
ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਅਪਣੇ ਮਸ਼ਹੂਰ ਕਾਮੇਡੀ ਪ੍ਰੋਗਰਾਮ ਦ ਕਪਿਲ ਸ਼ਰਮਾ ਸ਼ੋਅ.....
ਮੁੰਬਈ (ਭਾਸ਼ਾ): ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਅਪਣੇ ਮਸ਼ਹੂਰ ਕਾਮੇਡੀ ਪ੍ਰੋਗਰਾਮ ਦ ਕਪਿਲ ਸ਼ਰਮਾ ਸ਼ੋਅ ਨਾਲ ਟੀ.ਵੀ ਉਤੇ ਫਿਰ ਕਮਬੈਕ ਕਰ ਰਹੇ ਹਨ। ਉਨ੍ਹਾਂ ਦੇ ਸ਼ੋਅ ਦੇ ਦੂਜੇ ਸੀਜ਼ਨ ਦਾ ਟੀਜਰ ਜਾਰੀ ਹੋ ਗਿਆ ਹੈ। ਇਸ ਵਿਚ ਸ਼ੋਅ ਦੇ ਛੇਤੀ ਰਿਲੀਜ਼ ਹੋਣ ਦੀ ਵੀ ਜਾਣਕਾਰੀ ਦਿਤੀ ਗਈ ਹੈ। ਰੋਗ ਅਤੇ ਵਿਵਾਦਾਂ ਨਾਲ ਘਿਰੇ ਰਹਿਣ ਦੇ ਬਾਅਦ ਹੁਣ ਕਪਿਲ ਨਵੇਂ ਸਿਰੇ ਤੋਂ ਅਪਣੇ ਕਰਿਅਰ ਨੂੰ ਅੱਗੇ ਵਧਾਵੇਗਾ। ਸੋਨੀ ਟੀ.ਵੀ ਨੇ ਟਵਿਟਰ ਉਤੇ ਟੀਜਰ ਜਾਰੀ ਕੀਤਾ। ਇਸ ਵਿਚ ਸਮਾਜ ਦੇ ਹਰ ਵਰਗ ਅਤੇ ਪੀੜ੍ਹੀ ਦੇ ਲੋਕਾਂ ਨੂੰ ਨਾਲ ਬੈਠਾ ਕੇ ਸ਼ੋਅ ਦਾ ਲੁਤਫ ਚੁੱਕ ਦੇ ਦਿਖਾਇਆ ਗਿਆ ਹੈ।
Kapil Sharma
ਲੋਕਾਂ ਨੂੰ ਸ਼ੋਅ ਦੇ ਪਹਿਲੇ ਭਾਗ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲੇ ਭਾਗ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਪਰ ਕਪਿਲ ਦੀ ਸਹਿਤ ਅਤੇ ਦੂਜੇ ਕਾਰਨਾਂ ਦੀ ਵਜ੍ਹਾ ਨਾਲ ਸ਼ੋਅ ਨੂੰ ਬੰਦ ਕਰਨਾ ਪਿਆ। ਕੁਝ ਰਿਪੋਰਟਸ ਵਿਚ ਤਾਂ ਇਹ ਵੀ ਕਿਹਾ ਗਿਆ ਕਿ ਹੱਥੋਪਈ ਦੀ ਘਟਨਾ ਦੇ ਬਾਅਦ ਸੁਨੀਲ ਗਰੋਵਰ ਦੇ ਹੱਟਣ ਨਾਲ ਸ਼ੋਅ ਦੀ ਟੀ.ਆਰ.ਪੀ ਵਿਚ ਗਿਰਾਵਟ ਹੋਈ। ਇਸ ਤੋਂ ਬਾਅਦ ਕਪਿਲ ਨੇ ਮਾਰਚ 2018 ਵਿਚ ਫੈਮਿਲੀ ਟਾਇਮ ਵਿਦ ਕਪਿਲ ਸ਼ਰਮਾ ਨਾਲ ਵਾਪਸੀ ਕੀਤੀ। ਪਰ ਹਫ਼ਤੇ ਭਰ ਵਿਚ ਇਸ ਸ਼ੋਅ ਨੂੰ ਬੰਦ ਹੋਣਾ ਪਿਆ।
Kapil Sharma
ਸ਼ੋਅ ਦੇ ਨਾ ਚੱਲ ਪਾਉਣ ਦੀ ਵਜ੍ਹਾ ਇਕ ਵਾਰ ਫਿਰ ਕਪਿਲ ਸ਼ਰਮਾ ਦੀ ਵਿਗੜਦੀ ਸਹਿਤ ਅਤੇ ਉਨ੍ਹਾਂ ਦੇ ਗੈਰ ਰਵੀਏ ਨੂੰ ਜ਼ਿੰਮੇਦਾਰ ਕੀਤਾ ਗਿਆ। ਹਾਲ ਹੀ ਵਿਚ ਤੰਦੁਰੁਸਤ ਹੋਣ ਤੋਂ ਬਾਅਦ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਹੁਣ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ ਅਤੇ ਛੇਤੀ ਹੀ ਵਾਪਸੀ ਕਰਨਗੇ। ਕਪਿਲ ਦੇ ਸਰੋਤਿਆਂ ਲਈ ਇਹ ਖੁਸ਼ਖਬਰੀ ਹੈ ਕਿ ਉਹ ਇਕ ਵਾਰ ਫਿਰ ਤੋਂ ਟੀ.ਵੀ ਦੀ ਦੁਨੀਆ ਵਿਚ ਵਾਪਸੀ ਕਰਨ ਜਾ ਰਹੇ ਹਨ ਅਤੇ ਸਾਰੀਆਂ ਨੂੰ ਹਸਾਉਣ ਲਈ ਤਿਆਰ ਹਨ।
Kapil Sharma
ਟੀਜਰ ਵਿਚ ਸ਼ੋਅ ਦੇ ਰਿਲੀਜ਼ ਹੋਣ ਦੀ ਤਰੀਖ ਨਹੀਂ ਦਿਤੀ ਗਈ ਹੈ ਉਤੇ ਇਹ ਜਰੂਰ ਲਿਖਿਆ ਹੈ ਕਿ ਛੇਤੀ ਹੀ ਸ਼ੋਅ ਲੋਕਾਂ ਦੇ ਵਿਚ ਦਸਤਕ ਦੇਵੇਗਾ।