ਕਪਿਲ ਸ਼ਰਮਾ ਦੇ ਵਿਆਹ ਵਿਚ ਸਟਾਰ ਕਲਾਕਾਰ ਪਾਉਣਗੇ ਧਮਾਲਾਂ
Published : Dec 1, 2018, 4:13 pm IST
Updated : Dec 1, 2018, 4:13 pm IST
SHARE ARTICLE
Kapil Sharma
Kapil Sharma

ਬਾਲੀਵੁੱਡ ਵਿਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜਨ....

ਮੁੰਬਈ (ਭਾਸ਼ਾ): ਬਾਲੀਵੁੱਡ ਵਿਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ। ਦੀਪਿਕਾ-ਰਣਵੀਰ ਤੋਂ ਬਾਅਦ ਹੁਣ ਪ੍ਰਿਅੰਕਾ-ਨਿਕ ਵਿਆਹ ਦੇ ਬੰਧਨ ਵਿਚ ਬੱਝਣ ਵਾਲੇ ਹਨ। ਸਾਡੇ ਕਾਮੇਡੀ ਕਿੰਗ ਵਿਆਹ ਤੋਂ ਕਿਵੇਂ ਬੱਚ ਸਕਦੇ ਹਨ। ਕਾਮੇਡੀ ਕਿੰਗ ਕਪਿਲ ਸ਼ਰਮਾ ਵੀ ਵਿਆਹ ਕਰਨ ਵਾਲੇ ਹਨ। ਕਪਿਲ ਅਪਣੀ ਗਰਲਫਰੈਡ ਗਿੰਨੀ ਚਤਰਥ ਨਾਲ ਵਿਆਹ ਕਰਨ ਵਾਲੇ ਹਨ। ਕਪਿਲ ਦੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ ਅਤੇ ਵਿਆਹ ਦੇ ਜ਼ਸਨ ਦੇ ਬਾਰੇ ਵਿਚ ਕਈ ਖਬਰਾਂ ਵੀ ਆ ਰਹੀਆਂ ਹਨ। ਕਪਿਲ ਸ਼ਰਮਾ ਦੇ ਵਿਆਹ ਵਿਚ ਕੁਝ ਸਟਾਰ ਪਰਫਾਰਮੈਂਸ ਕਰਨ ਵਾਲੇ ਹਨ।

Ginni And KapilGinni And Kapil

ਤੁਹਾਨੂੰ ਦੱਸ ਦਈਏ ਕਿ ਕਪਿਲ ਦਾ ਵਿਆਹ 12 ਦਸੰਬਰ ਨੂੰ ਫਗਵਾੜਾ ਵਿਚ ਹੋਣ ਵਾਲਾ ਹੈ। ਵਿਆਹ ਦੇ ਜ਼ਸਨ ਦੀ ਸ਼ੁਰੂਆਤ ਮਾਤਾ ਦੀ ਚੌਕੀ ਤੋਂ ਹੋਵੇਗੀ। ਮਾਤਾ ਦੀ ਚੌਕੀ 10 ਦਸੰਬਰ ਨੂੰ ਕਪਿਲ ਸ਼ਰਮਾ ਦੀ ਭੈਣ ਦੇ ਘਰ ਹੋਵੇਗੀ। ਜਿਸ ਤੋਂ ਬਾਅਦ ਅਗਲੇ ਦਿਨ 11 ਦਸੰਬਰ ਨੂੰ ਫਗਵਾੜਾ ਵਿਚ ਸੰਗੀਤ ਅਤੇ ਮਹਿੰਦੀ ਦੀ ਰਸਮ ਹੋਵੇਗੀ। ਰਿਪੋਰਟਸ ਦੇ ਮੁਤਾਬਕ ਦਲੇਰ ਮਹਿੰਦੀ ਅਤੇ ਗੁਰਦਾਸ ਮਾਨ ਵੀ ਕਪਿਲ ਸ਼ਰਮਾ ਦੇ ਰਿਸੇਪਸ਼ਨ ਵਿਚ ਪਰਫਾਰਮੈਂਸ ਕਰਨਗੇ। ਤੁਹਾਨੂੰ ਦੱਸ ਦਈਏ ਕਿ ਕਪਿਲ ਸ਼ਰਮਾ ਅਤੇ ਗਿੰਨੀ ਵਿਆਹ ਤੋਂ ਬਾਅਦ 14 ਦਸੰਬਰ ਨੂੰ ਅੰਮ੍ਰਿਤਸਰ ਵਿਚ ਰਿਸੇਪਸ਼ਨ ਕਰਨਗੇ।

Gurdas MaanGurdas Maan

ਉਸ ਤੋਂ ਬਾਅਦ ਮੁੰਬਈ ਵਿਚ ਅਪਣੇ ਦੋਸਤਾਂ ਨੂੰ 24 ਦਸੰਬਰ ਨੂੰ ਪਾਰਟੀ ਦੇਣਗੇ। ਗਿੰਨੀ ਅਤੇ ਕਪਿਲ ਇਕ-ਦੂਜੇ ਨੂੰ ਕਾਲਜ ਦੇ ਸਮੇਂ ਤੋਂ ਜਾਣਦੇ ਹਨ। ਦੋਨੋਂ ਲੰਬੇ ਸਮੇਂ ਤੋਂ ਰਿਲੈਸ਼ਨਸ਼ਿਪ ਵਿਚ ਸਨ। ਕਪਿਲ ਸ਼ਰਮਾ ਦਾ ਟੀ.ਵੀ ਸ਼ੋਅ ਵਾਪਸੀ ਕਰ ਰਿਹਾ ਹੈ। ਇਹ ਸ਼ੋਅ ਵਿਆਹ ਤੋਂ ਬਾਅਦ ਟੈਲੀਕਾਸਟ ਹੋਵੇਗਾ। ਦਸੰਬਰ ਮਹੀਨੇ ਦੀ 6 ਤਾਰੀਖ ਨੂੰ ਦ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਇਸ ਵਾਰ ਸ਼ੋਅ ਨੂੰ ਸਲਮਾਨ ਖਾਨ ਦਾ ਪ੍ਰੋਡਕਸ਼ਨ ਹਾਊਸ ਪ੍ਰੋਡਿਊਸ ਕਰ ਰਿਹਾ ਹੈ। ਕਪਿਲ ਸ਼ਰਮਾ 2 ਦਾ ਟੀਜਰ ਰਿਲੀਜ਼ ਹੋ ਚੁੱਕਿਆ ਹੈ। ਟੀਜਰ  ਦੇ ਰਿਲੀਜ਼ ਹੋਣ ਤੋਂ ਬਾਅਦ ਇਸ ਨੂੰ ਕਾਫ਼ੀ ਵਿਊਜ ਮਿਲੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement