦੋ ਫ਼ਿਲਮਾਂ ਕਰਨ ਵਾਲੀ ਇੰਡਸਟ੍ਰੀ ਦਾ ਅਹਿਸਾਨ ਨਹੀਂ ਮੰਨ ਰਹੀ ਪਰ ਚੰਗਾ ਹੁੰਦਾ ਕਿ ਉਹ ਬਾਇੱਜ਼ਤ ਇੱਥੋ ਚਲੀ ਜਾਂਦੀ। ਲੇਖਕ ਤਸਲੀਮਾ ਨਸਰੀਨ ਉਹਨਾਂ ਦੇ ਫ਼ੈਸਲੇ ਤੋਂ ਖੁਸ਼ ਨਹੀਂ ਹੈ।