
ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਨੇ ਸਕੈੱਚ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਸ਼ੇਅਰ ਕੀਤੀ ਹੈ
ਨਵੀਂ ਦਿੱਲੀ- ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਜਿੰਨੇ ਚੰਗੇ ਐਕਟਰ ਹਨ ਉਹਨੇ ਹੀ ਚੰਗੇ ਪੇਂਟਰ ਵੀ ਹਨ। ਸਲਮਾਨ ਖਾਨ ਆਪਣੇ ਸਕਿੱਚ ਅਤੇ ਪੇਟਿੰਗ ਦੇ ਜਰੀਏ ਇਹ ਗੱਲ ਕਈ ਵਾਰ ਸਾਬਤ ਕਰ ਚੁੱਕੇ ਹਨ। ਇਕ ਵਾਰ ਫਿਰ ਸਲਮਾਨ ਖਾਨ ਆਪਣੀ ਪੇਟਿੰਗ ਦੇ ਟੈਲੇਟ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਏ। ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਇਸ ਵੀਡੀਓ ਵਿਚ ਸਲਮਾਨ ਖਾਨ ਸੁਪਰਹਿੱਟ ਗਾਣੇ 'ਹਰ ਦਿਲ ਜੋ ਪਿਆਰ ਕਰੇਗਾ' ਤੇ ਸਕੈੱਚ ਬਣਾਉਂਦੇ ਹੋਏ ਦਿਖਾਈ ਦੇ ਰਹੇ ਹਨ।
Salman Khan Posted A Vedio While Sketching Fans Make Fun Of Him
ਸਲਮਾਨ ਖਾਨ ਦੇ ਇਸ ਵੀਡੀਓ ਤੇ ਉਹਨਾਂ ਦੇ ਫੈਨਸ ਉਹਨਾਂ ਦੀ ਖੂਬ ਖਿਚਾਈ ਕਰ ਰਹੇ ਹਨ। ਇਕ ਫੈਨ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਕਿ ਤੁਹਾਡੇ ਨਾਲੋਂ ਚੰਗਾ ਪੇਂਟਰ ਤਾਂ ਮਜਨੂ ਬਾਈ (ਵੈਲਕਮ ਫਿਲਮ ਵਿਚ ਅਨਿਲ ਕਪੂਰ ਦਾ ਕਿਰਦਾਰ) ਹੈ। ਐਕਟਰ ਸਲਮਾਨ ਖਾਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ' ਸਕੈਚ ਬਣਾਉਂਦੇ ਸਮੇਂ ਬੈਕਗਰਾਊਂਡ ਤੇ ਹਰ ਦਿਲ ਜੋ ਪਿਆਰ ਕਰੇਗਾ ਚੱਲ ਰਿਹਾ ਹੈ ਅਤੇ ਇਹ ਡਾਇਲਾਗ ਮੇਰੇ ਦੋਸਤ ਸਾਜਿਦ ਨਾਡਿਆਡਵਾਲਾ ਦੇ ਵੱਡੇ ਬੇਟੇ ਨੇ ਲਿਖਿਆ ਹੈ
ਉਸ ਸਮੇਂ ਮੈਂ ਇਹ ਸੋਚਿਆ ਕਿ ਇਹ ਕੰਪਲੀਟ ਹੈ ਪਰ ਇਸ ਵੀਡੀਓ ਵਿਚ ਸਲਮਾਨ ਖਾਨ ਸਕੈਚ ਕਰਨ ਤੋਂ ਬਾਅਦ ਲਿਖ ਰਹੇ ਹਨ,'ਇੰਨਾ ਕਰੋ ਕਿ ਕਦੇ ਵੀ ਘੱਟ ਨਾ ਹੋਵੇ ਪਰ ਸਾਲਾ ਘੱਟ ਹੀ ਪੈ ਜਾਂਦਾ ਹੈ ਪਰ ਕਰਨਾ ਨਾ ਛੱਡਿਓ। ਸਲਮਾਨ ਦੇ ਇਸ ਵੀਡੀਓ ਤੇ ਫੈਨਸ ਨੇ ਉਹਨਾਂ ਦੀ ਪੇਟਿੰਗ ਦਾ ਜਮ ਕੇ ਮਜ਼ਾਕ ਉਡਾਇਆ ਹੈ। ਸਲਮਾਨ ਖਾਨ ਦਾ ਹੁਣ ਵੀ ਬਾਕਸ ਆਫਿਸ ਤੇ ਕਬਜ਼ਾ ਕਾਇਮ ਹੈ ਹਾਲ ਹੀ ਵਿਚ ਉਹਨਾਂ ਦੀ ਫਿਲਮ ਭਾਰਤ ਰਿਲੀਜ ਹੋਈ ਹੈ ਜਿਸ ਨੂੰ ਉਹਨਾਂ ਦੇ ਫੈਨਸ ਵੱਲੋਂ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ।