ਜਨਮਦਿਨ ਵਿਸ਼ੇਸ਼ : ਨੀਲ ਨਿਤਿਨ ਮੁਕੇਸ਼ ਦੇ ਨਾਮ ਦਾ ਰਹੱਸ
Published : Jan 15, 2019, 12:02 pm IST
Updated : Jan 15, 2019, 12:02 pm IST
SHARE ARTICLE
Neil Nitin Mukesh
Neil Nitin Mukesh

ਅਦਾਕਾਰ ਨੀਲ ਨਿਤਿਨ ਮੁਕੇਸ਼ ਅੱਜ 37 ਸਾਲ ਦੇ ਹੋ ਗਏ ਹਨ। ਬਾਲੀਵੁੱਡ ਅਦਾਕਾਰ ਨੀਲ ਨਿਤੀਨ ਮੁਕੇਸ਼ 15 ਜਨਵਰੀ ਨੂੰ ਅਪਣਾ ਜਨਮਦਿਨ ਮਨਾਉਂਦੇ ਹਨ। ਉਨ੍ਹਾਂ ਦਾ ਜਨਮ ਸਾਲ ...

ਮੁੰਬਈ :- ਅਦਾਕਾਰ ਨੀਲ ਨਿਤਿਨ ਮੁਕੇਸ਼ ਅੱਜ 37 ਸਾਲ ਦੇ ਹੋ ਗਏ ਹਨ। ਬਾਲੀਵੁੱਡ ਅਦਾਕਾਰ ਨੀਲ ਨਿਤੀਨ ਮੁਕੇਸ਼ 15 ਜਨਵਰੀ ਨੂੰ ਅਪਣਾ ਜਨਮਦਿਨ ਮਨਾਉਂਦੇ ਹਨ। ਉਨ੍ਹਾਂ ਦਾ ਜਨਮ ਸਾਲ 1982 ਵਿਚ ਹੋਇਆ ਸੀ। ਫਿਲਮ ਇੰਡਸਟਰੀ ਵਿਚ ਨੀਲ ਨਿਤਿਨ ਮੁਕੇਸ਼ ਨੂੰ 'ਚੋਰ ਬਾਡੀ' ਵਾਲਾ ਅਦਾਕਾਰ ਕਿਹਾ ਜਾਂਦਾ ਹੈ। ਜੇਕਰ ਉਹ ਫੁਲ ਸਲੀਵ ਵਾਲੀ ਸ਼ਰਟ ਪਹਿਨਦੇ ਹਨ ਤਾਂ ਉਨ੍ਹਾਂ ਦੀ ਮਸਲ ਨਹੀਂ ਦਿਖੇਗੀ।

Neil Nitin MukeshNeil Nitin Mukesh

ਇਸ ਵਜ੍ਹਾ ਨਾਲ ਉਹ ਲਗਭੱਗ ਹਰ ਤਰ੍ਹਾਂ ਦੇ ਰੋਲ ਵਿਚ ਫਿਟ ਹੋ ਜਾਂਦੇ ਹੈ ਪਰ ਇਹਨੀ ਦਿਨੀਂ ਉਹ ਅਪਣੀ ਫਿਲਮ 'ਸਾਹੋ' ਲਈ ਅਪਣੇ ਆਪ ਨੂੰ ਵੱਖ ਤਰੀਕੇ ਨਾਲ ਤਿਆਰ ਕਰ ਰਹੇ ਹਨ। ਨੀਲ ਨੇ 9 ਫਰਵਰੀ 2017 ਨੂੰ ਮੁੰਬਈ ਦੀ ਰੁਕਮਣੀ ਸਹਾਏ ਦੇ ਨਾਲ ਉਦੈਪੁਰ ਵਿਚ ਇਕ ਸ਼ਾਨਦਾਰ ਸਮਾਰੋਹ ਵਿਚ ਵਿਆਹ ਕੀਤਾ ਸੀ। ਨੀਲ ਅਪਣੇ ਦੌਰ ਦੇ ਮਸ਼ਹੂਰ ਗਾਇਕ ਮੁਕੇਸ਼ ਦੇ ਪੋਤੇ ਅਤੇ ਨਿਤਿਨ ਮੁਕੇਸ਼ ਦੇ ਬੇਟੇ ਹਨ। ਇਸ ਲਈ ਉਨ੍ਹਾਂ ਦਾ ਨਾਮ ਨੀਲ ਨਿਤਿਨ ਮੁਕੇਸ਼ ਹੈ।

Neil Nitin MukeshNeil Nitin Mukesh

ਖਾਸ ਗੱਲ ਇਹ ਹੈ ਕਿ ਨੀਲ ਦਾ ਨਾਮਕਰਣ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਨੇ ਕੀਤਾ ਸੀ। ਕਿਉਂਕਿ ਉਨ੍ਹਾਂ ਦੇ ਪਿਤਾ ਨਿਤਿਨ ਮੁਕੇਸ਼ ਪੁਲਾੜ ਯਾਤਰੀ ਨੀਲ ਆਰਮਸਟਰਾਂਗ ਤੋਂ ਕਾਫ਼ੀ ਪ੍ਰਭਾਵਿਤ ਸਨ। ਇਸ ਵਜ੍ਹਾ ਨਾਲ ਉਨ੍ਹਾਂ ਨੇ ਬੇਟੇ ਦਾ ਨਾਮ ਨੀਲ ਰੱਖਿਆ। ਨੀਲ ਨਿਤਿਨ ਮੁਕੇਸ਼ ਦਾ ਪੂਰਾ ਪਰਵਾਰ ਸੰਗੀਤ ਨਾਲ ਤਾੱਲੁਕ ਰੱਖਦਾ ਹੈ, ਉਸ ਤੋਂ ਬਾਅਦ ਵੀ ਨੀਲ ਨੇ ਐਕਟਿੰਗ ਵਿਚ ਅਪਣਾ ਕਰੀਅਰ ਬਣਾਇਆ।

Neil Nitin MukeshNeil Nitin Mukesh

ਨੀਲ ਦੀ ਪਤਨੀ ਰੁਕਮਣੀ ਨੇ 20 ਸਤੰਬਰ 2018 ਨੂੰ ਇਕ ਧੀ ਨੂੰ ਜਨਮ ਦਿਤਾ। ਜਿਸ ਦਾ ਨਾਮ ਨੁਰਵੀ ਰੱਖਿਆ। ਨੁਰਵੀ, ਨੀਲ ਨਿਤੀਨ ਮੁਕੇਸ਼ ਅਤੇ ਉਨ੍ਹਾਂ ਦੀ ਪਤਨੀ ਰੁਕਮਣੀ ਦੇ ਨਾਮਾਂ ਦੇ ਅੱਖਰ ਮਿਲਾ ਕੇ ਬਣਿਆ ਹੈ। ਇਸ ਨਾਮ ਦਾ ਮਤਲੱਬ ਸੁਗੰਧਿਤ ਫੁੱਲ ਹੁੰਦਾ ਹੈ। ਸਾਲ 2007 ਵਿਚ ਰਾਮ ਰਾਘਵਨ ਦੀ ਐਕਸ਼ਨ - ਥਰਿਲਰ ਫ਼ਿਲਮ 'ਜਾਨੀ ਗ਼ਦਾਰ' ਤੋਂ ਨੀਲ ਨਿਤਿਨ ਮੁਕੇਸ਼ ਨੇ ਅਪਣੇ ਫਿਲਮੀ ਕਰੀਅਰ ਦੀ ਸ਼ੁਰੁਆਤ ਕੀਤੀ ਸੀ।

Neil Nitin MukeshNeil Nitin Mukesh

ਉਸ ਤੋਂ ਬਾਅਦ ਸਾਲ 2009 ਵਿਚ 'ਆ ਦੇਖੇ ਜਰਾ' ਵਿਚ ਨਜ਼ਰ  ਆਏ ਅਤੇ ਫਿਰ ਉਹ ਨਿਰਦੇਸ਼ਕ ਕਬੀਰ ਖਾਨ ਦੀ ਫਿਲਮ 'ਨਿਊਯਾਰਕ' ਵਿਚ ਵਿਖੇ। ਇਸ ਤੋਂ ਇਲਾਵਾ ਉਹ ਲਫੰਗੇ ਪਰਿੰਦੇ, ਸਾਤ ਖੂਨ ਮਾਫ, ਪ੍ਰੇਮ ਰਤਨ ਧੰਨ ਪਾਓ, ਵਜੀਰ, ਜੇਲ੍ਹ, ਇੰਦੁ ਸਰਕਾਰ ਵਰਗੀਆਂ ਫਿਲਮਾਂ ਵਿਚ ਨਜ਼ਰ  ਆ ਚੁੱਕੇ ਹਨ।

FamilyFamily

ਦੱਸ ਦਈਏ ਕਿ ਨੀਲ ਸੱਤ ਸਾਲ ਦੀ ਉਮਰ ਵਿਚ ਹੀ 'ਵਿਜਯ' ਅਤੇ 'ਜੈਸੀ ਕਰਨੀ ਵੈਸੀ ਭਰਨੀ' ਵਰਗੀਆਂ ਫਿਲਮਾਂ ਵਿਚ ਬਾਲ ਕਲਾਕਾਰ ਦੇ ਰੂਪ ਵਿਚ ਨਜ਼ਰ ਆ ਚੁੱਕੇ ਹਨ। ਨੀਲ ਨੇ ਮਧੁਰ ਭੰਡਾਰਕਰ ਨਿਰਦੇਸ਼ਤ ਫਿਲਮ 'ਜੇਲ੍ਹ' ਵਿਚ ਨਿਊਡ ਸੀਨ ਦੀ ਵਜ੍ਹਾ ਨਾਲ ਚਰਚਾ ਵਿਚ ਆਏ ਸਨ। ਜੋ ਕਾਫ਼ੀ ਵਿਵਾਦਿਤ ਵੀ ਰਿਹਾ ਸੀ। ਉਂਜ ਇਹ ਫਿਲਮ ਬਾਕਸ - ਆਫਿਸ 'ਤੇ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਸੀ ਪਰ ਨੀਲ ਨੂੰ ਆਲੋਚਕਾਂ ਦੁਆਰਾ ਉਨ੍ਹਾਂ ਦੀ ਚੰਗੀ ਭੂਮਿਕਾ ਲਈ ਕਾਫ਼ੀ ਚੰਗੀ ਪ੍ਰਤੀਕਿਰਿਆ ਮਿਲੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement