
ਬਾਲੀਵੁੱਡ ਆਏ ਸਾਲ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਕਰਦਾ ਹੈ ਅਤੇ ਇਸ ਸਾਲ ਦੇ ਅੰਤ ਤੋਂ ਪਹਿਲਾਂ.....
ਮੁੰਬਈ ( ਪੀ.ਟੀ.ਆਈ ): ਬਾਲੀਵੁੱਡ ਆਏ ਸਾਲ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਕਰਦਾ ਹੈ ਅਤੇ ਇਸ ਸਾਲ ਦੇ ਅੰਤ ਤੋਂ ਪਹਿਲਾਂ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਦੱਸ ਦਈਏ ਕਿ ਇਹਨਾਂ ਵਿਚ ਸ਼ਾਹਰੁਖ ਖਾਨ ਦੀ ‘ਜੀਰੋਂ’ ਅਤੇ ਆਮੀਰ ਖਾਨ ਦੀ ‘ਠਗਸ ਆਫ਼ ਹਿੰਦੋਸਤਾਨ’ ਵੀ ਸ਼ਾਮਿਲ ਹੈ। ਤਕਰੀਬਨ 250 ਕਰੋੜ ਰੁਪਏ ਦੇ ਬਜਟ ਨਾਲ ਬਣ ਰਹੀ ‘ਠਗਸ ਆਫ਼ ਹਿੰਦੋਸਤਾਨ’ ਅਤੇ 200 ਕਰੋੜ ਰੁਪਏ ਦੇ ਬਜਟ ਨਾਲ ਬਣ ਰਹੀ ਜੀਰੋਂ ਫਿਲਮ ਦੋਨੋਂ ਹੀ ਅਪਣੇ ਆਪ ਵਿਚ ਵੱਡੀਆਂ ਫਿਲਮਾਂ ਹਨ। ਹਾਲਾਂਕਿ ਇਨ੍ਹਾਂ ਦੋਨਾਂ ਹੀ ਫਿਲਮਾਂ ਤੋਂ ਇਕ ਦੂਜੇ ਨੂੰ ਕੋਈ ਖ਼ਤਰਾ ਨਹੀਂ ਹੈ।
Isn’t she the most beautiful!!! My friend with the loveliest heart...thanks for making Zero come true. pic.twitter.com/5dt4C6EptR
— Shah Rukh Khan (@iamsrk) November 1, 2018
ਦੱਸ ਦਈਏ ਕਿ ਅਜਿਹਾ ਇਸ ਲਈ ਕਿਉਂ ਕਿ ਦੋਨਾਂ ਹੀ ਫਿਲਮਾਂ ਦੀ ਰਿਲੀਜ਼ ਤਾਰੀਖ਼ ਵਿਚ ਕਾਫ਼ੀ ਫ਼ਰਕ ਹੈ। ਆਮੀਰ-ਅਮਿਤਾਭ ਦੀ ‘ਠਗਸ’ ਜਿਥੇ 8 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਉਥੇ ਹੀ ਸ਼ਾਹਰੁਖ-ਕਟਰੀਨਾ ਦੀ ਜੀਰੋਂ 21 ਦਸੰਬਰ ਨੂੰ ਰਿਲੀਜ਼ ਹੋਵੇਗੀ ਅਤੇ 2 ਨਵੰਬਰ ਨੂੰ ਸ਼ਾਹਰੁਖ ਖਾਨ ਦਾ ਜਨਮ ਦਿਨ ਹੈ ਅਤੇ ਇਸ ਦਿਨ ਫਿਲਮ ਜੀਰੋਂ ਦਾ ਟ੍ਰੈਲਰ ਰਿਲੀਜ਼ ਹੋ ਸਕਦਾ ਹੈ। ਹਾਲਾਂਕਿ ਟ੍ਰੈਲਰ ਦੀ ਰਿਲੀਜ਼ ਤੋਂ ਪਹਿਲਾਂ ਇਕ ਸੁਪਰ ਸਟਾਰ ਨਾਲ ਦੂਜੇ ਸੁਪਰਸਟਾਰ ਨੇ ਮੁਲਾਕਾਤ ਕੀਤੀ ਹੈ।
Amir Khan and Amitabh Bachchan
ਸ਼ਾਹਰੁਖ ਖਾਨ ਨੇ ਬੁੱਧਵਾਰ ਨੂੰ ਅਪਣੇ ਵੈਰਿਫਾਇਡ ਇੰਸਟਾਗਰਾਮ ਖਾਤੇ ‘ਤੇ ਇਕ ਤਸਵੀਰ ਸਾਂਝੀ ਕੀਤੀ ਜਿਸ ਵਿਚ ਉਹ ਆਮੀਰ ਖਾਨ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਤਸਵੀਰ ਦੀ ਕੈਪਸ਼ਨ ਵਿਚ ਸ਼ਾਹਰੁਖ ਨੇ ਲਿਖਿਆ – ਹੱਗ ਫਰੋਮ ਦਾ ਠੱਗ .....! ! ਬੀਟ ਦੈਅਟ ! ਆਮੀਰ ਅਤੇ ਸ਼ਾਹਰੁਖ ਦੀ ਇਹ ਤਸਵੀਰ ਦੇਖਦੇ ਹੀ ਦੇਖਦੇ ਇੰਟਰਨੈੱਟ ਉਤੇ ਫੈਲ ਗਈ ਹੈ। ਸਰੋਤੀਆਂ ਲਈ ਦੋ ਸੁਪਰਸਟਾਰਸ ਨੂੰ ਇਕੱਠੇ ਦੇਖਣਾ ਵਧਿਆ ਅਨੁਭਵ ਹੁੰਦਾ ਹੈ ਅਤੇ ਆਮੀਰ ਖਾਨ ਛੇਤੀ ਹੀ ਫਿਲਮ ‘ਠਗਸ ਆਫ਼ ਹਿੰਦੋਸਤਾਨ’ ਵਿਚ ਫਿਰੰਗੀ ਮਲਾਹ ਦਾ ਕਿਰਦਾਰ ਨਿਭਾਉਦੇਂ ਨਜ਼ਰ ਆਉਣਗੇ।
Hug from the Thug....!! Beat that! pic.twitter.com/4h0LD0qq1g
— Shah Rukh Khan (@iamsrk) November 1, 2018
ਇਹ ਪਹਿਲੀ ਵਾਰ ਹੋਵੇਗਾ ਜਦੋਂ ਆਮੀਰ ਖਾਨ ਅਤੇ ਅਮੀਤਾਭ ਬੱਚਨ ਸਿਲਵਰ ਸਕਰੀਨ ਉਤੇ ਇਕਠੇ ਨਜ਼ਰ ਆਉਣਗੇ। ‘ਠਗਸ ਆਫ਼ ਹਿੰਦੋਸਤਾਨ’ ਦੀ ਸਟਾਰ ਕਾਸਟ ਦੀ ਗਲ ਕਰੀਏ ਤਾਂ ਆਮਿਰ ਅਤੇ ਅਮਿਤਾਭ ਦੇ ਇਲਾਵਾ ਫਾਤੀਮਾ ਸਨਾ ਸ਼ੇਖ ਵੀ ਇਸ ਫਿਲਮ ਵਿਚ ਅਹਿਮ ਕਿਰਦਾਰ ਨਿਭਾਉਦੀਂ ਨਜ਼ਰ ਆਵੇਗੀ।