'ਬਾਂਬੇ ਟਾਈਮਜ਼ ਫੈਸ਼ਨ ਵੀਕ' 'ਚ ਛਾਇਆ ਯਾਮੀ ਦਾ ਜਾਦੂ 
Published : Apr 2, 2018, 3:49 pm IST
Updated : Apr 2, 2018, 5:47 pm IST
SHARE ARTICLE
Bombay Times Fashion Week
Bombay Times Fashion Week

ਜਿਸ ਵਿਚ ਬਾਲੀਵੁਡ ਅਤੇ ਮਾਡਲਿੰਗ ਦੇ ਜਗਤ ਦੀਆਂ ਕਈ ਸੁੰਦਰੀਆਂ ਨੇ ਭਾਗ ਲਿਆ।

ਮਾਇਆ ਨਗਰੀ ਮੁੰਬਈ 'ਚ ਇਨ੍ਹੀਂ ਦਿਨੀਂ 'ਬਾਂਬੇ ਫੈਸ਼ਨ ਟਾਈਮਜ਼ ਫੈਸ਼ਨ ਵੀਕ' ਚੱਲ ਰਿਹਾ ਹੈ । ਜਿਸ ਵਿਚ ਬਾਲੀਵੁਡ ਅਤੇ ਮਾਡਲਿੰਗ ਦੇ ਜਗਤ ਦੀਆਂ ਕਈ ਸੁੰਦਰੀਆਂ ਨੇ ਭਾਗ ਲਿਆ। ਜਿਨਾਂ 'ਚ ਫੇਅਰ ਐਂਡ ਲਵਲੀ ਵਿਗਿਆਪਨ ਫ਼ੇਮ ਯਾਮੀ ਗੌਤਮ ਅਤੇ ਹੇਟ ਸਟੋਰੀ 4 ਦੀ ਅਦਾਕਾਰਾ ਉਰਵਸ਼ੀ ਰੌਤੇਲਾ ਸ਼ਾਮਿਲ ਸੀ। ਇਸ ਇਵੈਂਟ 'ਚ ਯਾਮੀ ਗੌਤਮ ਡਿਜ਼ਾਈਨਰ 'ਕਲਕੀ ਸਿਪ੍ਰੰਗ-ਸਮਰ 2018' ਲਈ ਸ਼ੋਅ ਸਟਾਪਰ ਬਣੀ ।Bombay Times Fashion WeekBombay Times Fashion Week ਜੋ ਸੁਨਿਹਰੀ ਰੰਗ ਦੀ ਪੋਸ਼ਾਕ 'ਚ ਕਿਸੇ ਸੋਨ ਪਰੀ ਤੋਂ ਘਟ ਨਹੀਂ ਲਗ ਰਹੀ ਸੀ। ਇਸ ਮੌਕੇ ਰੈਂਪ 'ਤੇ ਸਭ ਦੀਆਂ ਨਿਗਾਹਾਂ ਯਾਮੀ 'ਤੇ ਟਿੱਕੀਆਂ ਰਹੀਆਂ। ਇਸ ਦੌਰਾਨ ਯਾਮੀ ਰੈਂਪ 'ਤੇ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਯਾਮੀ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ 'ਬੱਤੀ ਗੂਲ ਮੀਟਰ ਚਾਲੂ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਫਿਲਮ 'ਚ ਯਾਮੀ ਤੋਂ ਇਲਾਵਾ ਸ਼ਾਹਿਦ ਕਪੂਰ ਅਤੇ ਸ਼ਰਧਾ ਕਪੂਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।Bombay Times Fashion WeekBombay Times Fashion Weekਇਸ ਮੌਕੇ ਹੇਟ 4 ਦੀ ਅਦਾਕਾਰਾ ਉਰਵਸ਼ੀ ਰੌਤੇਲਾ ਵੀ ਸੱਭ ਦੀਆਂ ਅੱਖਾਂ ਦੀ ਖਿੱਚ ਰਹੀ। ਉਰਵਸ਼ੀ ਇਥੇ ਡਿਜ਼ਾਈਨਰ ਅਰਚਨਾ ਕੋਚਰ ਦੀ ਨੁਮਾਇੰਦਗੀ ਕਰਨ ਪੂਝੀ ਸੀ। ਉਰਵਸ਼ੀ ਇਥੇ ਫੈਸ਼ਨ ਸ਼ੋਅ ਦੇ ਆਖਰੀ ਦਿਨ ਪੂਝੀ ਸੀ। ਇਸ ਮੌਕੇ ਇਸ਼ਾਨ ਖੱਟਰ ਅਤੇ ਮਾਲਵਿਕਾ ਮੋਹਨ ਨੇ ਸ਼ੋਅ 'ਚ ਸ਼ੇਨ ਪਿਕਾਕ ਅਤੇ ਫਾਲਗੁਣੀ ਲਈ ਰੈਪ ਤੇ ਵਾਲਕ ਕੀਤੀ। ਜਿਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। Bombay Times Fashion WeekBombay Times Fashion Weekਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ 'ਬਾਂਬੇ ਫੈਸ਼ਨ ਟਾਈਮਜ਼ ਫੈਸ਼ਨ ਵੀਕ' 'ਚ ਟਾਈਗਰ ਜ਼ਿੰਦਾ ਹੈ ਅਦਾਕਾਰ ਅੰਗਦ ਬੇਦੀ ਨੇ ਵੀ ਦੂਸਰੇ ਦਿਨ ਨਰਿੰਦਰ ਕੁਮਾਰ ਲਈ ਰੈਂਪ ਵਾਲਕ ਕੀਤੀ ਅਤੇ ਸ਼ੋਅਸਟਾਪਰ ਬਣੇ। ਨਰੇਂਦਰ ਅਤੇ ਅੰਗਦ ਦੋਨਾਂ ਨੇ ਕੁਝ ਮਸ਼ਹੂਰ ਡਿਸਕੋ ਗਾਣਿਆਂ ਨੂੰ ਡਾਂਸ ਕੀਤਾ। ਅੰਗਦ ਬੇਦੀ ਇਸ ਵੇਲੇ ਫ਼ਿਲਮ ਸੂਰਮਾ 'ਚ ਕੰਮ ਕਰ ਰਹੇ ਹਨ। ਤੁਹਾਨੂੰ ਦਸਣਯੋਗ ਹੈ ਕਿ ਅੰਗਦ ਸਾਬਕਾ ਭਾਰਤੀ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਬੇਟੇ ਹਨ। Bombay Times Fashion WeekBombay Times Fashion WeekBombay Times Fashion WeekBombay Times Fashion WeekBombay Times Fashion WeekBombay Times Fashion Week

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement