ਬਾਲੀਵੁੱਡ ਸੁਸ਼ਮਿਤਾ ਸੇਨ ਨੂੰ ਕੁੱਝ ਦਿਨ ਪਹਿਲਾਂ ਪਿਆ ਸੀ ਦਿਲ ਦਾ ਦੌਰਾ, ਜਾਣੋ ਹੁਣ ਕੀ ਹੈ ਹਾਲ?

By : GAGANDEEP

Published : Mar 2, 2023, 6:19 pm IST
Updated : Mar 2, 2023, 6:19 pm IST
SHARE ARTICLE
Sushmita Sen
Sushmita Sen

ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰ ਅਦਾਕਾਰ ਨੇ ਦਿੱਤੀ ਜਾਣਕਾਰੀ

 

ਮੁੰਬਈ : ਬਾਲੀਵੁੱਡ ਸੁਸ਼ਮਿਤਾ ਸੇਨ ਨੇ ਪ੍ਰਸ਼ੰਸਕਾਂ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ ਠੀਕ ਹੈ। ਅਦਾਕਾਰਾ ਨੇ ਆਪਣੇ ਪਿਤਾ ਨਾਲ ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ: ''ਮੈਂ ਨਹੀਂ ਲੈ ਪਾਵਾਂਗੀ 10ਵੀਂ ਕਲਾਸ 'ਚੋਂ 95%'' ਸੁਸਾਈਡ ਨੋਟ ਲਿਖ ਕੇ ਵਿਦਿਆਰਥਣ ਨੇ ਲਿਆ ਫਾਹਾ

ਸੁਸ਼ਮਿਤਾ ਸੇਨ ਨੇ ਹਾਲ ਹੀ 'ਚ ਆਪਣੇ ਪਿਤਾ ਸੁਬੀਰ ਸੇਨ ਨਾਲ ਇਕ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਫੋਟੋ ਦੇ ਨਾਲ ਹੀ ਸੁਸ਼ਮਿਤਾ ਨੇ ਦੱਸਿਆ ਕਿ ਬੀਤੇ ਸਮੇਂ 'ਚ ਉਹ ਮਾੜੇ ਦੌਰ 'ਚੋਂ ਗੁਜ਼ਰ ਚੁੱਕੀ ਹੈ। ਉਸਦੀ ਸਿਹਤ ਕਿੰਨੀ ਖਰਾਬ ਹੋ ਗਈ ਸੀ? ਅਦਾਕਾਰਾ ਨੂੰ ਦਿਲ ਦਾ ਦੌਰਾ ਪਿਆ ਸੀ, ਉਸ ਦੀ ਐਂਜੀਓਪਲਾਸਟੀ ਹੋਈ ਸੀ। ਫਿਲਹਾਲ ਸੁਸ਼ਮਿਤਾ ਦੀ ਹਾਲਤ ਠੀਕ ਹੈ।

ਇਹ ਵੀ ਪੜ੍ਹੋ: ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਦਿੱਤੇ 

ਅਦਾਕਾਰਾ ਨੇ ਆਪਣੀ ਪੋਸਟ ਦੀ ਕੈਪਸ਼ਨ ਆਪਣੇ ਪਿਤਾ ਦੇ ਸ਼ਬਦਾਂ ਨਾਲ ਸ਼ੁਰੂ ਕੀਤੀ। ਸੁਸ਼ਮਿਤਾ ਨੇ ਲਿਖਿਆ- ਆਪਣੇ ਦਿਲ ਨੂੰ ਮਜ਼ਬੂਤ ​​ਅਤੇ ਖੁਸ਼ ਰੱਖੋ, ਅਤੇ ਇਹ ਤੁਹਾਡੇ ਬੁਰੇ ਸਮੇਂ ਵਿੱਚ ਹਮੇਸ਼ਾ ਤੁਹਾਡੇ ਨਾਲ ਖੜੇ ਰਹਿਣਗੇ। ਜਦੋਂ ਤੁਹਾਨੂੰ ਇਸਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਇਹ ਲਾਈਨਾਂ ਮੇਰੇ ਪਿਤਾ ਜੀ ਨੇ ਕਹੀਆਂ ਸਨ। ਦੋ ਦਿਨ ਪਹਿਲਾਂ ਮੈਨੂੰ ਦਿਲ ਦਾ ਦੌਰਾ ਪਿਆ ਸੀ। ਮੇਰੀ ਐਂਜੀਓਪਲਾਸਟੀ ਹੋਈ ਸੀ। ਦਿਲ ਹੁਣ ਸੁਰੱਖਿਅਤ ਹੈ ਅਤੇ ਸਭ ਤੋਂ ਮਹੱਤਵਪੂਰਨ, ਮੇਰੇ ਕਾਰਡੀਓਲੋਜਿਸਟ ਨੇ ਪੁਸ਼ਟੀ ਕੀਤੀ ਹੈ ਕਿ ਮੇਰਾ ਦਿਲ ਸੱਚਮੁੱਚ ਬਹੁਤ ਵੱਡਾ ਹੈ।

ਅਦਾਕਾਰਾ ਨੇ ਅੱਗੇ ਲਿਖਿਆ- ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ। ਜਿਸ ਕਾਰਨ ਮੈਂ ਸਮੇਂ ਸਿਰ ਇਲਾਜ ਕਰਵਾ ਸਕੀ। ਉਹਨਾਂ ਦੀ ਤੁਰੰਤ ਕਾਰਵਾਈ ਕਾਰਨ, ਮੈਂ ਠੀਕ ਹੋ ਸਕੀ। ਇਹ ਵੀ ਅਗਲੀ ਪੋਸਟ ਵਿੱਚ ਦੱਸਾਂਗੀ। ਮੈਂ ਇਹ ਪੋਸਟ ਸਿਰਫ ਆਪਣੇ ਪਿਆਰਿਆਂ ਨੂੰ ਅਪਡੇਟ ਦੇਣ ਲਈ ਕੀਤੀ ਹੈ ਅਤੇ ਖੁਸ਼ਖਬਰੀ ਸਾਂਝੀ ਕਰਨ ਲਈ ਕਿ ਮੈਂ ਹੁਣ ਠੀਕ ਹਾਂ। ਮੈਂ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜਿਉਣ ਲਈ ਤਿਆਰ ਹਾਂ। ਮੈਂ ਤੁਹਾਨੂੰ ਦਿਲੋਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement