
ਅੱਜ 2 ਫਰਵਰੀ ਨੂੰ ਅਦਾਕਾਰਾ ਸ਼ਮਿਤਾ ਸ਼ੈਟੀ ਦਾ ਜਨਮਦਿਨ ਹੈ। ਇਸ ਸਾਲ ਸ਼ਮਿਤਾ ਅਪਣਾ 40 ਵਾਂ ਜਨਮਦਿਨ ਮਨਾ ਰਹੀ ਹੈ। ਸ਼ਮਿਤਾ ਦੀ ਵੱਡੀ ਭੈਣ ਅਦਾਕਾਰਾ ਸ਼ਿਲਪਾ ...
ਮੁੰਬਈ :- ਅੱਜ 2 ਫਰਵਰੀ ਨੂੰ ਅਦਾਕਾਰਾ ਸ਼ਮਿਤਾ ਸ਼ੈਟੀ ਦਾ ਜਨਮਦਿਨ ਹੈ। ਇਸ ਸਾਲ ਸ਼ਮਿਤਾ ਅਪਣਾ 40 ਵਾਂ ਜਨਮਦਿਨ ਮਨਾ ਰਹੀ ਹੈ। ਸ਼ਮਿਤਾ ਦੀ ਵੱਡੀ ਭੈਣ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਜੀਜਾ ਰਾਜ ਕੁੰਦਰਾ ਨੇ ਬੇਹੱਦ ਪਿਆਰ ਭਰੇ ਦਿਲਚਸਪ ਅੰਦਾਜ਼ ਵਿਚ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿਤੀਆਂ ਹਨ।
Shamita Shetty
ਸ਼ਿਲਪਾ ਸ਼ੈਟੀ ਨੇ ਇੰਸਟਾਗਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿਚ ਸ਼ਮਿਤਾ ਅਪਣੇ ਜਨਮਦਿਨ 'ਤੇ ਦਿਵਾਲੀ ਮੂਡ 'ਚ ਨਜ਼ਰ ਆ ਰਹੀ ਹੈ ਜੋ ਤੁਸੀਂ ਇਸ ਵੀਡੀਓ 'ਚ ਵੇਖ ਸਕਦੇ ਹੋ।
Shamita Shetty
ਵੀਡੀਓ ਦੇ ਨਾਲ ਸ਼ਿਲਪਾ ਨੇ ਕੈਪਸ਼ਨ ਵਿਚ ਇਕ ਬਹੁਤ ਹੀ ਖੂਬਸੂਰਤ ਅਤੇ ਦਿਲਚਸਪ ਸੁਨੇਹਾ ਵੀ ਲਿਖਿਆ। ਉਹ ਲਿਖਦੀ ਹੈ ਕਿ ਹੁਣ ਜਦੋਂ ਕਿ ਤੂੰ 18 ਸਾਲ ਦੀ ਹੋ ਗਈ ਹੋ ਅਤੇ ਵੋਟ ਦੇ ਸਕਦੀ ਹੋ ਤਾਂ ਅਜਿਹੇ ਵਿਚ ਮੈਂ ਤੈਨੂੰ ਦੁਨੀਆਂ ਦੀ ਸੱਭ ਤੋਂ ਬੇਸਟ ਦੀਦੀ ਲਈ ਵੋਟ ਦਿੰਦੀ ਹਾਂ। ਮੇਰੀ ਤੁਨਕੀ ਤੈਨੂੰ ਜਨਮਦਿਨ ਮੁਬਾਰਕ! ਤੂੰ ਸਾਡੀ ਸਾਰਿਆਂ ਦੀ ਦੁਨੀਆਂ ਇਵੇਂ ਹੀ ਰੌਸ਼ਨ ਕਰਦੀ ਰਹੋ ਅਤੇ ਤੈਨੂੰ ਬਹੁਤ ਖੁਸ਼ੀਆਂ ਮਿਲਨ।
ਜ਼ਿਕਰਯੋਗ ਹੈ ਕਿ ਸ਼ਮਿਤਾ ਸ਼ੈਟੀ ਦਾ ਜਨਮ 2 ਫਰਵਰੀ, 1979 ਨੂੰ ਮੰਗਲੋਰ 'ਚ ਹੋਇਆ ਸੀ ਅਤੇ ਉਹ ਇਕ ਅਦਾਕਾਰਾ ਹੋਣ ਦੇ ਨਾਲ ਇਕ ਮਾਡਲ ਅਤੇ ਇੰਟੀਰਿਅਰ ਡਿਜਾਈਨਰ ਵੀ ਹੈ। ਉਨ੍ਹਾਂ ਨੇ ਸਾਲ 2000 ਵਿਚ ਯਸ਼ਰਾਜ ਫ਼ਿਲੰਸ ਬੈਨਰ ਦੀ ਬਲਾਕਬਸਟਰ ਫ਼ਿਲਮ 'ਮੋਹੱਬਤੇ' ਨਾਲ ਡੈਬਿਊ ਕੀਤਾ ਸੀ।
ਇਸ ਫ਼ਿਲਮ ਵਿਚ ਉਹ ਉਦੇ ਚੋਪੜਾ ਦੇ ਅਪੋਜਿਟ ਦਿਖੀ ਸੀ। ਸ਼ਮਿਤਾ 'ਮੇਰੇ ਯਾਰ ਕਿ ਸ਼ਾਦੀ ਹੈ' ਦੇ ਆਈਟਮ ਨੰਬਰ 'ਸ਼ਰਾਰਾ ਸ਼ਰਾਰਾ' ਅਤੇ 'ਸਾਥਿਆ' ਦੇ ਗਾਣੇ 'ਚੋਰੀ ਪੇ ਚੋਰੀ' ਲਈ ਅੱਜ ਵੀ ਯਾਦ ਕੀਤੀ ਜਾਂਦੀ ਹੈ।
Shamita Shetty
ਕੁੱਝ ਹੋਰ ਫ਼ਿਲਮਾਂ ਦੀ ਗੱਲ ਕਰੀਏ ਤਾਂ ਸ਼ਮਿਤਾ ਫਰੇਬ, ਜ਼ਹਰ ਅਤੇ ਬੇਵਫ਼ਾ ਵਿਚ ਵੀ ਨਜ਼ਰ ਆ ਚੁੱਕੀ ਹੈ। ਸ਼ਮਿਤਾ ਛੋਟੇ ਪਰਦੇ 'ਤੇ ‘ਬਿੱਗ ਬੌਸ 3' 'ਚ ਨਜ਼ਰ ਆ ਚੁੱਕੀ ਹੈ। ਸ਼ਮਿਤਾ ਨੇ ਬਿੱਗ ਬੌਸ ਦਾ ਸ਼ੋਅ ਆਪਣੀ ਦੀਦੀ ਸ਼ਿਲਪਾ ਦੇ ਵਿਆਹ ਲਈ ਵਿਚ ਹੀ ਛੱਡ ਕੇ ਸ਼ੋਅ ਨੂੰ ਅਲਵਿਦਾ ਕਹਿ ਦਿਤਾ ਸੀ। ਇਸ ਵਿਚ ਸ਼ਮਿਤਾ ਦੇ ਜੀਜਾ ਰਾਜ ਕੁੰਦਰਾ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿਤੀਆਂ।
Shamita Shetty
ਸ਼ਿਲਪਾ ਨੇ ਕਈ ਵਾਰ ਕਿਹਾ ਹੈ ਕਿ ਸ਼ਮਿਤਾ ਉਸ ਤੋਂ ਕਿਤੇ ਜ਼ਿਆਦਾ ਟੈਲੇਂਟੇਡ ਹੈ। ਸਾਲ 2017 ਵਿਚ ਸ਼ਮਿਤਾ ਸ਼ੈਟੀ 'ਯੇ ਕੇ ਹੁਆ ਬਰੋ' ਵੇਬ ਸੀਰੀਜ਼ 'ਚ ਵੀ ਨਜ਼ਰ ਆਈ ਸੀ ਜਿਸ ਲਈ ਉਸ ਨੂੰ ਖੂਬ ਸ਼ਾਬਾਸ਼ੀ ਵੀ ਮਿਲੀ।
Shamita Shetty