
ਜਾਣਨ ਲਈ ਪੜੋ
ਚੰਡੀਗੜ੍ਹ- ਫਿਲਮ '15 ਲੱਖ ਕਦੋਂ ਆਊਗਾ' ਦੇ ਟੀਜ਼ਰ ਅਤੇ ਪਹਿਲੇ ਟਰੈਕ ਤੋਂ ਬਾਅਦ ਫ਼ਿਲਮ ਦਾ ਟ੍ਰੇਲਰ ਕੱਲ ਸਵੇਰੇ 10:00 ਵਜੇ ਰਿਲੀਜ਼ ਹੋ ਚੁੱਕਿਆ ਹੈ। ਫ਼ਿਲਮ ਦੇ ਨਿਰਦੇਸ਼ਕ ਮਨਪ੍ਰੀਤ ਬਰਾੜ ਨੇ ਇਹ ਫ਼ਿਲਮ ਇਕ ਆਮ ਆਦਮੀ ਦੇ ਹੱਕ ਵਿਚ ਬਣਾਈ ਹੈ ਜੋ ਕਿ ਸਰਕਾਰ ਵੱਲੋਂ ਹਰ ਇਕ ਵਿਅਕਤੀ ਨੂੰ 15 ਲੱਖ ਦੇਣ ਦੇ ਕੀਤੇ ਵਾਅਦੇ ਦੀ ਰਕਮ ਨੂੰ ਉਡੀਕ ਰਿਹਾ ਹੈ। ਇਹ ਫ਼ਿਲਮ ਵਿਚ ਕਮੇਡੀ ਹੋਣ ਦੇ ਨਾਲ ਨਾਲ ਸਿਆਸੀ ਮੁੱਦੇ ਵੀ ਹਨ।
15 Lakh Kdo Aouga Movie
ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਇਸ ਫ਼ਿਲਮ ਵਿਚ ਹੋਰ ਕੀ ਕੁੱਝ ਲੁਕਿਆ ਹੋਇਆ ਹੈ ਦੀ ਝਲਕ ਸਾਹਮਣੇ ਆਵੇਗੀ। ਇਸ ਫ਼ਿਲਮ ਦੇ ਪ੍ਰਡਿਊਸਰ ਇਸ ਫ਼ਿਲਮ ਨੂੰ 10 ਮਈ ਨੂੰ ਰਿਲੀਜ਼ ਕਰਨਗੇ। ਇਸ ਫ਼ਿਲਮ ਦੇ ਮੁੱਖ ਪਾਤਰ ਰਵਿੰਦਰ ਗਰੇਵਾਲ, ਪੂਜਾ ਵਰਮਾ, ਹੌਬੀ ਧਾਲੀਵਾਲ, ਮਲਕੀਤ ਰੌਨੀ, ਗੁਰਪ੍ਰੀਤ ਭੰਗੂ, ਜਸਵੰਤ ਸਿੰਘ ਰਾਠੌਰ, ਖਿਆਲੀ, ਸੁਖਦੇਵ ਬਰਨਾਲਾ, ਅਜੇ ਜੇਠੀ, ਸੁਖਵਿੰਦਰ ਕੌਰ, ਜਸਵਿੰਦਰ ਮਖਰਾਉਨਾ ਹਨ।
Rawinder Grewal, Pooja Verma
ਇਸ ਫ਼ਿਲਮ ਦੇ ਗੀਤਕਾਰ ਰਵਿੰਦਰ ਗਰੇਵਾਲ, ਰਣਜੀਤ ਬਾਵਾ ਅਤੇ ਗੁਰਲੇਜ ਅਖਤਰ ਹਨ। ਫ਼ਿਲਮ ਦੇ ਲੇਖਕ ਸੁਰਮੀਤ ਮਾਵੀ ਹਨ। ਫ਼ਿਲਮ ਦੇ ਮੁੱਖ ਪਾਤਰ ਰਵਿੰਦਰ ਗਰੇਵਾਲ ਫ਼ਿਲਮ ਵਿਚ ਤਿੰਨ ਰੋਲ ਅਦਾ ਕਰਦੇ ਹਨ ਪਹਿਲਾ ਇਕ ਆਮ ਇਨਸਾਨ ਦਾ, ਦੂਜਾ ਇਕ ਮੁੱਖ ਮੰਤਰੀ ਦਾ ਅਤੇ ਤੀਜਾ ਇਕ ਪਾਖੰਡੀ ਦਾ। ਸਰਕਾਰ ਨੇ ਜੋ 15 ਲੱਖ ਦੇਣ ਦਾ ਵਾਅਦਾ ਕੀਤਾ ਹੈ ਇਹ ਪੂਰੀ ਫ਼ਿਲਮ ਉਸ ਤੇ ਨਿਰਭਰ ਹੈ।