
ਬਾਲੀਵੁਡ ਫ਼ਿਲਮਾਂ 'ਚ ਵਿਲਨ ਅਤੇ ਕਾਮੇਡਿਅਨ ਦਾ ਕਿਰਦਾਰ ਨਿਭਾਉਣ ਵਾਲੇ ਪਰੇਸ਼ ਰਾਵਲ 63 ਸਾਲ ਦੇ ਹੋ ਗਏ ਹਨ। 30 ਮਈ 1955 ਨੂੰ ਉਨ੍ਹਾਂ ਦਾ ਜਨਮ ਮੁੰਬਈ ਵਿਚ ਹੋਇਆ ਸੀ...
ਮੁੰਬਈ : ਬਾਲੀਵੁਡ ਫ਼ਿਲਮਾਂ 'ਚ ਵਿਲਨ ਅਤੇ ਕਾਮੇਡਿਅਨ ਦਾ ਕਿਰਦਾਰ ਨਿਭਾਉਣ ਵਾਲੇ ਪਰੇਸ਼ ਰਾਵਲ 63 ਸਾਲ ਦੇ ਹੋ ਗਏ ਹਨ। 30 ਮਈ 1955 ਨੂੰ ਉਨ੍ਹਾਂ ਦਾ ਜਨਮ ਮੁੰਬਈ ਵਿਚ ਹੋਇਆ ਸੀ। ਕਈ ਸੁਪਰਹਿਟ ਫ਼ਿਲਮਾਂ 'ਚ ਕੰਮ ਕਰਨ ਵਾਲੇ ਪਰੇਸ਼ ਰਾਵਲ ਦੇ ਬੇਟੇ ਅਨਿਰੁੱਧ ਰਾਵਲ ਨੇ ਸਲਮਾਨ ਖਾਨ ਦੀ ਫ਼ਿਲਮ ਸੁਲਤਾਨ 'ਚ ਕੰਮ ਕੀਤਾ ਹੈ। ਅਨਿਰੁਧ ਨੇ ਸਲਮਾਨ ਦੇ ਨਾਲ ਸਕਰੀਨ ਸ਼ੇਅਰ ਨਹੀਂ ਕੀਤੀ ਸਗੋਂ ਬਤੌਰ ਅਸਿਸਟੈਂਟ ਡਾਇਰੈਕਟਰ ਉਹ ਇਸ ਫ਼ਿਲਮ ਨਾਲ ਜੁਡ਼ੇ ਸਨ। ਇਹ ਅਨਿਰੁਧ ਦੀ ਪਹਿਲੀ ਫ਼ਿਲਮ ਸੀ।
Paresh Rawal and wife
ਦਸ ਦਈਏ ਕਿ ਪਰੇਸ਼ ਰਾਵਲ ਅਪਕਮਿੰਗ ਫ਼ਿਲਮ ਸੰਜੂ 'ਚ ਸੰਜੇ ਦੱਤ ਦੇ ਪਿਤਾ ਯਾਨੀ ਸੁਨੀਲ ਦੱਤ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦਾ ਟ੍ਰੇਲਰ 30 ਮਈ ਨੂੰ ਰਿਲੀਜ਼ ਹੋਵੇਗਾ। ਬਾਲੀਵੁਡ 'ਚ ਪਰੇਸ਼ ਰਾਵਲ ਨੂੰ ਸਿਰਫ਼ ਕਾਮੇਡੀ ਹੀ ਨਹੀਂ, ਸਗੋਂ ਇਕ ਵਿਲੇਨ ਦੇ ਰੂਪ 'ਚ ਵੀ ਪਹਿਚਾਣ ਮਿਲੀ ਸੀ। ਕਈ ਫ਼ਿਲਮਾਂ 'ਚ ਵਿਲਨ ਦਾ ਕਿਰਦਾਰ ਨਿਭਾ ਚੁਕੇ ਪਰੇਸ਼ ਆਖ਼ਿਰਕਾਰ ਕਾਮੇਡੀ ਵਿਚ ਵੀ ਅਪਣੀ ਧਾਕ ਜਮਾਣ 'ਚ ਪਿੱਛੇ ਨਹੀਂ ਰਹੇ। 30 ਮਈ 1950 ਨੂੰ ਮੁੰਬਈ 'ਚ ਜੰਮੇ ਪਰੇਸ਼ ਰਾਵਲ ਸਿਵਲ ਇੰਜੀਨੀਅਰ ਬਣਨਾ ਚਾਹੁੰਦੇ ਸਨ।
Paresh Rawal with Akshay Kumar
ਪਰੇਸ਼ ਦੀ ਸ਼ੁਰੂਆਤੀ ਪੜਾਈ ਨਰਸੀ ਮੂੰਜੀ ਕਾਲਜ ਆਫ਼ ਕਾਮਰਸ ਐਂਡ ਇਕਨਾਮਿਕਸ, ਵਿਲੇ ਪਾਰਲੇ, ਮੁੰਬਈ ਤੋਂ ਹੋਈ। ਪੜਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਲਈ ਕਾਫ਼ੀ ਸੰਘਰਸ਼ਰ ਕਰਦੇ ਰਹੇ ਪਰੇਸ਼ ਅੱਜ ਜਿਸ ਮੁਕਾਮ 'ਤੇ ਹਨ ਉਥੇ ਕਾਇਮ ਰਹਿਣਾ ਕੋਈ ਆਸਾਨ ਗੱਲ ਨਹੀਂ ਹੈ। ਸਾਲ 1979 'ਚ ਮਿਸ ਇੰਡੀਆ ਬਣੀ ਸਵਰੂਪ ਸੰਪਤ ਨਾਲ ਪਰੇਸ਼ ਨੇ ਵਿਆਹ ਕੀਤਾ। ਇੰਝ ਤਾਂ ਸਵਰੂਪ ਦੇ ਤਾਰ ਬਾਲੀਵੁਡ ਨਾਲ ਵੀ ਜੁਡ਼ੇ ਰਹੇ ਪਰ ਉਹ ਪਰੇਸ਼ ਦੀ ਤਰ੍ਹਾਂ ਅਪਣੀ ਪਹਿਚਾਣ ਬਣਾਉਣ ਵਿਚ ਕਾਮਯਾਬ ਨਹੀਂ ਰਹੀ। ਸਾਲ 1984 'ਚ ਆਈ ਫ਼ਿਲਮ ਕਰਿਸ਼ਮਾ ਵਿਚ ਸਵਰੂਪ ਕਮਲ ਹਸਨ ਅਤੇ ਰੀਨਾ ਰਾਏ ਨਾਲ ਨਜ਼ਰ ਆਈ ਸੀ।
Paresh Rawal family
ਇਸ ਤੋਂ ਇਲਾਵਾ ਉਨ੍ਹਾਂ ਨੇ ਸਾਲ 1981 'ਚ ਆਈ ਨਰਮ ਗਰਮ, ਸਾਲ 1983 'ਚ ਆਈ ਹਿੰਮਤਵਾਲਾ, ਸਾਲ 2002 'ਚ ਆਈ ਸਾਥਿਆ ਅਤੇ ਸਾਲ 2013 ਵਿਚ ਆਈ ਕੀ ਐਂਡ ਕਾ ਵਰਗੀ ਕਈ ਫ਼ਿਲਮਾਂ ਵਿਚ ਵਿਚ ਵੀ ਕੰਮ ਕੀਤਾ। ਪਰੇਸ਼ ਰਾਵਲ ਨੇ ਅਪਣੇ ਐਕਟਿੰਗ ਕਰਿਅਰ ਦੀ ਸ਼ੁਰੂਆਤ ਸਾਲ 1984 ਵਿਚ ਕੀਤੀ ਸੀ। ਉਸ ਸਮੇਂ ਪਰੇਸ਼ ਨੇ ਫ਼ਿਲਮ ‘ਹੋਲੀ’ 'ਚ ਇਕ ਸਪੋਰਟਿੰਗ ਐਕਟਰ ਦਾ ਕਿਰਦਾਰ ਨਿਭਾਇਆ ਸੀ।
Paresh Rawal in Gujrat
ਫਿਰ ਕੀ ਇਸ ਤੋਂ ਬਾਅਦ ਤਾਂ ਜਿਵੇਂ ਪਰੇਸ਼ ਨੇ ਪਿੱਛੇ ਮੁੜ ਕੇ ਹੀ ਨਹੀਂ ਦੇਖਿਆ। ਫ਼ਿਲਮਾਂ ਦੀ ਲਗਾਤਾਰ ਚੱਲ ਰਹੀ ਕਤਾਰਾਂ 'ਚ ਕਈ ਵਾਰ ਇਨ੍ਹਾਂ ਨੂੰ ਬਤੌਰ ਵਿਲਨ ਦੇ ਰੂਪ 'ਚ ਦੇਖਿਆ ਗਿਆ। ਦਸ ਦਈਏ ਕਿ ਪਰੇਸ਼ ਗੁਜਰਾਤ ਦੇ ਅਹਿਮਦਾਬਾਦ ਪੂਰਬ ਸੰਸਦੀ ਖੇਤਰ ਤੋਂ ਬੀਜੇਪੀ ਦੇ ਮੌਜੂਦਾ ਸੰਸਦ ਵੀ ਹਨ।