ਬਾਲੀਵੁਡ ਦੀ ਦਬੰਗ ਗਰਲ ਦੇ ਨਾਮ ਨਾਲ ਮਸ਼ਹੂਰ ਸੋਨਾਕਸ਼ੀ ਸਿਨਹਾ 31 ਸਾਲ ਦੀ ਹੋ ਗਈ ਹੈ। ਫ਼ਿਲਮਾਂ ਵਿਚ ਅੱਜ ਅਪਣੀ ਵੱਖਰੀ ਪਹਿਚਾਣ ਬਣਾ ਚੁਕੀ ਸੋਨਾਕਸ਼ੀ ਸਿਨਹਾ ਜਿਨ੍ਹਾਂ...
ਮੁੰਬਈ : ਬਾਲੀਵੁਡ ਦੀ ਦਬੰਗ ਗਰਲ ਦੇ ਨਾਮ ਨਾਲ ਮਸ਼ਹੂਰ ਸੋਨਾਕਸ਼ੀ ਸਿਨਹਾ 31 ਸਾਲ ਦੀ ਹੋ ਗਈ ਹੈ। ਫ਼ਿਲਮਾਂ ਵਿਚ ਅੱਜ ਅਪਣੀ ਵੱਖਰੀ ਪਹਿਚਾਣ ਬਣਾ ਚੁਕੀ ਸੋਨਾਕਸ਼ੀ ਸਿਨਹਾ ਜਿਨ੍ਹਾਂ ਨੂੰ ਪਿਆਰ ਨਾਲ ਸੋਨਾ ਵੀ ਕਿਹਾ ਜਾਂਦਾ ਹੈ। ਬਾਲੀਵੁਡ ਚ ਇਨ੍ਹਾਂ ਦੀ ਚਮਕ ਇਨ੍ਹਾਂ ਦੇ ਨਾਮ ਨੂੰ ਪੂਰੀ ਤਰ੍ਹਾਂ ਸੂਟ ਕਰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕੀ ਸੋਨਾ ਨੇ ਅਪਣੇ ਕਰਿਅਰ ਦੀ ਸ਼ੁਰੂਆਤ 2005 'ਚ ਫ਼ਿਲਮ 'ਮੇਰਾ ਦਿਲ ਲੇਕੇ ਦੇਖੋ' 'ਚ ਬਤੌਰ ਕੌਂਸਟਿਊਮ ਡਿਜ਼ਾਈਨਰ ਵਜੋਂ ਕੀਤੀ ਸੀ।
ਉਸ ਤੋਂ ਪੰਜ ਸਾਲ ਬਾਅਦ ਯਾਨੀ 2010 ਵਿਚ ਉਨ੍ਹਾਂ ਦੀ ਪਹਿਲੀ ਫ਼ਿਲਮ ਦਬੰਗ ਸੀ ਜਿਸ 'ਚ ਬਤੌਰ ਅਦਾਕਾਰਾ ਉਹਨਾਂ ਨੇ ਕੰਮ ਕੀਤਾ ਸੀ। ਦਬੰਗ ਵਿਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਨੇ ਇੰਨਾ ਪਿਆਰ ਦਿਤਾ ਕਿ ਉਨ੍ਹਾਂ ਨੂੰ ਕਈ ਡੈਬਊ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਿਸ 'ਚ ਫ਼ਿਲਮਫ਼ੇਅਰ ਐਵਾਰਡ ਫ਼ਾਰ ਬੈਸਟ ਫ਼ੀਮੇਲ ਡੈਬਊ ਵੀ ਸ਼ਾਮਲ ਸੀ। ਸੋਨਾ ਨੂੰ ਦਬੰਗ ਗਰਲ ਵੀ ਇਦਾਂ ਹੀ ਨਹੀਂ ਕਿਹਾ ਜਾਂਦਾ।
ਫ਼ਿਲਮਾਂ ਵਿਚ ਉਨ੍ਹਾਂ ਦੇ ਬੇਪਰਵਾਹ ਕਿਰਦਾਰ ਦੇ ਧਾਕੜ ਛਵੀ ਨੂੰ ਦੇਖਦੇ ਹੋਏ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਇਹ ਨਾਮ ਦਿਤਾ ਹੈ। ਫ਼ਿਲਮ ਇੰਡਸਟ੍ਰੀ ਵਿਚ ਟ੍ਰੈਡੀਸ਼ਨਲ ਲੁਕ ਨਾਲ ਐਂਟਰੀ ਲੈਣ ਵਾਲੀ ਸੋਨਾ ਇਨ੍ਹਾਂ 8 ਸਾਲਾਂ ਵਿਚ ਬਾਲੀਵੁਡ ਦੀ ਗਲੈਮਰਸ ਅਦਾਕਾਰਾਵਾਂ ਵਿਚ ਸ਼ਾਮਲ ਹੋ ਚੁਕੀ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਸੋਨਾਕਸ਼ੀ ਸਿਨਹਾ ਪੇਟਿੰਗ ਤੇ ਸ੍ਕੈਚ ਬਣਾਉਣ ਦਾ ਵੀ ਸ਼ੌਂਕ ਰਖਦੀ ਹੈ ਅਤੇ ਫ਼ਿਲਮ 'ਲੁਟੇਰਾ' ਵਿਚ ਉਹ ਪੇਟਿੰਗ ਕਰਦੀ ਨਜ਼ਰ ਵੀ ਆਈ ਸੀ।
ਸੋਨਾਕਸ਼ੀ ਦੇ ਹੁਨਰਾਂ ਦੀ ਲਿਸਟ ਇਥੇ ਹੀ ਨਹੀਂ ਖ਼ਤਮ ਹੁੰਦੀ। ਸੋਨਾਕਸ਼ੀ ਨੂੰ ਗਾਉਣ ਦਾ ਸ਼ੌਂਕ ਵੀ ਹੈ ਅਤੇ ਬਤੌਰ ਗਾਇਕਾ ਇਨ੍ਹਾਂ ਦਾ ਪਹਿਲਾ ਗੀਤ 'ਆਜ ਮੂਡ ਇਸ਼ਕੋਹਲਿਕ ਹੈ' ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਬਾਲੀਵੁਡ ਦੀ ਇਹ ਦਬੰਗ ਗਰਲ ਕਈ ਗੀਤਾਂ 'ਚ ਰੈਪ ਵੀ ਕਰ ਚੁਕੀ ਹੈ। ਉਮੀਦ ਕਰਦੇ ਹਾਂ ਕਿ ਆਉਣ ਆਲੇ ਸਾਲਾਂ 'ਚ ਵੀ ਇਨ੍ਹਾਂ ਦੀ ਗੁੱਡੀ ਇਸੇ ਤਰ੍ਹਾਂ ਚੜ੍ਹੀ ਰਹੇ ਅਤੇ ਇਹ ਇਸੇ ਤਰ੍ਹਾਂ ਅਪਣੀ ਦਬੰਗਈ ਕਾਇਮ ਰਖਣ।