ਦੋਵਾਂ ਦੀ ਮੁਲਾਕਾਤ ਇੱਕ ਟੀਵੀ ਸੀਰੀਅਲ ਦੇ ਦੌਰਾਨ ਹੀ ਹੋਈ ਸੀ।
ਚੰਡੀਗੜ੍ਹ - ਕੋਰੋਨਾ ਵਾਇਰਸ ਅਤੇ ਲਾਕਡਾਉਨ ਦੇ ਚਲਦੇ ਟੀਵੀ ਐਕਟਰ ਮਨੀਸ਼ ਰਾਏਸਿੰਘਾ ਨੇ ਕੋਸਟਾਰ ਸੰਗੀਤਾ ਚੌਹਾਨ ਨਾਲ ਵਿਆਹ ਕਰ ਲਿਆ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
Manish Raisingha and costar Sangeeta Chauhan
ਇਹ ਵਿਆਹ ਮੁੰਬਈ ਦੇ ਗੁਰਦੁਆਰੇ ‘ਚ ਹੋਇਆ। ਦੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲੈ ਕੇ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਗਏ ਹਨ।
Manish Raisingha and costar Sangeeta Chauhan
ਸੰਗੀਤਾ ਨੇ ਪਿੰਕ ਰੰਗ ਦਾ ਪਟਿਆਲਾ ਸ਼ਾਹੀ ਸੂਟ ਪਾਇਆ ਹੋਇਆ ਸੀ ਤੇ ਮਨੀਸ਼ ਨੇ ਹਲਕੇ ਪਿੰਕ ਰੰਗ ਦਾ ਕੁੜਤਾ ਤੇ ਨਾਲ ਵ੍ਹਾਈਟ ਰੰਗ ਦਾ ਪਜਾਮਾ ਤੇ ਨਾਲ ਹੀ ਜੈਕਟ ਵੀ ਪਾਈ ਹੋਈ ਸੀ। ਇਸ ਤੋਂ ਇਲਾਵਾ ਦੋਵਾਂ ਨੇ ਮੈਚਿੰਗ ਰੰਗ ਦੇ ਮਾਸਕ ਵੀ ਪਾਏ ਹੋਏ ਸਨ।
Manish Raisingha and costar Sangeeta Chauhan
ਦੋਵਾਂ ਦੀ ਮੁਲਾਕਾਤ ਇੱਕ ਟੀਵੀ ਸੀਰੀਅਲ ਦੇ ਦੌਰਾਨ ਹੀ ਹੋਈ ਸੀ। ਦੋਸਤੀ ਤੋਂ ਸ਼ੁਰੂ ਹੋਇਆ ਇਹ ਰਿਸ਼ਤਾ ਅੱਜ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਹੈ। ਵਿਆਹ ‘ਚ ਪਰਿਵਾਰਕ ਮੈਂਬਰ ਤੇ ਕੁਝ ਖ਼ਾਸ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ।
Manish Raisingha and costar Sangeeta Chauhan
Manish Raisingha and costar Sangeeta Chauhan
Manish Raisingha and costar Sangeeta Chauhan
Manish Raisingha and costar Sangeeta Chauhan