
ਪ੍ਰਸ਼ੰਸਕਾਂ ਵਾਂਗ ਮੈਂ ਵੀ ਜਾਣਨਾ ਚਾਹੁੰਦਾ ਹਾਂ ਕਿ ਭਾਈਜਾਨ ਕਦੋਂ ਵਿਆਹ ਕਰਨਗੇ। ਸਾਨੂੰ ਅੰਦਾਜ਼ੇ ਲਗਾਉਣੇ ਨਹੀਂ ਚਾਹੀਦੇ ।
ਦਬੰਗ ਖ਼ਾਨ ਨੂੰ ਅਕਸਰ ਹੀ ਇਕ ਸਵਾਲ ਪੁੱਛਿਆ ਜਾਂਦਾ ਹੈ ਕਿ ਉਹ ਵਿਆਹ ਕਦੋਂ ਕਰਵਾਉਣਗੇ। ਪਰ ਅਜੇ ਤੱਕ ਸਵਾਲ ਦਾ ਜਵਾਬ ਸਲਮਾਨ ਨੇ ਨਹੀਂ ਦਿਤਾ। ਪਰ ਉਨ੍ਹਾਂ ਦੇ ਇਸ ਸਵਾਲ ਦਾ ਜੁਵਾਬ ਉਨ੍ਹਾਂ ਦੇ ਪਰਛਾਵੇਂ ਕਹੇ ਜਾਣ ਵਾਲੇ ਉਨ੍ਹਾਂ ਦੇ ਬਾਡੀਗਾਰਡ ਸ਼ੇਰਾ ਨੇ ਦਿਤਾ ਹੈ। ਦਸ ਦਈਏ ਕਿ ਹਾਲ ਹੀ 'ਚ ਸਲਮਾਨ ਦੇ ਬਾਡੀਗਾਰਡ ਸ਼ੇਰਾ ਇਕ ਇਵੈਂਟ 'ਚ ਸ਼ਾਮਲ ਹੋਣ ਲਈ ਦਿੱਲੀ ਗਏ ਸਨ, ਜਿਥੇ ਉਨ੍ਹਾਂ ਨੂੰ ਸਲਮਾਨ ਦੇ ਬਾਰੇ 'ਚ ਕੁੱਝ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਸਵਾਲਾਂ 'ਚ ਇਕ ਸਵਾਲ ਸੀ ਸਲਮਾਨ ਦੇ ਵਿਆਹ ਦਾ। ਸ਼ੇਰ ਨੂੰ ਪੁੱਛਿਆ ਕਿ ਸਲਮਾਨ ਖਾਨ ਦੇ ਵਿਆਹ ਦੇ ਬਾਰੇ ਦਸੋ ਕਿ ਉਹ ਵਿਆਹ ਕਦੋਂ ਕਰਵਾਉਣਗੇ ਤਾਂ ਅੱਗੋਂ ਸ਼ੇਰਾ ਨੇ ਕਿਹਾ ਕਿ ਆਮ ਪ੍ਰਸ਼ੰਸਕਾਂ ਵਾਂਗ ਮੈਂ ਵੀ ਜਾਣਨਾ ਚਾਹੁੰਦਾ ਹਾਂ ਕਿ ਭਾਈਜਾਨ ਕਦੋਂ ਵਿਆਹ ਕਰਨਗੇ। ਸਾਨੂੰ ਅੰਦਾਜ਼ੇ ਲਗਾਉਣੇ ਨਹੀਂ ਚਾਹੀਦੇ ।Salman Khan with bodyguard Sheraਇਸ ਤੋਂ ਇਲਾਵਾ ਜਦ ਉਨ੍ਹਾਂ ਨੂੰ ਸਲਮਾਨ ਦੇ ਰਖਿਅਕ ਵਜੋਂ ਨੌਕਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਡੀਗਾਰਡ ਜਾਂ ਸਿਕਿਓਰਿਟੀ ਦੀ ਨੌਕਰੀ ਸਭ ਤੋਂ ਮੁਸ਼ਕਿਲ ਹੁੰਦੀ ਹੈ। ਜੇਕਰ ਤੁਹਾਡੇ ਮੋਢੇ 'ਤੇ ਜ਼ਿੰਮੇਦਾਰੀ ਵੱਡੀ ਹੋਵੇ ਤਾਂ ਨੌਕਰੀ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ। ਮਾਲਕ ਨੂੰ ਲੋਕਾਂ ਤੋਂ ਬਚਾ ਕੇ ਚੱਲਣਾ, ਭੀੜ 'ਚ ਤਿੱਖੀ ਨਜ਼ਰ ਰੱਖਣਾ, ਇਹ ਕਾਫੀ ਮੁਸ਼ਕਿਲ ਕੰਮ ਹੁੰਦਾ ਹੈ। ਪਰ ਮੈਨੂੰ ਖੁਸ਼ੀ ਹੈ ਕਿ ਮੈਂ ਉਨ੍ਹਾਂ ਦੇ ਨਾਲ ਹਾਂ ਅਤੇ ਉਨ੍ਹਾਂ ਦੀ ਸੁਰੱਖਿਆ ਕਰਦਾ ਹਾਂ।
Salman Khan with bodyguard Sheraਇਕ ਸਵਾਲ 'ਚ ਸ਼ੇਰਾ, ਸਲਮਾਨ ਬਾਰੇ 'ਚ ਦੱਸਦੇ ਹਨ ਕਿ ਉਹ ਦਿਲ ਦੇ ਬਹੁਤ ਚੰਗੇ ਵਿਅਕਤੀ ਹਨ, ਉਹ ਹਰ ਸਮੇਂ ਮਦਦ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਲਮਾਨ ਦੀ ਸ਼ਵੀ ਗੁੱਸੇ ਵਾਲੀ ਜ਼ਰੂਰ ਹੈ ਪਰ ਅਸਲ 'ਚ ਉਹ ਇਸ ਕਿਸਮ ਦੇ ਨਹੀਂ ਹਨ। ਇਹ ਤਾਂ ਮੀਡੀਆ ਵਲੋਂ ਬਣਾਈ ਗਈ ਈਮੇਜ ਹੈ। ਸਲਮਾਨ ਬੇਹੱਦ ਮਿਲਨਸਾਰ, ਹਸਮੁੱਖ ਤੇ ਨਿਮਰ ਕਿਸਮ ਦੇ ਵਿਅਕਤੀ ਹਨ।
Salman Khan with bodyguard Sheraਤੁਹਾਨੂੰ ਦਸ ਦਈਏ ਕਿ ਸਲਮਾਨ ਲਈ ਸ਼ੇਰਾ ਨੂੰ ਉਨ੍ਹਾਂ ਦੇ ਭਰਾ ਸੋਹੇਲ ਖਾਨ ਨੇ ਤਲਾਸ਼ ਕੀਤਾ ਸੀ। 1995 'ਚ ਇਕ ਪਾਰਟੀ ਦੌਰਾਨ ਸ਼ੇਰਾ ਦੀ ਮੁਲਾਕਾਤ ਸਲਮਾਨ ਖਾਨ ਅਤੇ ਸੋਹੇਲ ਖਾਨ ਨਾਲ ਹੋਈ ਸੀ। ਇਸ ਤੋਂ ਬਾਅਦ ਇਕ ਮੁਲਾਕਾਤ ਚੰਡੀਗੜ੍ਹ 'ਚ ਹੋਈ ਸੀ ਜਿਥੇ ਭੀੜ 'ਚ ਉਹ ਬੁਰੀ ਤਰ੍ਹਾਂ ਫੱਸ ਗਏ ਸਨ ਤਾਂ ਉਸ ਸਮੇਂ ਸੋਹੇਲ ਨੇ ਸੋਚਿਆ ਕਿ ਸਲਮਾਨ ਭਰਾ ਨੂੰ ਕਿਸੇ ਚੰਗੇ ਬਾਡੀਗਾਰਡ ਦੀ ਜ਼ਰੂਰਤ ਹੈ ਜਿਸ ਦੇ ਲਈ ਉਨ੍ਹਾਂ ਦੇ ਦਿਮਾਗ 'ਚ ਸ਼ੇਰਾ ਹੀ ਆਏ। ਕਿਉਂਕਿ ਉਨ੍ਹਾਂ ਨੇ ਸ਼ੇਰ ਨੂੰ ਕਈ ਜਗ੍ਹਾ 'ਤੇ ਬਹੁਤ ਸੂਝ ਸਮਝ ਨਾਲ ਮੌਕੇ ਨੂੰ ਸੰਭਾਲਦੇ ਦੇਖਿਆ ਸੀ।