
ਕਰੀਨਾ ਦੇ ਟ੍ਰੋਲਰਸ ਨੂੰ ਜਵਾਬ ਦਿੰਦੇ ਹੋਏ ਤਾਪਸੀ ਨੇ ਕਿਹਾ, “ਪੁਰਸ਼ ਵੱਧ ਫੀਸ ਮੰਗੇ ਤਾਂ ਬਾਜ਼ਾਰ ਮੁੱਲ ਵੱਧਿਆ ਹੈ, ਪਰ ਔਰਤ ਮੰਗੇ ਤਾਂ ਡਿਮਾਡਿੰਗ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ (Bollywood Actress Tapsee Pannu) ਆਪਣੀ ਆਉਣ ਵਾਲੀ ਫਿਲਮ ਹਸੀਨ ਦਿਲਰੂਬਾ (Haseen Dillruba) ਦੀ ਪ੍ਰਮੋਸ਼ਨ (Promotion) ‘ਚ ਲਗੀ ਹੋਈ ਹੈ। ਇਸੇ ਦੌਰਾਨ ਉਹ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਰੀਨਾ ਕਪੂਰ (Kareena Kapoor) ਦਾ ਖੁਲ੍ਹ ਕੇ ਸਮਰਥਨ ਕਰਦੀ ਹੋਈ ਨਜ਼ਰ ਆਈ। ਦਰਅਸਲ, ਕਰੀਨਾ ਨੂੰ ਹਾਲ ਹੀ ‘ਚ ਇਕ ਮਿਥਿਹਾਸਕ ਫਿਲਮ (Mythological Film) ‘ਚ ਸੀਤਾ ਦਾ ਕਿਰਦਾਰ ( Sita Role) ਆਫਰ ਹੋਇਆ ਹੈ ਅਤੇ ਇਸ ਕਿਰਦਾਰ ਲਈ ਆਪਣੀ ਫੀਸ ਵਧਾਉਣ ਨੂੰ ਲੈ ਕੇ ਕਰੀਨਾ ਨੂੰ ਟ੍ਰੋਲ (Troll) ਕੀਤਾ ਗਿਆ ਸੀ।
ਹੋਰ ਪੜ੍ਹੋ: ਗਾਇਕ ਦੀਪ ਢਿੱਲੋਂ ਨੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਲੜਕੀ ਦੀ ਮਦਦ ਲਈ ਕੀਤੀ ਲੋਕਾਂ ਨੂੰ ਅਪੀਲ
Kareena Kapoor Khan
ਤਾਪਸੀ ਇਸ ’ਤੇ ਭੜਕ ਗਈ ਅਤੇ (ਟ੍ਰੋਲ ਕਰਨ ਵਾਲਿਆਂ) ਨੂੰ ਕਾਫੀ ਕੁਝ ਸੁਣਾ (Tapsee's reply to the trollers of Kareena Kapoor) ਦਿੱਤਾ। ਤਾਪਸੀ ਨੇ ਇਕ ਨਿਊਜ਼ ਪੋਰਟਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਜ਼ਿਆਦਾ ਫੀਸ ਮੰਗਣ ਤਾਂ ਲੋਕ ਕਹਿਣਗੇ ਇਸ ਦਾ ਬਾਜ਼ਾਰ ਮੁੱਲ ਵੱਧ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ, ਕਿਉਂਕਿ ਇਕ ਔਰਤ ਫੀਸ ਵਧਾਉਣ ਨੂੰ ਕਹਿ ਰਹੀ ਹੈ ਤਾਂ ਡਿਮਾਡਿੰਗ (Demanding) ਦੱਸ ਰਹੇ ਹਨ।
ਹੋਰ ਪੜ੍ਹੋ: ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਫਿਲਮ ਬਣਾਉਣਗੇ ਕਰਨ ਜੌਹਰ, ਨਵੇਂ ਪ੍ਰਾਜੈਕਟ ਦਾ ਕੀਤਾ ਐਲਾਨ
Tapsee Pannu
ਹੋਰ ਪੜ੍ਹੋ: ਅਦਾਕਾਰ ਮੰਦਿਰਾ ਬੇਦੀ ਨੂੰ ਡੂੰਘਾ ਸਦਮਾ, ਪਤੀ ਦੀ ਹੋਈ ਮੌਤ
ਤਾਪਸੀ ਨੇ ਅਗੇ ਕਿਹਾ ਕਿ, “ਤੁਸੀਂ ਹਮੇਸ਼ਾ ਔਰਤਾਂ ਦੀ ਤਨਖ਼ਾਹ ਵਧਾਉਣ ਦੀ ਸਮੱਸਿਆ ਬਾਰੇ ਪੜ੍ਹਦੇ ਹੋ, ਪਰ ਅਜਿਹਾ ਕਿਉਂ ਹੁੰਦਾ ਹੈ? ਕਰੀਨਾ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸੁਪਰਸਟਾਰ (Superstar) ਹੈ ਅਤੇ ਜੇ ਉਹ ਆਪਣੇ ਸਮੇਂ ‘ਚ ਵੱਧ ਤਨਖ਼ਾਹ ਮੰਗ ਰਹੀ ਹੈ ਤਾਂ ਉਹ ਉਨ੍ਹਾਂ ਦਾ ਕੰਮ ਹੈ।” ਉਨ੍ਹਾਂ ਇਹ ਵੀ ਕਿਹ ਦਿੱਤਾ ਕਿ ਪੁਰਸ਼ ਮਿਥਿਹਾਸਕ ਕਿਰਦਾਰ ਨਿਭਾਉਣ ਲਈ ਕਦੇ ਫ੍ਰੀ ‘ਚ ਰੋਲ ਨਹੀਂ ਕਰਦੇ।